ਸ਼ਾਹਰੁਖ ਖ਼ਾਨ ਨੇ ਯੂ. ਏ. ਈ. ’ਚ ਕੀਤੀ ‘ਡੰਕੀ’ ਦੇ ਖ਼ਾਸ ਗੀਤ ਦੀ ਸ਼ੂਟਿੰਗ

12/10/2023 11:56:20 AM

ਮੁੰਬਈ (ਬਿਊਰੋ)– ‘ਡੰਕੀ ਡ੍ਰਾਪ 4’ ਦੀ ਰਿਲੀਜ਼ ਨੇ ਸਾਰਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਰਾਜਕੁਮਾਰ ਹਿਰਾਨੀ ਨੇ ਦਿਲ ਨੂੰ ਛੂਹ ਲੈਣ ਵਾਲੀ ਦੁਨੀਆ ਬਣਾਈ ਹੈ, ਜੋ ਭਾਵਨਾਵਾਂ ਨਾਲ ਭਰਪੂਰ ਹੈ। ਹੁਣ ਖ਼ਬਰ ਆਈ ਹੈ ਕਿ ਸ਼ਾਹਰੁਖ ਖ਼ਾਨ ਯੂ. ਏ. ਈ. ’ਚ ‘ਡੰਕੀ’ ਦੇ ਖ਼ਾਸ ਗੀਤ ਦੀ ਸ਼ੂਟਿੰਗ ਕਰਨ ਲਈ ਗਏ ਹਨ, ਜੋ ਕਿ ਇਕ ਧਮਾਲ ਡਾਂਸ ਨੰਬਰ ਹੋਵੇਗਾ।

ਪ੍ਰਾਜੈਕਟ ਨਾਲ ਜੁੜੇ ਇਕ ਸੂਤਰ ਮੁਤਾਬਕ, ‘‘ਸ਼ਾਹਰੁਖ ਖ਼ਾਨ ਤੇ ਹਿਰਾਨੀ ਨੇ ਤਿੰਨ ਦਿਨਾਂ ’ਚ ਗੀਤ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਸੀ। ਫਿਰ ਇਸ ਤੋਂ ਬਾਅਦ ਸੁਹਾਨਾ ਦੀ ਫ਼ਿਲਮ ਦੇ ਪ੍ਰੀਮੀਅਰ ਲਈ ਵਾਪਸ ਆਏ। ਇਸ ਦੀ ਸ਼ੂਟਿੰਗ ਆਬੂ ਧਾਬੀ ਦੇ ਬਾਹਰਵਾਰ ਸੀਮਤ ਟੀਮ ਨਾਲ ਕੀਤੀ ਗਈ ਹੈ।’’

ਇਹ ਖ਼ਬਰ ਵੀ ਪੜ੍ਹੋ : ਗੁਟਖਾ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

ਸ਼ਾਹਰੁਖ ਦੀ ਪ੍ਰਸਿੱਧੀ ਨੂੰ ਦੇਖਦਿਆਂ ਇਹ ਸੁਣਨ ਨੂੰ ਮਿਲਿਆ ਹੈ ਕਿ ਗੀਤ ਦੀ ਸ਼ੂਟਿੰਗ ਦੀ ਖ਼ਬਰ ਨੇ ਉਨ੍ਹਾਂ ਦੇ ਸਥਾਨਕ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ ਹੈ।

‘ਡੰਕੀ’ ’ਚ ਸ਼ਾਨਦਾਰ ਕਾਸਟ ਹੈ, ਜਿਸ ’ਚ ਸ਼ਾਹਰੁਖ ਖ਼ਾਨ ਦੇ ਨਾਲ-ਨਾਲ ਬੇਹੱਦ ਪ੍ਰਤਿਭਾਸ਼ਾਲੀ ਬੋਮਨ ਇਰਾਨੀ, ਤਾਪਸੀ ਪਨੂੰ, ਵਿੱਕੀ ਕੌਸ਼ਲ, ਵਿਕਰਮ ਕੋਚਰ ਤੇ ਅਨਿਲ ਗਰੋਵਰ ਵਲੋਂ ਰੰਗੀਨ ਕਿਰਦਾਰ ਨਿਭਾਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh