ਹਿਰਾਸਤ ''ਚ ਆਰੀਅਨ ਖ਼ਾਨ ਦੀ ਖਾਤਿਰਦਾਰੀ, ਮੰਗਵਾਈ ਬਿਰਆਨੀ

10/07/2021 12:18:34 PM

ਮੁੰਬਈ (ਬਿਊਰੋ) - ਲਗਜ਼ਰੀ ਕਰੂਜ਼ 'ਚ ਡਰੱਗਜ਼ ਅਤੇ ਰੇਵ ਪਾਰਟੀ ਮਾਮਲੇ 'ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ 7 ਅਕਤੂਬਰ ਤੱਕ ਐੱਨ. ਸੀ. ਬੀ. ਦੀ ਹਿਰਾਸਤ 'ਚ ਰੱਖਿਆ ਗਿਆ ਹੈ ਪਰ ਇਸ ਦੌਰਾਨ ਆਰੀਅਨ ਨੂੰ ਸਭ ਸਹੂਲਤਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਆਰੀਅਨ ਦੀਆਂ ਜਿੰਨੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਉਹ ਵੱਖ-ਵੱਖ ਅਤੇ ਫੈਂਸੀ ਜੈਕਟ 'ਚ ਵਿਖਾਈ ਦਿੱਤਾ ਹੈ। 
ਰਿਪੋਰਟਾਂ ਮੁਤਾਬਕ, ਆਰੀਅਨ ਦੇ ਭੋਜਨ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਅਸਲ 'ਚ ਐੱਨ. ਸੀ. ਬੀ. ਨੇ ਆਰੀਅਨ ਦੇ ਕਹਿਣ 'ਤੇ ਉਸ ਨੂੰ ਕਿਤਾਬਾਂ ਤਾਂ ਮੁਹੱਈਆ ਕਰਵਾਈਆਂ ਹੀ ਹਨ, ਇਸ ਦੇ ਨਾਲ ਹੀ ਉਸ ਲਈ ਮੁੰਬਈ ਦੇ ਇਕ ਸਭ ਤੋਂ ਪ੍ਰਸਿੱਧ ਰੈਸਟੋਰੈਂਟ ਤੋਂ ਬਿਰਆਨੀ ਵੀ ਮੰਗਵਾਈ। ਇਸ ਤੋਂ ਪਹਿਲਾਂ ਜਦੋਂ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਆਪਣੇ ਪੁੱਤਰ ਆਰੀਅਨ ਨੂੰ ਮਿਲਣ ਪਹੁੰਚੇ ਸਨ ਤਾਂ ਉਹ ਉਸ ਲਈ ਬਰਗਰ ਲੈ ਕੇ ਆਏ ਸਨ। ਹੁਣ ਖੁਦ ਐੱਨ. ਸੀ. ਬੀ. ਵੀ ਆਰੀਅਨ ਦੀ ਖਾਤਿਰਦਾਰੀ 'ਚ ਜੁਟ ਗਈ ਹੈ।

ਇਹ ਖ਼ਬਰ ਵੀ ਵੇਖੋ - ਸ਼ਾਹਰੁਖ਼ ਨੇ ਐੱਨ. ਸੀ. ਬੀ. ਕਸਟਡੀ 'ਚ ਪੁੱਤਰ ਨਾਲ ਕੀਤੀ ਮੁਲਾਕਾਤ, ਪਿਤਾ ਨੂੰ ਦੇਖ ਆਰੀਅਨ ਦੇ ਨਿਕਲੇ ਹੰਝੂ

NCB ਕਸਟਡੀ 'ਚ ਕੀਤੀ ਮੁਲਾਕਾਤ
ਦੂਜੇ ਦੋਸ਼ੀਆਂ ਨਾਲ ਆਰੀਅਨ ਖ਼ਾਨ 7 ਅਕਤੂਬਰ ਤੱਕ ਐੱਨ. ਸੀ. ਬੀ. ਦੀ ਹਿਰਾਸਤ 'ਚ ਹੈ। ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਦੀ ਰਿਪੋਰਟ ਮੁਤਾਬਕ, ਸ਼ਾਹਰੁਖ ਨੇ ਐੱਨ. ਸੀ. ਬੀ. ਦੇ ਲਾਕਅਪ 'ਚ ਆਰੀਅਨ ਨਾਲ ਇਕ ਛੋਟੀ ਜਿਹੀ ਮੁਲਾਕਾਤ ਕੀਤੀ ਸੀ। ਇਸ ਲਈ ਉਨ੍ਹਾਂ ਨੂੰ ਮਨਜ਼ੂਰੀ ਲੈਣ ਪਈ ਸੀ। ਇਸ ਮੁਲਾਕਾਤ 'ਚ ਆਰੀਅਨ ਆਪਣੇ ਪਿਤਾ ਨੂੰ ਦੇਖ ਕੇ ਰੋਣ ਲੱਗ ਪਿਆ ਸੀ। 2 ਅਕਤੂਬਰ ਦੀ ਰਾਤ ਆਰੀਅਨ ਨੂੰ ਐੱਨ. ਸੀ. ਬੀ. ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ ਸ਼ਿਪ 'ਤੇ ਚਲ ਰਹੀ ਰੇਵ ਪਾਰਟੀ 'ਚ ਛਾਪੇਮਾਰੀ ਦੌਰਾਨ ਹਿਰਾਸਤ 'ਚ ਲਿਆ ਸੀ। ਏਜੰਸੀ ਰਿਪੋਰਟਸ ਮੁਤਾਬਕ, ਆਰੀਅਨ ਕੋਲ ਕੋਈ ਡਰੱਗਜ਼ ਬਰਾਮਦ ਨਹੀਂ ਹੋਇਆ।

ਇਹ ਖ਼ਬਰ ਵੀ ਵੇਖੋ - ਆਰੀਅਨ ਖਾਨ ਡਰੱਗ ਕੇਸ 'ਚ ਅੱਜ ਹੋਵੇਗੀ ਸੁਣਵਾਈ, ਮਿਲੇਗੀ ਜ਼ਮਾਨਤ ਜਾਂ ਜਾਵੇਗਾ ਜੇਲ੍ਹ

ਅੱਜ ਹੋਵੇਗੀ ਸ਼ਾਹਰੁਖ ਦੇ ਪੁੱਤਰ ਦੀ ਅਦਾਲਤ 'ਚ ਪੇਸ਼ੀ 
3 ਅਕਤੂਬਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ. ਬੀ. ਨੇ ਆਰੀਅਨ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋ ਇਕ ਦਿਨ ਦੀ ਕਸਟਡੀ 'ਚ ਭੇਜ ਦਿੱਤਾ ਗਿਆ। 4 ਅਕਤੂਬਰ ਨੂੰ ਅਦਾਲਤ ਨੇ ਆਰੀਅਨ, ਮੁਨਮੁਨ ਤੇ ਅਰਬਾਜ ਦੀ ਹਿਰਾਸਤ ਦਾ ਸਮਾਂ 3 ਦਿਨ ਵਧਾ ਕੇ 7 ਅਕਤੂਬਰ ਤਕ ਕਰ ਦਿੱਤੀ। ਆਰੀਅਨ ਦਾ ਕੇਸ ਸਤੀਸ਼ ਮਾਨਸ਼ਿੰਦੇ ਲੜ ਰਹੇ ਹਨ। ਵੀਰਵਾਰ ਨੂੰ ਕਸਟਡੀ ਦਾ ਸਮਾਂ ਸਮਾਪਤ ਹੋ ਰਿਹਾ ਹੈ ਤੇ ਅੱਜ ਦਾ ਦਿਨ ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਅਹਿਮ ਹੈ।

ਇਹ ਖ਼ਬਰ ਵੀ ਵੇਖੋ -  ‘ਮੂਸਾ ਜੱਟ’ ਨੂੰ ਮਿਲੀ ਸੈਂਸਰ ਬੋਰਡ ਤੋਂ ਹਰੀ ਝੰਡੀ, ਕੱਲ ਨੂੰ ਹੋਵੇਗੀ ਰਿਲੀਜ਼

sunita

This news is Content Editor sunita