400 ਕਰੋੜ ਦੇ ਕਲੱਬ ’ਚ ਸ਼ਾਮਲ ਹੋਈ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’, ‘ਸਾਲਾਰ’ ਨੂੰ ਦੇ ਰਹੀ ਸਖ਼ਤ ਟੱਕਰ

01/02/2024 4:43:11 PM

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ 400 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਗਈ ਹੈ। ਹੁਣ ਤਕ ਫ਼ਿਲਮ ਨੇ 400.40 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

ਦੱਸ ਦੇਈਏ ਕਿ ਪ੍ਰਭਾਸ ਦੀ ‘ਸਾਲਾਰ’ 22 ਦਸੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੇ 650 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹਾਲਾਂਕਿ ‘ਸਾਲਾਰ’ ਦਾ ਬਜਟ ‘ਡੰਕੀ’ ਤੋਂ ਕਿਤੇ ਜ਼ਿਆਦਾ ਹੈ। ਫ਼ਿਲਮ ਨੂੰ ਲੋਕਾਂ ਵਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਵਲੋਂ ਇਸ ਦੇ ਵਿਸ਼ੇ ਦੀ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ।

ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਤਾਪਸੀ ਪਨੂੰ, ਵਿੱਕੀ ਕੌਸ਼ਲ, ਬੋਮਨ ਈਰਾਨੀ, ਅਨਿਲ ਗਰੋਵਰ ਤੇ ਵਿਕਰਮ ਕੋਚਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਸ ਫ਼ਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ। ਰਾਜਕੁਮਾਰ ਹਿਰਾਨੀ ਨੇ ਇਸ ਤੋਂ ਪਹਿਲਾਂ ਸਾਲ 2018 ’ਚ ਆਈ ਫ਼ਿਲਮ ‘ਸੰਜੂ’ ਡਾਇਰੈਕਟ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh