‘ਦੋ ਔਰ ਦੋ ਪਿਆਰ’ 29 ਮਾਰਚ ਨੂੰ ਸਿਨੇਮਾਘਰਾਂ ’ਚ ਦੇਵੇਗੀ ਦਸਤਕ

01/18/2024 10:50:25 AM

ਮੁੰਬਈ (ਬਿਊਰੋ) - ਅਪਲਾਜ਼ ਐਂਟਰਟੇਨਮੈਂਟ ਪੇਸ਼ ਕਰਦਾ ਹੈ ਇਕ ਐਲੀਪਸਿਜ਼ ਐਂਟਰਟੇਨਮੈਂਟ ਪ੍ਰੋਡਕਸ਼ਨ ਦੀ ਫ਼ਿਲਮ ‘ਦੋ ਔਰ ਦੋ ਪਿਆਰ’ ਜੋ ਪਿਆਰ, ਹਾਸੇ ਤੇ ਆਧੁਨਿਕ ਰਿਸ਼ਤਿਆਂ ਦੀ ਇਕ ਚਮਕਦਾਰ ਕਹਾਣੀ ਹੈ। ਇਹ ਚਮਕਦਾ, ਸਮਕਾਲੀ ਰੋਮਾਂਸ 29 ਮਾਰਚ, 2024 ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਸੀਜ਼ਨ ’ਚ, ਪਿਆਰ ਤੁਹਾਨੂੰ ਹੈਰਾਨ ਕਰ ਦੇਵੇਗਾ, ਤੁਹਾਨੂੰ ਉਲਝਾਏਗਾ ਤੇ ਤੁਹਾਨੂੰ ਕੰਨਫਿਊਜ਼ ਕਰੇਗਾ। 

ਇਹ ਖ਼ਬਰ ਵੀ ਪੜ੍ਹੋ : ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ

ਇਸ ਫ਼ਿਲਮ ’ਚ ਵਿਦਿਆ ਬਾਲਨ, ਪ੍ਰਤੀਕ ਗਾਂਧੀ, ਇਲਿਆਨਾ ਡੀ'ਕਰੂਜ਼ ਤੇ ਸੇਂਥਿਲ ਰਾਮਾਮੂਰਤੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ੀਰਸ਼ ਗੁਹਾ ਠਾਕੁਰਤਾ ਨੇ ਕੀਤਾ ਹੈ, ਇਹ ਨਿਰਦੇਸ਼ਕ ਵਜੋਂ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ। ਸ਼ੀਰਸ਼ ਨੇ ਇਸ਼ਤਿਹਾਰਬਾਜ਼ੀ ਲਈ ਪੁਰਸਕਾਰ ਵੀ ਜਿੱਤੇ ਹਨ। ਐਲੀਪਸਿਜ਼ ਐਂਟਰਟੇਨਮੈਂਟ ਪ੍ਰੋਡਕਸ਼ਨ ਅਧੀਨ ਬਣੀ ਇਸ ਫ਼ਿਲਮ ਨੂੰ ਐਪਲਾਜ਼ ਐਂਟਰਟੇਨਮੈਂਟ ਪੇਸ਼ ਕਰ ਰਿਹਾ ਹੈ। ‘ਦੋ ਔਰ ਦੋ ਪਿਆਰ’ ਨਾਲ ਰੋਮਾਂਸ ਦੇ ਜਾਦੂ ਨੂੰ ਰੀਡਿਸਕਵਰ ਕਰੋ ਤੇ ਪਿਆਰ ਦੇ ਖੂਬਸੂਰਤ ਪਲਾਂ ਨੂੰ ਇਕ ਵਾਰ ਫਿਰ ਜੀਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

sunita

This news is Content Editor sunita