ਬਾਲੀਵੁੱਡ ਜਗਤ ਨੂੰ ਇੱਕ ਹੋਰ ਝਟਕਾ, ਨਹੀਂ ਰਹੇ ''ਦ੍ਰਿਸ਼ਯਮ'' ਤੇ ''ਮਦਾਰੀ'' ਦੇ ਡਾਇਰੈਕਟਰ ਨਿਸ਼ੀਕਾਂਤ

08/17/2020 2:16:39 PM

ਮੁੰਬਈ (ਬਿਊਰੋ) — 'ਦ੍ਰਿਸ਼ਯਮ', 'ਮਦਾਰੀ' ਤੇ 'ਰੌਕੀ ਹੈਂਡਸਮ' ਵਰਗੀਆਂ ਫ਼ਿਲਮਾਂ ਬਣਾ ਚੁੱਕੇ ਡਾਇਰੈਕਟਰ ਨਿਸ਼ੀਕਾਂਤ ਕਾਮਤ ਦਾ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਨਿਸ਼ੀਕਾਂਤ ਨੂੰ ਲੀਵਰ ਸਿਰੋਸਿਸ ਦੀ ਸਮੱਸਿਆ ਸੀ। ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲ ਹੀ 'ਚ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪ੍ਰਸ਼ੰਸਕ ਅਤੇ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਦੱਸਣਯੋਗ ਹੈ ਕਿ ਨਿਸ਼ੀਕਾਂਤ ਫਿਲਮਾਂ ਦੇ ਡਾਇਰੈਕਸ਼ਨ ਤੋਂ ਇਲਾਵਾ ਆਪਣੀ ਐਕਟਿੰਗ ਨਾਲ ਵੀ ਲੋਕਾਂ ਦੇ ਦਿਲਾਂ 'ਚ ਖ਼ਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਸਾਲ 2004 'ਚ ਫ਼ਿਲਮ 'ਹਵਾ ਆਨੇ ਦੇ' ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਾਨ ਅਬਰਾਹਿਮ ਦੀ ਫ਼ਿਲਮ 'ਰੌਕੀ ਹੈਂਡਸਮ' 'ਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ 'ਚ ਡਾਇਰੈਕਟਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ। ਹਾਲ ਹੀ 'ਚ ਨਿਸ਼ੀਕਾਂਤ ਨੇ ਫ਼ਿਲਮ 'ਦ੍ਰਿਸ਼ਯਮ' ਦੇ 5 ਸਾਲ ਪੂਰੇ ਕੀਤੇ ਸਨ। ਇਸ ਫ਼ਿਲਮ 'ਚ ਅਦਾਕਾਰ ਅਜੈ ਦੇਵਗਨ, ਰਜਤ ਕਪੂਰ, ਸ਼੍ਰਿਆ ਸਰਨ ਤੇ ਤੱਬੂ ਵਰਗੇ ਕਈ ਵੱਡੇ ਸਿਤਾਰੇ ਇਕੱਠੇ ਨਜ਼ਰ ਆਏ ਸਨ।

sunita

This news is Content Editor sunita