ਅੰਤਰਰਾਸ਼ਟਰੀ ਪੌਪ ਸਟਾਰ ਦੁਆ ਲੀਪਾ ਭਾਰਤ ’ਚ ਮਨਾ ਰਹੀ ਛੁੱਟੀਆਂ, ਰਾਜਸਥਾਨ ’ਚ ਮਸਤੀ ਕਰਦੀ ਆਈ ਨਜ਼ਰ

12/26/2023 2:08:08 PM

ਮੁੰਬਈ (ਬਿਊਰੋ)– ਅੰਤਰਰਾਸ਼ਟਰੀ ਪੌਪ ਗਾਇਕਾ ਦੁਆ ਲੀਪਾ ਆਪਣੇ ਕੰਸਰਟ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਦੁਆ ਲਿਪਾ ਦੇ ਭਾਰਤ ’ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਉਸ ਵਲੋਂ ਗਾਏ ਗੀਤ ਅੱਜ ਦੇ ਨੌਜਵਾਨਾਂ ਵਲੋਂ ਬਹੁਤ ਪਸੰਦ ਕੀਤੇ ਜਾਂਦੇ ਹਨ। ਦੁਆ ਲਿਪਾ ਇਨ੍ਹੀਂ ਦਿਨੀਂ ਭਾਰਤ ’ਚ ਹੈ। ਦੁਆ ਛੁੱਟੀਆਂ ਮਨਾਉਣ ਭਾਰਤ ਪਹੁੰਚੀ ਹੈ, ਜਿਥੇ ਉਹ ਖ਼ੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਗਾਇਕਾ ਨੇ ਇਸ ਦੌਰਾਨ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

ਪੌਪ ਗਾਇਕਾ ਦੁਆ ਲੀਪਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਤੁਰੰਤ ਅੰਦਾਜ਼ਾ ਲਗਾਇਆ ਕਿ ਉਹ ਰਾਜਸਥਾਨ ’ਚ ਛੁੱਟੀਆਂ ਮਨਾ ਰਹੀ ਹੈ।

ਦੁਆ ਲਿਪਾ ਨੇ ਤਸਵੀਰਾਂ ਪੋਸਟ ਕਰਦਿਆਂ ਲਿਖਿਆ, ‘‘ਮੈਂ ਤੁਹਾਨੂੰ ਆਉਣ ਵਾਲੇ ਸਾਲ ਦੀਆਂ ਖ਼ੁਸ਼ੀਆਂ, ਪਿਆਰ ਤੇ ਚੰਗੀ ਸਿਹਤ ਭੇਜ ਰਹੀ ਹਾਂ।’’ ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਲੋਕ ਇਹ ਨਹੀਂ ਮੰਨਦੇ ਕਿ ਗਾਇਕਾ ਅਸਲ ’ਚ ਭਾਰਤ ’ਚ ਹੈ।

ਦੁਆ ਲਿਪਾ ਦੇ ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਪ੍ਰਸ਼ੰਸਕ ਇਹ ਜਾਣ ਕੇ ਬਹੁਤ ਖ਼ੁਸ਼ ਹਨ ਕਿ ਗਾਇਕਾ ਛੁੱਟੀਆਂ ਮਨਾਉਣ ਭਾਰਤ ਆਈ ਹੈ। ਦੁਆ ਲਿਪਾ ਨੇ ਰਾਜਸਥਾਨ ਦੀ ਖ਼ੂਬਸੂਰਤੀ ਨੂੰ ਵੀ ਆਪਣੀਆਂ ਤਸਵੀਰਾਂ ’ਚ ਕੈਦ ਕੀਤਾ ਹੈ।

ਉਸ ਨੇ ਰਾਜਸਥਾਨ ਦੀਆਂ ਖ਼ੂਬਸੂਰਤ ਥਾਵਾਂ ’ਤੇ ਲੋਕਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਗਾਇਕਾ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਨ੍ਹਾਂ ਤਸਵੀਰਾਂ ’ਚ ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਭਾਰਤ ਪ੍ਰਤੀ ਪਿਆਰ ਦੇਖਣ ਨੂੰ ਮਿਲਿਆ।

ਤੁਹਾਨੂੰ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਇਕ ਗੱਲਬਾਤ ’ਚ ਪੌਪ ਗਾਇਕਾ ਦੁਆ ਲੀਪਾ ਨੇ ਆਪਣੀ ਪ੍ਰੇਰਨਾ ਤੇ ਸੰਗੀਤ ਬਾਰੇ ਗੱਲ ਕੀਤੀ ਸੀ।

ਉਸ ਨੇ ਕਿਹਾ ਸੀ, ‘‘ਇਹ ਸੱਚਮੁੱਚ ਉਦਾਸੀਨ ਸੀ, ਉਹ ਅਹਿਸਾਸ, ਜੋ ਇਸ ਨੇ ਮੈਨੂੰ ਦਿੱਤਾ। ਸੰਗੀਤ ਦੀ ਊਰਜਾ, ਜਿਸ ਤਰ੍ਹਾਂ ਮੇਰੇ ਮਾਤਾ-ਪਿਤਾ ਨੇ ਇਸ ਬਾਰੇ ਮਹਿਸੂਸ ਕੀਤਾ, ਘਰ ’ਚ ਨੱਚਣਾ, ਇਹ ਉਹ ਥਾਂ ਹੈ, ਜਿਥੇ ਮੇਰੀਆਂ ਯਾਦਾਂ ਹਨ। ਹਰ ਵਾਰ ਜਦੋਂ ਮੇਰੇ ਮਾਤਾ-ਪਿਤਾ ਉਹ ਗੀਤ ਦੁਬਾਰਾ ਵਜਾਉਂਦੇ ਹਨ, ਇਹ ਮੈਨੂੰ ਉਸ ਸਮੇਂ ’ਤੇ ਵਾਪਸ ਲੈ ਜਾਂਦਾ ਹੈ।’’

ਉਸ ਨੇ ਕਿਹਾ ਸੀ, ‘‘ਮੈਨੂੰ ਉਹ ਯਾਦਾਂ ਬਹੁਤ ਪਸੰਦ ਹਨ ਤੇ ਮੈਂ ਉਨ੍ਹਾਂ ਨੂੰ ਸੰਭਾਲਣਾ ਚਾਹੁੰਦੀ ਸੀ। ਮੇਰੇ ਲਈ ਮਹੱਤਵਪੂਰਨ ਗੱਲ ਇਹ ਸੀ ਕਿ ਮੈਂ ਉਸ ਭਾਵਨਾ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਾਂ, ਜੋ ਮੈਂ ਮਹਿਸੂਸ ਕੀਤਾ ਪਰ ਇਕ ਨਵੇਂ ਤੇ ਆਧੁਨਿਕ ਤਰੀਕੇ ਨਾਲ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh