ਫ਼ਿਲਮ ‘ਗੁਲਾਮ’ ਦੀ ਸ਼ੂਟਿੰਗ ਦੌਰਾਨ ਜਦੋਂ ਅੱਠ ਦਿਨ ਤੱਕ ਨਹੀਂ ਧੋਤਾ ਸੀ ਅਾਮਿਰ ਖ਼ਾਨ ਨੇ ਆਪਣਾ ਮੂੰਹ

06/23/2021 6:23:01 PM

ਮੁੰਬਈ- ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ ‘ਗੁਲਾਮ’ ਨੂੰ ਰਿਲੀਜ਼ ਹੋਏ ਨੂੰ 23 ਸਾਲ ਹੋ ਚੁੱਕੇ ਹਨ। ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਅਦਾਕਾਰਾ ਰਾਣੀ ਮੁਖਰਜੀ ਨਜ਼ਰ ਆਈ ਸੀ। ਇਸ ਫ਼ਿਲਮ ਦਾ ਗਾਣਾ ‘ਆਤੀ ਕਯਾ ਖੰਡਾਲਾ’ ਉਸ ਸਮੇਂ ਕਾਫ਼ੀ ਹਿੱਟ ਹੋਇਆ ਸੀ। ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ।  
‘ਆਤੀ ਕਯਾ ਖੰਡਾਲਾ’ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲਾ ਮੌਕਾ ਸੀ ਜਦੋਂ ਆਮਿਰ ਖ਼ਾਨ ਨੇ ਕਿਸੇ ਫ਼ਿਲਮ ‘ਚ ਗਾਣਾ ਗਾਇਆ ਸੀ। ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਨਾਲ ਜੁੜੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਫ਼ਿਲਮ ਦਾ ਇੱਕ ਬਹੁਤ ਹੀ ਪ੍ਰਸਿੱਧ ਸੀਨ ਹੈ । 'ਗੁਲਾਮ' ਫ਼ਿਲਮ ਜਿਸ ‘ਚ ਆਮਿਰ ਖ਼ਾਨ ਟ੍ਰੇਨ ਦੇ ਨਾਲ ਰੇਸ ਲਗਾਉਂਦੇ ਹਨ ਅਤੇ ਫਿਰ ਉਸ ਤੋਂ ਅੱਗੇ ਨਿਕਲਦੇ ਹਨ, ਆਮਿਰ ਖ਼ਾਨ ਨੇ ਆਪਣਾ ਇਹ ਸਟੰਟ ਖ਼ੁਦ ਹੀ ਕੀਤਾ ਸੀ। ਜਦੋਂ ਉਨ੍ਹਾਂ ਨੇ ਐਡੀਟਿੰਗ ਦੌਰਾਨ ਇਸ ਸੀਨ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਸਮਝ ਆਇਆ ਕਿ ਉਹ ਟ੍ਰੇਨ ਤੋਂ ਵਾਲ-ਵਾਲ ਬਚੇ ਸਨ। ਇੱਥੇ ਹੀ ਬਸ ਨਹੀਂ ਫ਼ਿਲਮ ਦੇ ਕਲਾਈਮੈਕਸ ‘ਚ ਆਪਣੇ ਲੁੱਕ ਨੂੰ ਪਰਫੈਕਟ ਬਣਾਉਣ ਲਈ ਅੱਠ ਦਿਨ ਤੱਕ ਆਪਣਾ ਚਿਹਰਾ ਤੱਕ ਨਹੀਂ ਸੀ ਧੋਤਾ।  

Aarti dhillon

This news is Content Editor Aarti dhillon