ਅਮਿਤਾਭ ਨੂੰ ਪਛਾੜ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਨੇ ਮਾਰੀ ਬਾਜ਼ੀ, ਆਸਿਮ ਰਿਆਜ਼ ਵੀ ਨਹੀਂ ਰਿਹਾ ਪਿੱਛੇ

12/13/2020 1:54:25 PM

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਨਾਂ ਇਕ ਹੋਰ ਉਪਲਬਧੀ ਜੁੜ ਗਈ ਹੈ। ਤਾਲਾਬੰਦੀ ਦੌਰਾਨ ਮਜ਼ਬੂਰਾਂ ਤੇ ਮਜ਼ਦੂਰਾਂ ਦੇ ਮਸੀਹਾ ਬਣੇ ਸੋਨੂੰ ਸੂਦ ਨੂੰ ਟੌਪ ਏਸ਼ੀਅਨ ਸੈਲੀਬ੍ਰਿਟੀਜ਼ 2020 ਦੀ ਲਿਸਟ ਸਭ ਤੋਂ ਉੱਪਰ ਨੰਬਰ-1 ਦਾ ਤਾਜ ਮਿਲਿਆ ਹੈ। ਸੋਨੂੰ ਸੂਦ ਦਾ ਨਾਂ ਏਸ਼ੀਅਨ ਸੈਲੀਬ੍ਰਿਟੀਜ਼ ਦੇ ਟੌਪ 50 ਦੀ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਇਹ ਲਿਸਟ ਬ੍ਰਿਟੇਨ ਦੇ ਈਸਟਰਨ ਆਈ ਨਿਊਜ਼ਪੇਪਰ ਨੇ ਜਾਰੀ ਕੀਤੀ ਹੈ।

ਸੋਨੂੰ ਸੂਦ ਬੋਲੇ ਆਖ਼ਰੀ ਸਾਹ ਤੱਕ ਨਹੀਂ ਰੁੱਕਾਂਗਾ
ਲਿਸਟ 'ਚ ਟੌਪ 'ਤੇ ਆਪਣਾ ਨਾਂ ਵੇਖ ਸੋਨੂੰ ਸੂਦ ਵੀ ਕਾਫ਼ੀ ਖ਼ੁਸ਼ ਹਨ। ਉਨ੍ਹਾਂ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, 'ਮੇਰੇ ਕੰਮ ਦੀ ਸਹਾਰਨਾ ਕਰਨ ਲਈ ਧੰਨਵਾਦ। ਜਿਵੇਂ ਹੀ ਮਹਾਮਾਰੀ ਆਈ, ਮੈਨੂੰ ਅਹਿਸਾਸ ਹੋਇਆ ਕਿ ਆਪਣੇ ਦੇਸ਼ਵਾਸੀਆਂ ਦੀ ਮਦਦ ਕਰਨਾ ਮੇਰਾ ਕਰਤੱਵ ਹੈਸ ਇਹ ਇਕ ਅਜਿਹੀ ਗੱਲ ਸੀ, ਜੋ ਮੇਰੇ ਅੰਦਰੋਂ ਆਈ ਸੀ। ਆਖ਼ਿਰਕਾਰ ਇਹ ਇਕ ਅਜਿਹੀ ਚੀਜ਼ ਸੀ, ਜਿਸ ਲਈ ਮੈਂ ਮੁੰਬਈ ਆਇਆ ਸੀ, ਇਹ ਇਕ ਭਾਰਤੀ ਹੋਣ ਦੇ ਨਾਅਤੇ ਮੇਰੀ ਜਿੰਮੇਦਾਰੀ ਸੀ, ਜੋ ਮੈਂ ਕੀਤਾ ਅਤੇ ਮੈਂ ਆਪਣੀ ਆਖ਼ਰੀ ਸਾਹ ਤੱਕ ਨਹੀਂ ਰੁਕਾਂਗਾ।'

5ਵੇਂ ਨੰਬਰ 'ਤੇ ਅਰਮਾਨ ਮਲਿਕ
ਟੌਪ ਏਸ਼ੀਅਨ ਸੈਲੀਬ੍ਰਿਟੀਜ਼ ਦੀ ਇਸ ਲਿਸਟ 'ਚ ਦੂਜੇ ਭਾਰਤੀ ਦਿੱਗਜਾਂ ਦਾ ਵੀ ਨਾਂ ਹੈ। ਟੌਪ-50 ਦੀ ਇਸ ਲਿਸਟ 'ਚ 5ਵੇਂ ਨੰਬਰ 'ਤੇ ਅਰਮਾਨ ਮਲਿਕ ਹੈ। ਅਰਮਾਨ ਮਲਿਕ ਨੇ ਹਾਲ ਹੀ 'ਚ ਆਪਣਾ ਇੰਗਲਿਸ਼ ਟਰੈਕ 'ਹਾਊ ਮੈਨੀ' ਰਿਲੀਜ਼ ਕੀਤਾ। ਇਸ ਗੀਤ ਨੂੰ ਐੱਮ. ਟੀ. ਵੀ. 'ਈ. ਐੱਮ. ਏ. ਐਵਾਰਡ 2020' ਲਈ ਚੁਣਿਆ ਗਿਆ।

6ਵੇਂ ਨੰਬਰ 'ਤੇ ਪ੍ਰਿਯੰਕਾ ਚੋਪੜਾ
ਦੇਸੀ ਗਰਲ ਪ੍ਰਿਯੰਕਾ ਚੋਪੜਾ ਇਸ ਲਿਸਟ 'ਚ 6ਵੇਂ ਨੰਬਰ 'ਤੇ ਹੈ। ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਜ਼ਿਆਦਾ ਇਨ੍ਹੀਂ ਦਿਨੀਂ ਹਾਲੀਵੁੱਡ 'ਚ ਆਪਣੀ ਪਛਾਣ ਬਣਾ ਰਹੀ ਹੈ। ਉਸ ਫੈਨ ਫਾਲੋਇੰਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਲਈ ਉਸ ਨੇ ਕਾਫ਼ੀ ਮਿਹਨਤ ਵੀ ਕੀਤੀ ਹੈ।

7ਵੇਂ ਨੰਬਰ 'ਤੇ 'ਬਾਹੂਬਲੀ' ਪ੍ਰਭਾਸ
ਸਾਊਥ ਇੰਡੀਅਨ ਅਦਾਕਾਰ ਅਤੇ 'ਬਾਹੂਬਲੀ' ਫੇਮ ਪ੍ਰਭਾਸ ਨੂੰ ਟੌਪ ਏਸ਼ੀਅਨ ਗਲੋਬਲ ਸੈਲੀਬ੍ਰਿਟੀਜ਼ ਦੀ ਲਿਸਟ 'ਚ 7ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਸਾਲ 2019 'ਚ ਪ੍ਰਭਾਸ ਦੀ ਫ਼ਿਲਮ 'ਸਾਹੋ' ਰਿਲੀਜ਼ ਹੋਈ।

11ਵੇਂ ਨੰਬਰ 'ਤੇ ਆਯੁਸ਼ਮਾਨ ਖੁਰਾਣਾ
ਸਾਲ 2019'ਚ ਆਯੁਸ਼ਮਾਨ ਖੁਰਾਣਾ ਇੰਡਸਟਰੀ ਦੇ ਅਜਿਹੇ ਸਿਤਾਰੇ ਬਣ ਕੇ ਉੱਭਰੇ, ਜਿਨ੍ਹਾਂ ਨੇ ਸਿਨੇਮਾ ਦੀ ਦੁਨੀਆ 'ਚ ਆਪਣਾ ਵੱਖਰਾ ਜੌਨਰ ਬਣਾਇਆ। ਆਯੁਸ਼ਮਾਨ ਦੀ 'ਆਰਟੀਕਲ 15', 'ਡਰੀਮ ਗਰਲ' ਅਤੇ 'ਬਾਲਾ' ਵਰਗੀਆਂ ਫ਼ਿਲਮਾਂ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਸਗੋ ਐਵਾਰਡਸ ਵੀ ਜਿੱਤੇ। ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਵਿਸ਼ਿਆਂ 'ਤੇ ਗੱਲ ਕੀਤੀ ਗਈ, ਜਿਸ 'ਤੇ ਚਰਚਾ ਕਰਨ ਤੋਂ ਅਸੀਂ ਤੇ ਸਾਡਾ ਸਮਾਜ ਅਕਸਰ ਬੱਚਦਾ ਹੈ।

14ਵੇਂ ਨੰਬਰ 'ਤੇ ਦਿਲਜੀਤ ਦੋਸਾਂਝ
ਆਪਣੇ ਗੀਤਾਂ ਨਾਲ ਦੁਨੀਆ ਦਾ ਦਿਲ ਜਿੱਤਣ ਵਾਲੇ ਦਿਲਜੀਤ ਦੋਸਾਂਝ ਨੂੰ ਲਿਸਟ 'ਚ 14ਨੇਂ ਨੰਬਰ 'ਤੇ ਹੈ। ਦਿਲਜੀਤ ਇਨ੍ਹੀਂ ਦਿਨੀਂ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਕਾਰਨ ਕਾਫ਼ੀ ਸੁਰਖੀਆਂ 'ਚ ਹੈ। ਬੀਤੇ ਦਿਨੀਂ ਟਵਿੱਟਰ 'ਤੇ ਕੰਗਨਾ ਰਣੌਤ ਨਾਲ ਉਨ੍ਹਾਂ ਦੀ ਜ਼ੁਬਾਨੀ ਜੰਗ ਨੇ ਖ਼ੂਬ ਸੁਰਖੀਆਂ ਬਟੋਰੀਆਂ।

16ਵੇਂ ਨੰਬਰ 'ਤੇ ਸ਼ਹਿਨਾਜ਼ ਕੌਰ ਗਿੱਲ
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਸ਼ਹਿਨਾਜ਼ ਕੌਰ ਗਿੱਲ ਦਾ ਆਪਣਾ ਹੀ ਜਲਵਾ ਹੈ। ਉਹ ਬੈਕ ਟੂ ਬੈਕ ਕਈ ਵੀਡੀਓਜ਼ ਗੀਤਾਂ 'ਚ ਨਜ਼ਰ ਆਈ ਹੈ, ਉਥੇ ਹੀ ਤਾਲਾਬੰਦੀ ਦੌਰਾਨ ਫਿੱਟ ਹੋਣ ਕਾਰਨ ਸ਼ਹਿਨਾਜ਼ ਕੌਰ ਗਿੱਲ ਕਾਫ਼ੀ ਚਰਚਾ 'ਚ ਰਹੀ ਹੈ।

20ਵੇਂ ਨੰਬਰ 'ਤੇ ਅਮਿਤਾਭ ਬੱਚਨ
ਅਮਿਤਾਭ ਬੱਚਨ ਉਮਰ ਦੇ ਇਸ ਪੜਾਅ 'ਤੇ ਵੀ ਮਨੋਰੰਜਨ ਕਰਨ ਦੇ ਪੇਸ਼ੇ ਤੋਂ ਪਿੱਛੇ ਨਹੀਂ ਹੱਟ ਰਹੇ। ਉਨ੍ਹਾਂ ਦੀ ਪ੍ਰਸਿੱਧੀ ਕਦੇ ਵੀ ਖ਼ਤਮ ਨਾ ਹੋਣ ਵਾਲੀ ਹੈ। ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਜਿਸ ਤਰ੍ਹਾਂ ਉਹ 'ਕੌਨ ਬਨੇਗਾ ਕਰੋੜਪਤੀ' ਦੇ ਸੈੱਟ 'ਤੇ ਪਰਤੇ ਨੇ, ਉਹ ਤਾਰੀਫ਼ ਦੇ ਕਾਬਲ ਹੈ।

23ਵੇਂ ਨੰਬਰ 'ਤੇ ਪੰਜਕ ਤ੍ਰਿਪਾਠੀ
ਬਾਲੀਵੁੱਡ 'ਚ ਜਿਸ ਇਕ ਅਦਾਕਾਰ ਨੇ ਬੀਤੇ ਕੁਝ ਸਾਲਾਂ 'ਚ ਸਭ ਤੋਂ ਜ਼ਿਆਦਾ ਨਾਂ ਤੇ ਸਨਮਾਨ ਕਮਾਇਆ ਹੈ, ਉਹ ਹੈ ਪੰਕਜ ਤ੍ਰਿਪਾਠੀ। 'ਮਿਰਜ਼ਾਪੁਰ' ਅਤੇ 'ਮਿਰਜ਼ਾਪੁਰ 2' ਦੇ ਕਾਲੀਨ ਭੈਯਾ ਦੇ ਕਿਰਦਾਰ 'ਚ ਉਨ੍ਹਾਂ ਨੇ ਇੰਡਸਟਰੀ 'ਚ ਵੱਖਰਾ ਹੀ ਰੁਤਬਾ ਹਾਸਲ ਕੀਤਾ ਹੈ।

25ਵੇਂ ਨੰਬਰ 'ਤੇ ਆਸਿਮ ਰਿਆਜ਼
ਇਸ ਲਿਸਟ 'ਚ 25ਵੇਂ ਨੰਬਰ 'ਤੇ ਆਸਿਮ ਰਿਆਜ਼ ਹੈ। ਆਸਿਮ 'ਬਿੱਗ ਬੌਸ 13' ਭਾਵੇਂ ਹੀ ਨਾ ਜਿੱਤ ਸਕੇ ਪਰ ਉਸ ਦੀ ਪ੍ਰਸਿੱਧੀ ਸਿਧਾਰਥ ਸ਼ੁਕਲਾ ਤੋਂ ਵੀ ਘੱਟ ਨਹੀਂ ਹੈ।

sunita

This news is Content Editor sunita