ਏਕਤਾ ਕਪੂਰ ਨੇ ਕੀਤਾ ਸੀ ਪਰਲ ਦੇ ਨਿਰਦੋਸ਼ ਹੋਣ ਦਾ ਦਾਅਵਾ, DSP ਨੇ ਕਿਹਾ-'ਅਦਾਕਾਰ ਦੇ ਖ਼ਿਲਾਫ਼ ਸਬੂਤ ਹਨ'

06/06/2021 2:23:21 PM

ਮੁੰਬਈ- ਟੀ.ਵੀ. ਅਦਾਕਾਰ ਪਰਲ ਵੀ ਪੁਰੀ ਇਨ੍ਹੀਂ ਦਿਨੀਂ ਇਕ ਨਾਬਾਲਗ ਨਾਲ ਜਬਰ ਜ਼ਿਨਾਹ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿਚ ਉਸ 'ਤੇ ਸੀਰੀਅਲ ਵਿਚ ਕੰਮ ਕਰਵਾਉਣ ਦੇ ਨਾਮ 'ਤੇ ਇਕ ਨਾਬਾਲਿਗ ਨਾਲ ਜਬਰ ਜ਼ਿਨਾਹ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਹਾਲਾਂਕਿ ਕਈ ਟੀ.ਵੀ. ਸਿਤਾਰਿਆਂ ਨੇ ਪਰਲ ਵੀ ਪੁਰੀ ਦਾ ਸਮਰਥਨ ਕੀਤਾ ਹੈ ਅਤੇ ਉਸ ਦੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਦਾ ਨਾਮ ਵੀ ਉਨ੍ਹਾਂ ਵਿਚ ਸ਼ਾਮਲ ਹੈ।

 

ਹਾਲ ਹੀ ਵਿਚ ਏਕਤਾ ਕਪੂਰ ਨੇ ਸੋਸ਼ਲ ਮੀਡੀਆ ਰਾਹੀਂ ਪਰਲ ਵੀ ਪੁਰੀ ਖ਼ਿਲਾਫ਼ ਜਬਰ ਜ਼ਿਨਾਹ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਹੁਣ ਏਕਤਾ ਕਪੂਰ ਨੇ ਇਨ੍ਹਾਂ ਦਾਅਵਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਮੁੰਬਈ ਦੇ ਵਸਈ ਕੇ ਡੀ.ਐੱਸ.ਪੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਨੀਵਾਰ ਨੂੰ ਡੀ.ਐੱਸ.ਪੀ ਸੰਜੇ ਕੁਮਾਰ ਪਾਟਿਲ ਨੇ ਪਰਲ ਵੀ ਪੁਰੀ ਦੇ ਮਾਮਲੇ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਸਬੂਤਾਂ ਦੇ ਆਧਾਰ 'ਤੇ ਅਦਾਕਾਰ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਹੀ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਦੇ ਖ਼ਿਲਾਫ਼ ਇਕ ਵੀ ਦੋਸ਼ ਝੂਠਾ ਨਹੀਂ ਹੈ।


ਇਕ ਪੱਤਰਕਾਰ ਨੇ ਸੰਜੇ ਕੁਮਾਰ ਪਾਟਿਲ ਨੂੰ ਦੱਸਿਆ ਕਿ ਏਕਤਾ ਕਪੂਰ ਨੇ ਪਰਲ ਵੀ ਪੁਰੀ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਡੀ.ਐੱਸ.ਪੀ ਨੇ ਕਿਹਾ ਕਿ ਨਹੀਂ, ਇਹ ਦੋਸ਼ ਬਿਲਕੁਲ ਝੂਠਾ ਨਹੀਂ ਹੈ। ਉਸ ਦਾ (ਪਰਲ ਵੀ ਪੁਰੀ) ਨਾਮ ਜਾਂਚ ਵਿਚ ਸਾਹਮਣੇ ਆਇਆ ਹੈ। ਉਸ ਦੇ ਵਿਰੁੱਧ ਸਬੂਤ ਵੀ ਹਨ। ਇਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿਚ ਸੱਚਾਈ ਦਾ ਸਮਰਥਨ ਕੀਤਾ ਜਾਵੇਗਾ। ਧਿਆਨ ਯੋਗ ਹੈ ਕਿ ਪਰਲ ਵੀ ਪੁਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਏਕਤਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਉਸ ਲਈ ਇਕ ਲੰਬੀ ਪੋਸਟ ਲਿਖੀ ਸੀ। 

 


ਇਸ ਪੋਸਟ ਵਿਚ ਉਸ ਨੇ ਲਿਖਿਆ ਸੀ ਕੀ ਮੈਂ ਕਿਸੇ ਬੱਚੇ ਨਾਲ ਛੇੜਛਾੜ ਕਰਨ ਵਾਲੇ ਦਾ ਸਮਰਥਨ ਕਰਾਂਗੀ ... ਜਾਂ ਕੀ ਮੈਂ ਕਿਸੇ ਹੋਰ ਕਿਸਮ ਦੇ ਛੇੜਛਾੜ ਦਾ ਸਮਰਥਨ ਕਰਾਂਗੀ? ਪਰ ਮੈਂ ਪਿਛਲੀ ਰਾਤ ਮਨੁੱਖਾਂ ਨੂੰ ਡਿੱਗਦੇ ਵੇਖਿਆ ਹੈ। ਇਨਸਾਨੀਅਤ ਇੰਨੀ ਹੇਠਾਂ ਕਿਵੇਂ ਡਿੱਗ ਸਕਦੀ ਹੈ? ਉਹ ਲੋਕ ਜੋ ਇਕ ਦੂਜੇ ਤੋਂ ਨਾਰਾਜ਼ ਹਨ ਕਿਸੇ ਤੀਜੇ ਵਿਅਕਤੀ ਨੂੰ ਆਪਣੇ ਕੇਸ ਵਿਚ ਕਿਵੇਂ ਖਿੱਚ ਸਕਦੇ ਹਨ? ਇਕ ਵਿਅਕਤੀ ਦੂਸਰੇ ਵਿਅਕਤੀ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ? ਲੜਕੀ ਦੀ ਮਾਂ ਨਾਲ ਕਈ ਵਾਰ ਫ਼ੋਨ 'ਤੇ ਗੱਲ ਕਰਨ ਤੋਂ ਬਾਅਦ ਉਸ ਨੇ ਸਾਫ਼ ਕਿਹਾ ਹੈ ਕਿ ਇਸ ਵਿਚ ਪਰਲ ਦਾ ਕੋਈ ਹੱਥ ਨਹੀਂ ਹੈ। ਇਹ ਉਸ ਦਾ ਪਤੀ ਹੈ ਜੋ ਧੀ ਨੂੰ ਆਪਣੇ ਕੋਲ ਰੱਖਣ ਲਈ ਕਹਾਣੀਆਂ ਬਣਾ ਰਿਹਾ ਹੈ। ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਇਕ ਸੈੱਟ 'ਤੇ ਕੰਮ ਕਰਨ ਵਾਲੀ ਇਕ ਮਿਹਨਤੀ ਮਾਂ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੀ। ਜੇ ਇਹ ਸੱਚ ਹੈ ਤਾਂ ਇਹ ਬਹੁਤ ਗ਼ਲਤ ਹੈ। 


ਏਕਤਾ ਕਪੂਰ ਨੇ ਅੱਗੇ ਪੋਸਟ ਵਿਚ ਲਿਖਿਆ, ‘#ਮੀ ਟੂ ਅੰਦੋਲਨ ਦੀ ਵਰਤੋਂ ਕਰਦਿਆਂ ਆਪਣੇ ਏਜੰਡੇ ਨੂੰ ਪੂਰਾ ਕਰਨਾ, ਇਕ ਲੜਕੀ ਨੂੰ ਟਾਰਚਰ ਕਰਨਾ ਅਤੇ ਇਕ ਮਾਸੂਮ ਵਿਅਕਤੀ ‘ਤੇ ਝੂਠੇ ਦੋਸ਼ ਲਗਾਉਣੇ। ਮੈਨੂੰ ਸਹੀ ਜਾਂ ਗ਼ਲਤ ਦੱਸਣ ਦਾ ਕੋਈ ਅਧਿਕਾਰ ਨਹੀਂ ਹੈ। ਕੋਰਟ ਸਹੀ ਅਤੇ ਗ਼ਲਤ ਫ਼ੈਸਲਾ ਲਵੇਗੀ। ਮੇਰਾ ਫ਼ੈਸਲਾ ਇਸ ਗੱਲ ਤੋਂ ਆਉਂਦਾ ਹੈ ਕਿ ਕੁੜੀ ਦੀ ਮਾਂ ਨੇ ਰਾਤ ਨੂੰ ਮੇਰੇ ਨਾਲ ਕੀ ਗੱਲ ਕੀਤੀ ਸੀ। ਉਸ ਨੇ ਮੈਨੂੰ ਦੱਸਿਆ ਹੈ ਕਿ ਪਰਲ ਬੇਕਸੂਰ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਕੰਮ ਕਰਨ ਵਾਲੀਆਂ ਮਾਵਾਂ ਨੂੰ ਮਾੜਾ ਦਿਖਾਉਣ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ। ਮੇਰੇ ਕੋਲ ਸਾਰੇ ਵਾਇਸ ਨੋਟਸ ਅਤੇ ਸੰਦੇਸ਼ ਹਨ ਜੋ ਪਰਲ ਖ਼ਿਲਾਫ਼ ਝੂਠੇ ਦੋਸ਼ਾਂ ਬਾਰੇ ਗੱਲ ਕਰ ਰਹੇ ਹਨ। ਫ਼ਿਲਮ ਇੰਡਸਟਰੀ ਕਿਸੇ ਵੀ ਹੋਰ ਕਾਰੋਬਾਰ ਦੀ ਤਰ੍ਹਾਂ ਹੀ ਸੁਰੱਖਿਅਤ ਅਤੇ ਅਸੁਰੱਖਿਅਤ ਹੈ। ਕਿਸੇ ਦੇ ਏਜੰਡੇ ਨੂੰ ਪੂਰਾ ਕਰਨਾ ਇਸ ਨੂੰ ਬੁਰਾ ਕਹਿਣਾ ਡਿੱਗੇ ਹੋਏ ਤੋਂ ਵੀ ਡਿੱਗੀ ਹੋਈ ਹਰਕਤ ਹੈ।

Aarti dhillon

This news is Content Editor Aarti dhillon