ਡਿੰਪੀ ਗਾਂਗੁਲੀ ਨੇ ਸ਼ੇਅਰ ਕੀਤੀਆਂ ਆਪਣੇ ਡ੍ਰੀਮ ਵੈਡਿੰਗ ਦੀਆਂ ਕੁਝ ਤਸਵੀਰਾਂ

Saturday, May 07, 2016 - 11:20 AM (IST)

ਨਵੀਂ ਦਿੱਲੀ—ਰਾਹੁਲ ਮਹਾਜਨ ਦੀ ਪਹਿਲੀ ਪਤਨੀ ਡਿੰਪੀ ਗਾਂਗੁਲੀ ਨੇ ਪਿਛਲੇ ਸਾਲ 27 ਨਵੰਬਰ ਨੂੰ ਡੁੰਬਈ ਦੇ ਬਿਜਨਸਮੈਨ ਰੋਹਿਤ ਰਾਏ ਨਾਲ ਵਿਆਹ ਕਰ ਲਿਆ ਸੀ। ਹੁਣ ਡਿੰਪੀ ਨੇ ਆਪਣੀ ਡ੍ਰੀਮ ਵੈਡਿੰਗ ਦੀਆਂ ਕੁਝ ਤਸਵੀਰਾਂ ਸ਼ੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਹਨ। ਲੋਕ ਇਨ੍ਹਾਂ ਦੀ ਡ੍ਰੀਮ ਵੈਡਿੰਗ ਨੂੰ ਦੇਖ ਰਹੇ ਹਨ। ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਕਿਹ ਦੋਵੋਗੇ ਕਿ ਵਿਆਹ ਹੋਵੇ ਤਾਂ ਇਸ ਤਰ੍ਹਾਂ ਦਾ। ਵਿਆਹ ਤੋਂ ਬਾਅਦ ਦੋਵਾਂ ਨੇ ਬਲੈਕ ਐਡ ਵਾਈਟ ਫੋਟੋਸ਼ੂਟ ਕਰਵਾਇਆ ਅਤੇ ਇਨ੍ਹਾਂ ਤਸਵੀਰਾਂ ਨੂੰ ਹੁਣ ਡਿੰਪੀ ਨੇ ਸ਼ੇਅਰ ਕੀਤਾ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਡਿੰਪੀ ਨੇ ਸਾਲ 2010 ''ਚ ਆਏ ਟੀ.ਵੀ ਰਿਆਲਿਟੀ ਸ਼ੋਅ ''ਰਾਹੁਲ ਦੁਲਹਨੀਆਂ ਲੈ ਜਾਏਗੇ'' ਦੇ ਵਿਜੇਤਾ ਬਣਨ ਤੋਂ ਬਾਅਦ ਰਾਹੁਲ ਮਹਾਜਨ ਦੇ ਨਾਲ ਵਿਆਹ ਕੀਤਾ ਸੀ ਪਰ ਦੋਵਾਂ ''ਚ ਕਾਫੀ ਲੜਾਈ ਝਗੜੇ ਹੋਏ ਅਤੇ ਫਿਰ ਦੋਵਾਂ ਨੇ ਪਿਛਲੇ ਸਾਲ ਫਰਵਰੀ ''ਚ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਡਿੰਪੀ ਗਾਂਗੁਲੀ ''ਬਿੰਗ ਬਾਸ 8'' ''ਚ ਨਜ਼ਰ ਆਈ। ਇਸ ਸ਼ੋਅ ''ਚ ਮਹਿਮਾਨ ਬਣ ਕੇ ਰਾਹੁਲ ਮਹਾਜਨ ਵੀ ਨਜ਼ਰ ਆਏ ਸੀ। ਦੋਵਾਂ ਨੇ ਕਾਫੀ ਵਧੀਆ ਤਰੀਕੇ ਨਾਲ ਉਸ ਸਥਿਤੀ ਨੂੰ ਹੈਡਲ ਕੀਤਾ ਸੀ। 
ਜਿਕਰਯੋਗ ਹੈ ਕਿ ਜਦ ਡਿੰਪੀ ਨੇ ਮੰਗਣੀ ਦਾ ਐਲਾਨ ਕੀਤਾ ਤਾਂ ਰਾਹੁਲ ਮਹਾਜਨ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਸੀ,''ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੰਦਾ ਹਾਂ।


Related News