ਇਤਰਾਜ਼ਯੋਗ ਹਾਲਤ ‘ਚ ਇੰਸਟਾ ’ਤੇ ਲਾਈਵ ਹੋਈ ‘ਗੰਦੀ ਬਾਤ ਫੇਮ ਗਹਿਣਾ ਵਸ਼ਿਸ਼ਠ, ਲੋਕਾਂ ਨੂੰ ਪੁੱਛੀਆਂ ਇਹ ਗੱਲਾਂ

08/03/2021 1:53:08 PM

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ਵਿਚ ਜੇਲ੍ਹ ਵਿਚ ਹੈ। ਉਸ ਨੂੰ ਪਿਛਲੇ ਮਹੀਨੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ। ਦੂਜੇ ਪਾਸੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਵੈਬ ਸੀਰੀਜ਼ 'ਗੰਦੀ ਬਾਤ' ਵਿਚ ਕੰਮ ਕਰ ਚੁੱਕੀ ਅਦਾਕਾਰਾ ਗਹਿਨਾ ਵਸ਼ਿਸ਼ਠ ਦਾ ਨਾਂ ਵੀ ਸ਼ਾਮਲ ਹੈ। ਇਸ ਸਭ ਦੇ ਵਿਚਕਾਰ ਉਸਨੇ ਹੁਣ ਅਡਲਟ ਫ਼ਿਲਮਾਂ ਅਤੇ ਆਮ ਫ਼ਿਲਮਾਂ ਵਿਚ ਅੰਤਰ ਨੂੰ ਦੱਸਿਆ ਹੈ।


ਦਰਅਸਲ ਗਹਿਨਾ ਵਸ਼ਿਸ਼ਠ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਲਾਈਵ ਸੈਸ਼ਨ ਕੀਤਾ ਸੀ। ਇਸ ਦੌਰਾਨ ਉਸਨੇ ਦੱਸਿਆ ਕਿ ਉਹ ਨਿਊਡ ਹੈ। ਇਸ ਸੈਸ਼ਨ ਦਾ ਵੀਡੀਓ ਸਾਂਝਾ ਕਰਦੇ ਹੋਏ, ਗਹਿਨਾ ਵਸ਼ਿਸ਼ਠ ਨੇ ਅਡਲਟ ਫਿਲਮ ਵਿਚ ਅੰਤਰ ਦੱਸਿਆ। ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਿਊਡ ਵੀਡੀਓ ਸ਼ੇਅਰ ਕੀਤੀ ਹੈ ਅਤੇ ਪੁੱਛਿਆ ਕਿ ‘ਦੋਸਤੋਂ ਮੈਂ ਤੁਹਾਡੇ ਸਭ ਦੇ ਸਾਹਮਣੇ ਲਾਈਵ ਬੈਠੀ ਹਾਂ। ਮੈਨੂੰ ਦੱਸੋ ਕੀ ਮੈਂ ਵਲਗਰ ਲੱਗ ਰਹੀ ਹਾਂ? ਕੀ ਮੈਂ ਚੀਪ ਲੱਗ ਰਹੀ ਹਾਂ?


ਉਸ ਨੇ ਆਪਣੀ ਪੋਸਟ ਵਿਚ ਲਿਖਿਆ, ‘ਮੈਂ ਬਿਨਾਂ ਕੱਪੜਿਆਂ ਦੇ ਲਾਈਵ ਹਾਂ। ਮੈਂ ਇਸ ਵੀਡੀਓ ਵਿਚ ਕੋਈ ਕੱਪੜਾ ਨਹੀਂ ਪਾਇਆ ਹੋਇਆ, ਪਰ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਇਹ ਅਡਲਟ ਹੈ। ਪਰ ਜਦੋਂ ਮੈਂ ਕੱਪੜੇ ਪਾ ਕੇ ਵੀਡੀਓ ਬਣਾਉਂਦੀ ਹਾਂ, ਕੁਝ ਲੋਕ ਦਾਅਵਾ ਕਰਦੇ ਹਨ ਕਿ ਇਹ ਅਡਵਟ ਹੈ। ਇਹ ਪਖੰਡ ਦੀ ਹੱਦ ਹੈ। ਗਹਿਨਾ ਵਸ਼ਿਸ਼ਠ ਦੀ ਇਹ ਵੀਡੀਓ ਅਤੇ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਯੂਜ਼ਰ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Gehana Vasisth (@gehana_vasisth)


ਮਹੱਤਵਪੂਰਨ ਗੱਲ ਇਹ ਹੈ ਕਿ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਦੀ ਅਸ਼ਲੀਲ ਫਿਲਮ ਕੰਪਨੀ ਦੇ 3-4 ਨਿਰਮਾਤਾਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿਚ ਅਦਾਕਾਰਾ ਗਹਿਨਾ ਵਸ਼ਿਸ਼ਠ ਦਾ ਨਾਮ ਵੀ ਸ਼ਾਮਲ ਹੈ। ਖ਼ਬਰਾਂ ਅਨੁਸਾਰ ਪੁਲਸ ਨੇ ਦੱਸਿਆ ਹੈ ਕਿ ਕਾਰੋਬਾਰੀ ਰਾਜ ਕੁੰਦਰਾ ਦੀ ਕੰਪਨੀ ਦੇ 3-4 ਪ੍ਰੋਡਿਊਸਰਜ਼ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰਾ ਗਹਿਨਾ ਵਸ਼ਿਸ਼ਠ ਦਾ ਨਾਮ ਵੀ ਦੋਸ਼ੀ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਮਾਲਵਾਨੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਗਹਿਨਾ ਵਸ਼ਿਸ਼ਠ ਨੂੰ 6 ਫਰਵਰੀ ਨੂੰ ਮੁੰਬਈ ਪੁਲਸ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਅਸ਼ਲੀਲ ਵੀਡੀਓ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਸੀ। ਜਿਸਦੇ ਬਾਅਦ ਅਦਾਕਾਰਾ 5 ਮਹੀਨੇ ਤਕ ਜੇਲ੍ਹ ਵਿਚ ਰਹੀ ਸੀ। ਹੁਣ ਉਹ ਜ਼ਮਾਨਤ 'ਤੇ ਬਾਹਰ ਹੈ। ਦੂਜੇ ਪਾਸੇ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਗਹਿਨਾ ਵਸ਼ਿਸ਼ਠ ਲਗਾਤਾਰ ਉਸਦਾ ਸਮਰਥਨ ਕਰ ਰਹੀ ਹੈ। ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਲਈ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

Aarti dhillon

This news is Content Editor Aarti dhillon