ਦਿਸ਼ਾ ਪਰਮਾਰ ਨੇ ਬੈਚਲੋਰੇਟ ਪਾਰਟੀ ''ਚ ਗਰਲ ਗੈਂਗ ਨਾਲ ਮਚਾਇਆ ਧਮਾਲ, ਦੇਖੋ ਤਸਵੀਰਾਂ

07/13/2021 1:18:22 PM

ਮੁੰਬਈ- 'ਬਿੱਗ ਬਾੱਸ 14' ਫੇਮ ਰਾਹੁਲ ਵੈਦਿਆ ਆਪਣੀ ਪ੍ਰੇਮਿਕਾ ਦਿਸ਼ਾ ਪਰਮਾਰ ਦੇ ਨਾਲ ਵਿਆਹ ਕਰਨ ਜਾ ਰਹੇ ਹਨ। ਵਿਆਹ ਤੋਂ ਪਹਿਲਾਂ ਦਿਸ਼ਾ ਪਰਮਾਰ ਦੇ ਦੋਸਤਾਂ ਨੇ ਉਹਨਾਂ ਲਈ ਬ੍ਰਾਈਡਲ ਪਾਰਟੀ ਸਾਵਰ ਦਾ ਆਯੋਜਨ ਕੀਤਾ ਸੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਦੇ ਦੋਸਤਾਂ ਅਤੇ ਦਿਸ਼ਾ ਪਰਮਾਰ ਨੇ ਸ਼ੋਸਲ ਮੀਡੀਆ ਤੇ ਸ਼ਾਂਝੀਆਂ ਕੀਤੀਆਂ ਹਨ।


ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਦਿਸ਼ਾ ਪਰਮਾਰ ਨੇ ਆਪਣੀ ਗਰਲਗੈਂਗ ਦੇ ਨਾਲ ਬ੍ਰਾਈਡਲ ਸਾਵਰ ਪਾਰਟੀ ਵਿੱਚ ਖ਼ੂਬ ਇੰਜੁਆਏ ਕੀਤਾ ਹੈ। ਇਸ ਪਾਰਟੀ ਦੀਆਂ ਤਸਵੀਰਾਂ ਦਿਸ਼ਾ ਪਰਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ਤੇ ਸਾਂਝੀਆਂ ਕੀਤੀਆਂ ਹਨ। ਦਿਸ਼ਾ ਪਰਮਾਰ ਨੂੰ ਉਹਨਾਂ ਦੀ ਬੈਸਟ ਫ੍ਰੈਡ ਆਸ਼ਾ ਖੰਨਾ, ਵੈਦਿਕਾ ਭੰਡਾਰੀ ਅਤੇ ਪੂਜਾ ਮਰਾਲੀਆ ਨੇ ਬ੍ਰਾਈਡਲ ਸਾਵਰ ਪਾਰਟੀ ਦਿੱਤੀ ਸੀ।


ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਸ਼ਾ ਪਰਮਾਰ ਕਾਫ਼ੀ ਖੁਸ਼ ਦਿਖਾਈ ਦੇ ਰਹੀ ਹੈ। ਉਹਨਾਂ ਨੇ ਆਪਣੀ ਗਰਲਗੈਂਗ ਦੇ ਨਾਲ਼ ਖੂਬ ਡਾਂਸ ਕੀਤਾ ਅਤੇ ਖ਼ੂਬ ਸੈਲਫੀਆਂ ਖਿੱਚੀਆ। ਦਿਸ਼ਾ ਪਰਮਾਰ ਨੇ ਇਹਨਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਲਿਖਿਆ ਹੈ “ਆਈ ਲਬ ਯੂ ਗਰਲਜ਼”। ਉਹਨਾਂ ਨੇ ਇਹ ਪਾਰਟੀ ਦੇਣ ਵਾਲੀਆਂ ਆਪਣੀਆਂ ਦੋਸਤਾਂ ਨੂੰ ਵੀ ਇਸ ਪੋਸਟ ਵਿੱਚ ਟੈਗ ਕੀਤਾ ਹੈ।


ਦਿਸ਼ਾ ਪਰਮਾਰ ਨੇ ਆਪਣੀ ਬ੍ਰਾਈਡਲ ਸਾਵਰ ਪਾਰਟੀ ਵਿੱਚ ਬਲੈਕ ਕਲਰ ਦਾ ਟਾਪ ਅਤੇ ਬਲਿਊ ਰੰਗ ਦੀ ਜੀਨਸ ਪਾਈ ਹੋਈ ਸੀ। ਦਿਸ਼ਾ ਨੇ ਇਸ ਦੇ ਉਪਰ ਇੱਕ ਗੁਲਾਬੀ ਕਲਰ ਦਾ ਕੋਟ ਪਹਿਣਿਆ ਹੋਇਆ ਸੀ। ਦਿਸ਼ਾ ਪਰਮਾਰ ਦੀਆਂ ਦੋਸਤਾਂ ਨੇ ਬ੍ਰਾਈਡਲ ਸਾਵਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਹੈਸਟੈਗ ਦਿਸ਼ੁਲ ਵੈਡਿੰਗ ਦਾ ਇਸਤੇਮਾਲ ਕੀਤਾ ਸੀ। ਉਹਨਾਂ ਨੇ ਕਈ ਬੂਮਰੇਗ ਵੀ ਸ਼ੇਅਰ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਰਾਹੁਲ ਅਤੇ ਦਿਸ਼ਾ ਦੀ ਵਿਆਹ ਵੈਦਿਕ ਰੀਤੀ ਰਿਵਾਜਾਂ ਦੇ ਨਾਲ ਹੋਵੇਗਾ। ਇਸ ਤੋਂ ਇਲਾਵਾ ਗੁਰਬਾਣੀ ਸੇਰਾਮਨੀ ਸ਼ਬਦ ਵੀ ਕੀਤਾ ਜਾਵੇਗਾ। ਇਸ ਵਿਆਹ ਵਿੱਚ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਣਗੇ।

 
 
 
 
View this post on Instagram
 
 
 
 
 
 
 
 
 
 
 

A post shared by DP (@dishaparmar)


ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਨੂੰ ਉਹਨਾਂ ਦੇ ਜਨਮਦਿਨ ਤੇ ਬਿੱਗ ਬਾੱਸ 14 ਦੇ ਸ਼ੋਅ ਵਿੱਚ ਪ੍ਰੋਪਜ਼ ਕੀਤਾ ਸੀ ।ਇਸ ਸ਼ੋਅ ਦੇ ਦੌਰਾਨ ਹੀ ਉਹਨਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਦਿਸ਼ਾ ਨਾਲ਼ ਪਿਆਰ ਕਰਦੇ ਹਨ ।

Aarti dhillon

This news is Content Editor Aarti dhillon