ਐਸ਼ਵਰਿਆ ਤੋਂ ਬਾਅਦ ਹੁਣ ਅਮਿਤਾਭ ਦੀਆਂ ਵਧੀਆਂ ਮੁਸ਼ਕਿਲਾਂ, ਇਸ ਮਾਮਲੇ ''ਚ ਜਾਰੀ ਹੋ ਸਕਦੈ ਨੋਟਿਸ

12/21/2021 10:08:05 AM

ਨਵੀਂ ਦਿੱਲੀ (ਭਾਸ਼ਾ)- ਦੁਨੀਆ ਭਰ 'ਚ ਚਰਚਾ 'ਚ ਰਹੇ ਪਨਾਮਾ ਪੇਪਰਜ਼ ਮਾਮਲੇ 'ਚ ਬੱਚਨ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਦਾਕਾਰਾ ਐਸ਼ਵਰਿਆ ਰਾਏ ਬੱਚਨ (48) 2016 ਦੇ 'ਪਨਾਮਾ ਪੇਪਰਜ਼ ਲੀਕ' ਮਾਮਲੇ ਨਾਲ ਜੁੜੇ ਇਕ ਕੇਸ 'ਚ ਪੁੱਛਗਿਛ ਲਈ ਸੋਮਵਾਰ ਨੂੰ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਈ। ਈ. ਡੀ. ਵੱਲੋਂ ਅਦਾਕਾਰ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਤੋਂ ਵਿਦੇਸ਼ੀ ਕਰੰਸੀ ਪ੍ਰਬੰਧਨ ਐਕਟ (ਫੇਮਾ) ਦੀਆਂ ਵਿਵਸਥਾਵਾਂ ਦੇ ਤਹਿਤ 7 ਘੰਟੇ ਤੱਕ ਪੁੱਛਗਿਛ ਕੀਤੀ। ਜਾਂਚ ਦੇ ਘੇਰੇ 'ਚ ਅਮਿਤਾਭ ਬੱਚਨ ਵੀ ਹਨ। ਸੂਤਰਾਂ ਦੀ ਮੰਨੀਏ ਤਾਂ ਈ. ਡੀ. ਛੇਤੀ ਹੀ ਇਸ ਮਾਮਲੇ 'ਚ ਅਮਿਤਾਭ ਨੂੰ ਵੀ ਨੋਟਿਸ ਦੇ ਕੇ ਬੁਲਾਉਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਤਰਸੇਮ ਜੱਸੜ ਨੇ ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਬਦੀ ਦੀ ਕੜੇ ਸ਼ਬਦਾਂ 'ਚ ਕੀਤੀ ਨਿੰਦਿਆ, ਆਖੀਆਂ ਇਹ ਗੱਲਾਂ

ਕਈ ਨੇਤਾਵਾਂ ਤੇ ਮਸ਼ਹੂਰ ਹਸਤੀਆਂ ਦੇ ਨਾਂ ਹਨ ਸ਼ਾਮਲ
ਮਾਮਲਾ ਸਾਲ 2016 'ਚ ਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ (ਆਈ. ਸੀ. ਆਈ. ਜੇ.) ਵੱਲੋਂ ਪਨਾਮਾ ਦੀ ਕਾਨੂੰਨੀ ਫਰਮ ਮੋਸੈਕ ਫੋਂਸੇਕਾ ਦੇ ਰਿਕਾਰਡ ਦੀ ਜਾਂਚ ਨਾਲ ਜੁੜਿਆ ਹੈ, ਜਿਸ ਨੂੰ 'ਪਨਾਮਾ ਪੇਪਰਸ' ਨਾਂ ਨਾਲ ਜਾਣਿਆ ਜਾਂਦਾ ਹੈ। ਇਸ 'ਚ ਦੁਨੀਆ ਦੇ ਕਈ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਦੇਸ਼ ਤੋਂ ਬਾਹਰ ਦੀਆਂ ਕੰਪਨੀਆਂ 'ਚ ਵਿਦੇਸ਼ਾਂ 'ਚ ਪੈਸਾ ਜਮ੍ਹਾ ਕੀਤਾ ਸੀ। ਇਨ੍ਹਾਂ 'ਚੋਂ ਕੁਝ ਦੇ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੋਲ ਵਿਦੇਸ਼ੀ ਖਾਤੇ ਹਨ। ਇਸ ਖੁਲਾਸੇ 'ਚ ਟੈਕਸ ਚੋਰੀ ਦੇ ਮਾਮਲਿਆਂ ਨੂੰ ਸਾਹਮਣੇ ਲਿਆਂਦਾ ਗਿਆ ਸੀ।
ਪਨਾਮਾ ਪੇਪਰਜ਼ ਮਾਮਲੇ 'ਚ ਭਾਰਤ ਦੇ ਲਗਭਗ 500 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ 'ਚ ਨੇਤਾ, ਐਕਟਰ, ਖਿਡਾਰੀ, ਬਿਜ਼ਨੈੱਸਮੈਨ ਹਰ ਵਰਗ ਦੇ ਪ੍ਰਮੁੱਖ ਲੋਕਾਂ ਦੇ ਨਾਂ ਹਨ। ਇਨ੍ਹਾਂ ਲੋਕਾਂ 'ਤੇ ਟੈਕਸ ਦੀ ਹੇਰਾਫੇਰੀ ਦਾ ਦੋਸ਼ ਹੈ, ਜਿਸ ਨੂੰ ਲੈ ਕੇ ਟੈਕਸ ਅਥਾਰਿਟੀ ਜਾਂਚ 'ਚ ਜੁਟੀ ਹੈ।

ਇਹ ਖ਼ਬਰ ਵੀ ਪੜ੍ਹੋ : ਬੁਰਜ ਖ਼ਲੀਫਾ 'ਤੇ ਦਿਖਾਈ ਦੇਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ

ਅਭਿਸ਼ੇਕ ਬੱਚਨ ਵੀ ਹੋ ਚੁੱਕੇ ਹਨ ਜਾਂਚ 'ਚ ਸ਼ਾਮਲ
ਪਨਾਮਾ ਪੇਪਰਜ਼ ਮਾਮਲੇ ਦੀ ਲੰਮੇਂ ਸਮੇਂ ਤੋਂ ਜਾਂਚ ਚੱਲ ਰਹੀ ਹੈ। ਈ. ਡੀ. ਦੇ ਅਧਿਕਾਰੀ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਜਾਂਚ 'ਚ ਸ਼ਾਮਲ ਕਰ ਚੁੱਕੇ ਹਨ। ਇਸ ਕੜੀ 'ਚ ਅਭਿਸ਼ੇਕ ਬੱਚਨ ਵੀ ਜਾਂਚ 'ਚ ਸ਼ਾਮਲ ਹੋ ਚੁੱਕੇ ਹਨ। ਇਕ ਮਹੀਨੇ ਪਹਿਲਾਂ ਅਭਿਸ਼ੇਕ ਈ. ਡੀ. ਦਫ਼ਤਰ 'ਚ ਪੁੱਜੇ ਸਨ। ਉਹ ਕੁਝ ਦਸਤਾਵੇਜ਼ ਵੀ ਈ. ਡੀ. ਦੇ ਅਧਿਕਾਰੀਆਂ ਨੂੰ ਸੌਂਪ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ

ਰਾਜ ਸਭਾ 'ਚ ਭੜੀ ਜਯਾ ਬੱਚਨ, ਕਿਹਾ -ਗਲਾ ਘੁੱਟ ਦਿਓ ਸਾਡਾ...
ਸਮਾਜਵਾਦੀ ਪਾਰਟੀ ਦੀ ਸੰਸਦ ਜਯਾ ਬੱਚਨ ਸੋਮਵਾਰ ਨੂੰ ਰਾਜ ਸਭਾ 'ਚ ਆਪਣੇ ਖ਼ਿਲਾਫ਼ ਇਕ ਨਿੱਜੀ ਟਿੱਪਣੀ ਤੋਂ ਇੰਨੀ ਜ਼ਿਆਦਾ ਭੜਕ ਗਈ ਕਿ ਉਨ੍ਹਾਂ ਨੇ ਸੱਤਾਧਿਰ ਪਾਰਟੀ ਭਾਜਪਾ ਦੇ ਮੈਂਬਰਾਂ ਨੂੰ ਸਰਾਪ ਦੇ ਦਿੱਤਾ ਕਿ ਛੇਤੀ ਹੀ ਉਨ੍ਹਾਂ ਦੇ ਬੁਰੇ ਦਿਨ ਆਉਣ ਵਾਲੇ ਹਨ। ਗੁੱਸੇ 'ਚ ਆਈ ਜਯਾ ਬੱਚਨ ਨੇ ਆਸਨ ਬਿਰਾਜਮਾਨ ਚੇਅਰਮੈਨ ਨੂੰ ਕਿ ਉਨ੍ਹਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਵੀ ਲਾਇਆ।
ਬੇਹੱਦ ਗੁੱਸੇ 'ਚ ਨਜ਼ਰ ਆਈ ਜਯਾ ਬੱਚਨ ਨੇ ਕਿਹਾ, ''ਮੇਰੇ 'ਤੇ ਨਿੱਜੀ ਤੌਰ 'ਤੇ ਹਮਲਾ ਕੀਤਾ ਗਿਆ। ਮੈਂ ਤੁਹਾਨੂੰ ਸਰਾਪ ਦਿੰਦੀ ਹਾਂ ਕਿ ਤੁਹਾਡੇ ਲੋਕਾਂ ਦੇ ਬੁਰੇ ਦਿਨ ਆਉਣਗੇ। ਤੁਸੀਂ ਸਾਡਾ ਗਲਾ ਹੀ ਘੁੱਟ ਦਿਓ, ਤੁਸੀਂ ਲੋਕ ਚਲਾਓ। ਤੁਸੀਂ ਲੋਕ ਕੀ ਕਹਿ ਰਹੇ ਹੋ? ਜਯਾ ਬੱਚਨ ਨੇ ਵਿਰੋਧੀ ਧੀਰ ਦੇ ਨੇਤਾਵਾਂ ਨੂੰ ਕਿਹਾ ਕਿ ਤੁਸੀਂ ਕਿਸ ਅੱਗੇ ਬੀਨ ਵਜਾ ਰਹੇ ਹੋ।''
 
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।

sunita

This news is Content Editor sunita