ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ ਨੇ ਆਪਣੀ ਧੀ ਦਾ ਕੀਤਾ ਨਾਮਕਰਨ, ਜਾਣੋ ਕੀ ਰੱਖਿਆ ਨਾਂ?

11/15/2023 5:19:35 PM

ਮੁੰਬਈ (ਬਿਊਰੋ)– ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ 20 ਸਤੰਬਰ ਨੂੰ ਇਕ ਧੀ ਦੇ ਮਾਤਾ-ਪਿਤਾ ਬਣੇ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਰਹਿੰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੰਦੇ ਹਨ।

ਅਜੇ ਤੱਕ ਉਨ੍ਹਾਂ ਨੇ ਨਾ ਤਾਂ ਆਪਣੀ ਧੀ ਦਾ ਚਿਹਰਾ ਦਿਖਾਇਆ ਤੇ ਨਾ ਹੀ ਉਸ ਦਾ ਨਾਂ ਦੱਸਿਆ ਪਰ ਹੁਣ ਉਨ੍ਹਾਂ ਨੇ ਆਪਣੀ ਧੀ ਦੇ ਨਾਂ ਦਾ ਖ਼ੁਲਾਸਾ ਕਰ ਦਿੱਤਾ ਹੈ। ਇਸ ਜੋੜੀ ਨੇ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਤੇ ਪ੍ਰਸ਼ੰਸਕ ਆਪਣਾ ਪਿਆਰ ਦਿਖਾ ਰਹੇ ਹਨ।

ਦਿਸ਼ਾ ਤੇ ਰਾਹੁਲ ਨੇ ਹਾਲ ਹੀ ’ਚ ਇਕ ਨਾਮਕਰਨ ਸਮਾਰੋਹ ਦਾ ਆਯੋਜਨ ਕੀਤਾ, ਜਿਸ ’ਚ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਸਮਾਰੋਹ ਦੀ ਝਲਕ ਦਿਖਾਈ। ਉਨ੍ਹਾਂ ਤਸਵੀਰਾਂ ’ਚ ਉਨ੍ਹਾਂ ਨੇ ਆਪਣੀ ਛੋਟੀ ਧੀ ਦਾ ਨਾਂ ਦੱਸਿਆ ਹੈ, ਉਨ੍ਹਾਂ ਨੇ ਉਸ ਦਾ ਨਾਂ ‘ਨਵਿਆ’ ਰੱਖਿਆ ਹੈ।

ਨਾਮਕਰਨ ਸਮਾਰੋਹ ’ਚ ਦਿਸ਼ਾ ਪਰਮਾਰ ਨੇ ਸੰਤਰੀ ਤੇ ਗੁਲਾਬੀ ਰੰਗ ਦੀ ਸਿਲਕ ਸਾੜ੍ਹੀ ਪਹਿਨੀ ਸੀ, ਜਦਕਿ ਰਾਹੁਲ ਨੇ ਸਟਾਈਲਿਸ਼ ਬਲੂ ਸ਼ੇਰਵਾਨੀ ਪਹਿਨੀ ਸੀ, ਜਦਕਿ ਉਸ ਦੀ ਧੀ ਨਵਿਆ ਵੈਦਿਆ ਇਕ ਪਿਆਰੇ ਗੁਲਾਬੀ ਹੈੱਡਬੈਂਡ ਦੇ ਨਾਲ ਇਕ ਸੁੰਦਰ ਗੁਲਾਬੀ ਫਰਾਕ ਪਹਿਨੀ ਹੋਈ ਦਿਖਾਈ ਦਿੱਤੀ। ਹਾਲਾਂਕਿ ਜੋੜੇ ਨੇ ਉਸ ਦਾ ਚਿਹਰਾ ਛੁਪਾ ਲਿਆ ਸੀ।

ਦੱਸ ਦੇਈਏ ਕਿ ‘ਬਿੱਗ ਬੌਸ 14’ ’ਚ ਰਾਹੁਲ ਵੈਦਿਆ ਨੇ ਨੈਸ਼ਨਲ ਟੈਲੀਵਿਜ਼ਨ ’ਤੇ ਦਿਸ਼ਾ ਪਰਮਾਰ ਨੂੰ ਪ੍ਰਪੋਜ਼ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਸਾਲ 2023 ’ਚ ਵਿਆਹ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh