ਡਰੇਕ ਨੇ ਆਪਣੀ ਗ੍ਰਿਫ਼ਤਾਰੀ ਦੀ ਵੀਡੀਓ ਕੀਤੀ ਸਾਂਝੀ, ਜੁਲਾਈ ’ਚ ਉੱਡੀਆਂ ਸਨ ਅਫਵਾਹਾਂ

01/02/2023 11:33:14 AM

ਚੰਡੀਗੜ੍ਹ (ਬਿਊਰੋ)– 31 ਦਸੰਬਰ ਨੂੰ ਕੈਨੇਡੀਅਨ ਰੈਪਰ ਡਰੇਕ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਉਸ ਨੇ ਪੁਸ਼ਟੀ ਕੀਤੀ ਕਿ ਜੁਲਾਈ ’ਚ ਉਸ ਦੀ ਸਵੀਡਿਸ਼ ਪੁਲਸ ਨਾਲ ਭੱਜ-ਦੌੜ ਹੋਈ ਸੀ। ਡਰੇਕ ਦੀ ਟੀਮ ਨੇ ਪਹਿਲਾਂ ਰੈਪਰ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ ਸੀ, ਜਦੋਂ ਅਫਵਾਹਾਂ ਪਹਿਲੀ ਵਾਰ 13 ਜੁਲਾਈ, 2022 ਦੇ ਆਲੇ-ਦੁਆਲੇ ਸਾਹਮਣੇ ਆਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ! ਨਾਲ ਹੀ ਕਰ ’ਤਾ ਵੱਡਾ ਐਲਾਨ

ਰੈਪਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਤੇ ਵੀਡੀਓਜ਼ ਦੀ ਇਕ ਲੜੀ ਪੋਸਟ ਦੂਜੀ ਸਲਾਈਡ ’ਚ ਉਸ ਨੇ ਸਵੀਡਿਸ਼ ਪੁਲਸ ਵਲੋਂ ਆਪਣੇ ਆਪ ਨੂੰ ਫੜੇ ਜਾਣ ਦੀ ਫੁਟੇਜ ਸਾਂਝੀ ਕੀਤੀ।

ਸੋਸ਼ਲ ਮੀਡੀਆ ’ਤੇ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਜਦੋਂ ਕੈਨੇਡੀਅਨ ਹਿੱਪ-ਹੌਪ ਕਲਾਕਾਰ ਜੁਲਾਈ ’ਚ ਯੂਰਪ ਦਾ ਦੌਰਾ ਕਰ ਰਿਹਾ ਸੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕਈ ਰਿਪੋਰਟਸ ਨੇ ਦੱਸਿਆ ਕਿ ਰੈਪਰ ਨੂੰ ਸਵੀਡਨ ’ਚ ਸਥਾਨਕ ਪੁਲਸ ਵਲੋਂ ਇਕ ਸਵੀਡਿਸ਼ ਨਾਈਟ ਕਲੱਬ ’ਚ ਪਾਰਟੀ ਕਰਦੇ ਸਮੇਂ ਭੰਗ ਲਿਜਾਣ ਦੇ ਦੋਸ਼ ’ਚ ਫੜਿਆ ਗਿਆ ਸੀ।

ਜਦੋਂ ਰੈਪਰ ਦੀ ਕਥਿਤ ਗ੍ਰਿਫ਼ਤਾਰੀ ਦੀਆਂ ਅਫਵਾਹਾਂ ਸੋਸ਼ਲ ਮੀਡੀਆ ’ਤੇ ਘੁੰਮਣ ਲੱਗੀਆਂ ਤਾਂ ਕਈ ਪ੍ਰਮੁੱਖ ਅਮਰੀਕੀ ਨਿਊਜ਼ ਆਊਟਲੈੱਟਸ ਨੇ ਇਸ ਖ਼ਬਰ ਨੂੰ ਚੁੱਕਿਆ। ਉਨ੍ਹਾਂ ਦੱਸਿਆ ਕਿ ਡਰੇਕ ਤੇ ਉਸ ਦੀ ਸੁਰੱਖਿਆ ਟੀਮ ਦੇ ਕੁਝ ਹੋਰ ਲੋਕ ਸਵੀਡਨ ਦੀ ਰਾਜਧਾਨੀ ਸਟਾਕਹੋਮ ’ਚ ਇਕ ਨਾਈਟ ਕਲੱਬ ’ਚ ਭੰਗ ਪੀਂਦੇ ਫੜਿਆ ਸੀ। ਰਿਪੋਰਟਸ ਮੁਤਾਬਕ ਰੈਪਰ ਤੇ ਉਸ ਦੇ ਸਾਥੀਆਂ ਨੂੰ ਸਥਾਨਕ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ ਤੇ ਜ਼ਮਾਨਤ ਤੋਂ ਪਹਿਲਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਇਕ ਰਾਤ ਜੇਲ੍ਹ ’ਚ ਬਿਤਾਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh