ਡਰੱਗਸ ਕੇਸ : 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜੀ ਗਈ ਦੀਆ ਮਿਰਜ਼ਾ ਦੀ ਸਾਬਕਾ ਮੈਨੇਜਰ

01/18/2021 2:37:33 PM

ਮੁੰਬਈ: ਬਾਲੀਵੁੱਡ ਡਰੱਗ ਕੇਸ ’ਚ ਗਿ੍ਰਫ਼ਤਾਰ ਹੋਈ ਦੀਆ ਮਿਰਜ਼ਾ ਦੀ ਸਾਬਕਾ ਮੈਨੇਜਰ ਰਾਹਿਲਾ ਫਰਨੀਚਰਵਾਲਾ ਨੂੰ 14 ਦਿਨ ਦੀ ਨਿਆਇਕ ਹਿਸਾਰਤ ’ਚ ਭੇਜ ਦਿੱਤਾ ਗਿਆ ਹੈ। ਮੁੰਬਈ ਦੀ ਐਸਪਲੇਨੇਟ ਕੋਰਟ ਨੇ ਰਾਹਿਲਾ ਦੇ ਨਾਲ ਇਸ ਮਾਮਲੇ ’ਚ ਗਿ੍ਰਫ਼ਤਾਰ ਹੋਏ ਬਿਜ਼ਨੈੱਸਮੈਨ ਕਰਨ ਸਜਨਾਨੀ ’ਤੇ ਵੀ ਇਹ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ਦੇ ਕੋਲੋਂ ਐੱਨ.ਸੀ.ਬੀ. ਨੂੰ ਕਰੀਬ 200 ਕਿਲੋ ਡਰੱਗ ਮਿਲੀ ਸੀ। ਬੀਤੇ ਦਿਨੀਂ ਐੱਨ.ਸੀ.ਬੀ. ਨੇ ਰਾਹਿਲਾ ਫਰਨੀਚਰਵਾਲਾ ਅਤੇ ਉਨ੍ਹਾਂ ਦੀ ਭੈਣ ਸ਼ਾਇਸਤਾ ਫਰਨੀਚਰਵਾਲਾ ਨੂੰ ਗਿ੍ਰਫ਼ਤਾਰ ਕੀਤਾ ਸੀ। ਦੋਵਾਂ ਦੇ ਕੋਲੋਂ ਭਾਰੀ ਮਾਤਰਾ ’ਚ ਗਾਂਜਾ ਬਰਾਮਦ ਹੋਇਆ ਸੀ। ਇਸ ਦੇ ਨਾਲ ਹੀ ਬਿ੍ਰਟਿਸ਼ ਕਾਰੋਬਾਰੀ ਕਰਨ ਸਜਨਾਨੀ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਸੀ। 


ਰਾਹਿਲਾ ਅਤੇ ਉਨ੍ਹਾਂ ਦੀ ਭੈਣ ’ਤੇ ਦੋਸ਼ ਲੱਗਿਆ ਹੈ ਕਿ ਦੋਵੇਂ ਡਰੱਗ ਕਾਰੋਬਾਰ ’ਚ ਸਜਨਾਨੀ ਦੀ ਮਦਦ ਕਰ ਰਹੀਆਂ ਸਨ। ਐੱਨ.ਸੀ.ਬੀ. ਦੀ ਟੀਮ ਨੇ ਇਹ ਛਾਪੇਮਾਰੀ ਮੁੰਬਈ ਦੇ ਬਾਂਦਰਾ ਇਲਾਕੇ ’ਚ ਕੀਤੀ ਸੀ। ਇੰਨਾ ਸਾਰਾ ਡਰੱਗ ਦੇਖ ਦੇ ਐੱਨ.ਸੀ.ਬੀ. ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਸਨ। 
ਜਾਣਕਾਰੀ ਮੁਤਾਬਕ ਕਾਰੋਬਾਰੀ ਕਰਨ ਸਜਨਾਨੀ ਇਕ ਨਾਮੀ ਬਿਲਡਰ ਹਨ। ਉਹ ਕਈ ਸੂਬਿਆਂ ’ਚ ਹਾਈ ਕਲਾਸ ਲੋਕਾਂ ਨੂੰ ਗਾਂਜਾ ਸਪਲਾਈ ਕਰਦੇ ਹਨ। ਰਾਹਿਲਾ ਅਤੇ ਸ਼ਾਇਸਤਾ ਇਸ ’ਚ ਕਰਨ ਦੀ ਮਦਦ ਕਰਦੀਆਂ ਸਨ। 31 ਦਸੰਬਰ ਦੀ ਪਾਰਟੀ ਲਈ ਇਨ੍ਹਾਂ ਲੋਕਾਂ ਨੇ ਕਈ ਥਾਵਾਂ ’ਤੇ ਡਰੱਗ ਭਾਰੀ ਮਾਤਰਾ ’ਚ ਸਪਲਾਈ ਕੀਤਾ ਸੀ। 


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਐੱਨ.ਸੀ.ਬੀ. ਨੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੇ ਜਵਾਈ ਸਮੀਰ ਖ਼ਾਨ ਦੀ ਮੁੰਬਈ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਖ਼ਾਨ ਨੂੰ ਇਕ ਦਿਨ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਗਿਆ ਸੀ। ਮੁੰਬਈ ਦੀ ਇਕ ਅਦਾਲਤ ਨੇ ਖ਼ਾਨ ਨੂੰ 18 ਜਨਵਰੀ ਤੱਕ ਲਈ ਐੱਨ.ਸੀ.ਬੀ. ਦੀ ਹਿਰਾਸਤ ’ਚ ਸੌਂਪ ਦਿੱਤਾ।

Aarti dhillon

This news is Content Editor Aarti dhillon