ਦਿਲਜੀਤ ਦੋਸਾਂਝ ਨੇ ਗਿੱਪੀ ਗਰੇਵਾਲ ਦੇ ਲਾਡਲੇ ਪੁੱਤਰ ਨਾਲ ਸਾਂਝਾ ਕੀਤਾ ਆਪਣਾ ਫ਼ਨੀ ਵੀਡੀਓ

03/30/2021 11:08:30 AM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਹੁਤ ਫ਼ਨੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿਡੀਓ 'ਚ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਪੁੱਤਰ ਸ਼ਿੰਦਾ ਗਰੇਵਾਲ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਵੀ ਕਈ ਸੈਲੀਬ੍ਰਿਟੀਜ਼ ਇਸ ਪੋਸਟ 'ਤੇ ਆਪਣੇ ਫ਼ਨੀ ਰੀਐਕਸ਼ਨ ਦੇ ਰਹੇ ਹਨ।  ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ – ਪਾਪਾ ਤੇ ਬੇਟੇ ਦੀ ਜੋੜੀ ਦਾ ਕਮਾਲ, ਇਹ ਵੀਡੀਓ ਪ੍ਰੋਫ਼ੈਸ਼ਨਲ ਲੋਕਾਂ ਵੱਲੋਂ ਬਣਾਇਆ ਗਿਆ ਹੈ, ਕ੍ਰਿਪਾ ਕਰਕੇ ਇਸ ਨੂੰ ਟ੍ਰਾਈ ਨਾ ਕਰੀਓ।'

 
 
 
 
 
View this post on Instagram
 
 
 
 
 
 
 
 
 
 
 

A post shared by DILJIT DOSANJH (@diljitdosanjh)

ਦੱਸ ਦਈਏ ਕਿ ਸ਼ਿੰਦਾ ਗਰੇਵਾਲ ਤੇ ਦਿਲਜੀਤ ਦੋਸਾਂਝ ਦੀ ਇਸ ਵੀਡੀਓ 'ਤੇ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਨੇ ਵੀ ਆਪਣਾ ਰੀਐਕਸ਼ਨ ਦਿੱਤਾ ਹੈ। ਅਦਾਕਾਰਾ ਫ਼ਾਤਿਮਾ ਸਨਾ ਸ਼ੇਖ਼ ਨੇ ਲਿਖਿਆ,'ਇਹ ਬਹੁਤ ਮਜ਼ੇਦਾਰ ਵੀਡੀਓ ਹੈ।' ਰਾਣਾ ਰਣਬੀਰ ਨੇ ਲਿਖਿਆ, 'ਤੁਸੀਂ ਦੋਵੇਂ ਬਹੁਤ ਕਮਾਲ ਦੇ ਪਰਫਾਰਮਰ ਹੋ।'

ਦੱਸਣਯੋਗ ਹੈ ਕਿ ਦਿਲਜੀਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਸਮੇਂ-ਸਮੇਂ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਲੱਖਾਂ 'ਚ ਹਨ, ਜੋ ਉਨ੍ਹਾਂ ਨੂੰ ਬਹੁਤ ਪਿਆਰ ਦਿੰਦੇ ਹਨ।

sunita

This news is Content Editor sunita