ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

Saturday, May 23, 2026 - 01:55 PM (IST)

ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

ਮੁੰਬਈ (ਏਜੰਸੀ) - 'ਕਾਂਤਾਰਾ ਚੈਪਟਰ 1' ਦੀ ਅਦਾਕਾਰਾ ਰੁਕਮਣੀ ਵਸੰਤ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਆਪਣੀਆਂ AI-ਜਨਰੇਟਿਡ (ਡੀਪਫੇਕ) ਬਿਕਨੀ ਤਸਵੀਰਾਂ ਅਤੇ ਵੀਡੀਓਜ਼ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਤਸਵੀਰਾਂ ਪੂਰੀ ਤਰ੍ਹਾਂ ਫਰਜ਼ੀ ਹਨ ਅਤੇ ਉਨ੍ਹਾਂ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ। 

ਇਹ ਵੀ ਪੜ੍ਹੋ: ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

PunjabKesari

ਦੱਸ ਦੇਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ਵਿੱਚ ਇੱਕ ਔਰਤ ਨੂੰ ਹਰੇ ਰੰਗ ਦੀ ਬਿਕਨੀ ਵਿੱਚ ਸਵੀਮਿੰਗ ਪੂਲ ਵਿੱਚ ਉਤਰਦੇ ਦਿਖਾਇਆ ਗਿਆ ਸੀ। ਇਹ ਸਮੱਗਰੀ ਕਿਸੇ ਪੇਸ਼ੇਵਰ ਫੋਟੋਸ਼ੂਟ ਵਰਗੀ ਲੱਗ ਰਹੀ ਸੀ, ਜਿਸ ਕਾਰਨ ਕਈ ਯੂਜ਼ਰਸ ਨੇ ਇਸ ਨੂੰ ਅਸਲੀ ਸਮਝ ਲਿਆ ਅਤੇ ਇੰਟਰਨੈੱਟ 'ਤੇ ਬਹਿਸ ਛਿੜ ਗਈ।

ਇਹ ਵੀ ਪੜ੍ਹੋ: 'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ ਦਿਓਲ

PunjabKesari

ਰੁਕਮਣੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਮੇਰੀ ਟੀਮ ਅਤੇ ਮੇਰੇ ਧਿਆਨ ਵਿੱਚ ਆਇਆ ਹੈ ਕਿ ਕੁਝ AI-ਜਨਰੇਟਿਡ ਤਸਵੀਰਾਂ ਮੇਰੇ ਨਾਂ 'ਤੇ ਫੈਲਾਈਆਂ ਜਾ ਰਹੀਆਂ ਹਨ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਤਸਵੀਰਾਂ ਪੂਰੀ ਤਰ੍ਹਾਂ ਨਕਲੀ ਹਨ।" ਉਸ ਨੇ ਅੱਗੇ ਕਿਹਾ ਕਿ ਅਜਿਹੀ ਸਮੱਗਰੀ ਬਣਾਉਣਾ ਅਤੇ ਫੈਲਾਉਣਾ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹਰਕਤ ਹੈ ਅਤੇ ਇਹ ਕਿਸੇ ਦੀ ਨਿੱਜੀ ਜ਼ਿੰਦਗੀ ਦੀ ਗੰਭੀਰ ਉਲੰਘਣਾ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕਾਨੂੰਨੀ ਅਤੇ ਸਾਈਬਰ ਕ੍ਰਾਈਮ ਕਾਰਵਾਈ ਸ਼ੁਰੂ ਕਰ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਤਸਵੀਰਾਂ ਨੂੰ ਅੱਗੇ ਨਾ ਵਧਾਉਣ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ ਚੀਕਾਂ ਦੀਆਂ ਆਵਾਜ਼ਾਂ ਸੁਣ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News