ਡਰੱਗਸ ਕੇਸ: ਆਰੀਅਨ ਦਾ ਬੇਲ ਆਰਡਰ ਜਾਰੀ, ਅੱਜ ਸ਼ਾਮ ਤੱਕ ਹੋ ਸਕਦੀ ਹੈ ਰਿਹਾਈ

10/29/2021 4:39:28 PM

ਮੁੰਬਈ- ਮੁੰਬਈ ਕਰੂਜ਼ ਡਰੱਗਸ ਮਾਮਲੇ 'ਚ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਬੇਲ ਆਰਡਰ ਵੀ ਜਾਰੀ ਕਰ ਦਿੱਤਾ ਹੈ। ਉਹ ਅੱਜ ਜੇਲ੍ਹ ਤੋਂ ਬਾਹਰ ਵੀ ਆ ਸਕਦੇ ਹਨ। ਆਰੀਅਨ ਸਮੇਤ ਤਿੰਨ ਦੋਸ਼ੀਆਂ ਨੂੰ ਵੀ ਬੀਤੇ ਦਿਨ ਬੰਬਈ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। ਆਰੀਅਨ ਨੂੰ ਕਈ ਸ਼ਰਤਾਂ ਵੀ ਮੰਨਣੀਆਂ ਹੋਣਗੀਆਂ ਜਿਸ 'ਚੋਂ ਇਕ ਇਹ ਹੈ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਹੈ, ਜੇਕਰ ਉਹ ਦੇਸ਼ ਤੋਂ ਬਾਹਰ ਜਾਣਾ ਚਾਹੁੰਦਾ ਹੈ ਤਾਂ ਇਸ ਲਈ ਅਦਾਲਤ ਦੀ ਆਗਿਆ ਲੈਣੀ ਹੋਵੇਗੀ। ਬੰਬਈ ਹਾਈਕੋਰਟ ਨੇ ਆਰੀਅਨ ਖ਼ਾਨ ਲਈ ਦੁਪਿਹਰ ਨੂੰ ਪੰਜ ਪੇਜ਼ਾਂ ਦਾ ਬੇਲ ਆਰਡਰ ਜਾਰੀ ਕੀਤਾ। ਹਾਲਾਂਕਿ ਉਨ੍ਹਾਂ ਨੂੰ ਇਕ ਲੱਖ ਦੀ ਜ਼ਮਾਨਤ ਰਾਸ਼ੀ ਭਰਨੀ ਹੋਵੇਗੀ। ਕੋਰਟ ਦੀਆਂ ਸ਼ਰਤਾਂ ਮੁਤਾਬਕ ਆਰੀਅਨ ਨੂੰ ਹਰ ਸ਼ੁੱਕਰਵਾਰ ਨੂੰ ਐੱਨ.ਸੀ.ਬੀ. ਦਫ਼ਤਰ ਜਾਣਾ ਹੋਵੇਗਾ। ਇਹ ਕੋਰਟ ਦੀ ਕਾਰਵਾਈ ਨੂੰ ਲੈ ਕੇ ਕੋਈ ਬਿਆਨਬਾਜ਼ੀ ਵੀ ਨਹੀਂ ਕਰ ਸਕਣਗੇ। 


ਆਰੀਅਨ ਖ਼ਾਨ ਅਤੇ ਉਸ ਦੇ ਦੋਸਤਾਂ ਨੂੰ ਵੀਰਵਾਰ ਨੂੰ ਹਾਈਕੋਰਟ ਨੇ ਲੰਬੀ ਸੁਣਵਾਈ ਤੋਂ ਬਾਅਦ ਬੇਲ ਦਿੱਤੀ ਸੀ। ਤਿੰਨ ਦਿਨਾਂ ਤੱਕ ਹਾਈਕੋਰਟ 'ਚ ਆਰੀਅਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਚੱਲੀ ਸੀ। ਜਾਂਚ ਏਜੰਸੀ ਐੱਨ.ਸੀ.ਬੀ. ਨੇ ਪੂਰੀ ਤਾਕਤ ਲਗਾ ਦਿੱਤੀ ਸੀ ਤਾਂ ਜੋ ਦੋਸ਼ੀਆਂ ਨੂੰ ਜ਼ਮਾਨਤ ਨਹੀਂ ਮਿਲ ਸਕੇ ਪਰ ਉਧਰ ਸ਼ਾਹਰੁਖ ਖ਼ਾਨ ਨੇ ਵੀ ਕਈ ਸੀਨੀਅਰ ਵਕੀਲਾਂ ਦੀ ਫੌਜ ਕੋਰਟ 'ਚ ਖੜ੍ਹੀ ਕਰ ਦਿੱਤੀ। ਆਰੀਅਨ ਦੇ ਵਕੀਲਾਂ 'ਚੋਂ ਮੁਕੂਲ ਰੋਹਤਗੀ, ਸਤੀਸ਼ ਮਾਨਸ਼ਿੰਦੇ, ਨਾਮਕ ਸੀਨੀਅਰ ਵਕੀਲ ਸ਼ਾਮਲ ਸਨ।


ਜ਼ਮਾਨਤ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ੰਸਕ ਹੋਏ ਖੁਸ਼
ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਦੇ ਬਾਹਰ ਦੀਵਾਲੀ ਵਰਗਾ ਮਾਹੌਲ ਬਣ ਗਿਆ ਸੀ। ਸੁਪਰਸਟਾਰ ਦੇ ਪ੍ਰਸ਼ੰਸਕਾਂ ਨੂੰ ਜਿਵੇਂ ਹੀ ਆਰੀਅਨ ਦੀ ਜ਼ਮਾਨਤ ਮਿਲਣ ਦੀ ਜਾਣਕਾਰੀ ਹੋਈ ਸੀ, ਤੁਰੰਤ ਹੀ ਵੱਡੀ ਗਿਣਤੀ 'ਚ ਉਹ ਮੰਨਤ ਦੇ ਬਾਹਰ ਪਹੁੰਚ ਗਏ ਸਨ। ਇਸ ਤੋਂ ਬਾਅਦ ਪੋਸਟਰ, ਪਟਾਖੇ ਆਦਿ ਦੇ ਰਾਹੀਂ ਆਪਣੀਆਂ ਖੁਸ਼ੀਆਂ ਜ਼ਾਹਿਰ ਕੀਤੀ ਸੀ। 
ਦੱਸ ਦੇਈਏ ਕਿ ਦੋ ਅਕਤੂਬਰ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਛਾਪੇਮਾਰੀ ਕੀਤੀ ਸੀ। ਰੇਵ ਪਾਰਟੀ 'ਤੇ ਪਈ ਰੇਡ 'ਚ ਆਰੀਅਨ ਖ਼ਾਨ ਸਮੇਤ ਕਈ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸਭ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਵਕੀਲਾਂ ਨੂੰ ਜ਼ਮਾਨਤ ਦਿਵਾਉਣ ਦੇ ਲਈ ਕਈ ਕੋਰਟਸ ਦਾ ਰੁੱਖ ਕਰਨਾ ਪਿਆ।

Aarti dhillon

This news is Content Editor Aarti dhillon