ਪਿਓ-ਪੁੱਤ ਦੀ ਵੀਡੀਓ ਸਾਂਝੀ ਕਰਕੇ ਦਿਲਜੀਤ ਦੋਸਾਂਝ ਨੇ ਦੱਸੀ ਆਪਣੀ ਕਹਾਣੀ, ਜੋ ਹਰੇਕ ਨੂੰ ਰਹੀ ਹੈ ਝੰਜੋੜ

07/02/2020 9:22:02 AM

ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੇ ਆਪਣੀ ਇੱਕ ਪੁਰਾਣੀ ਯਾਦ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ  ਕੀਤੀ ਹੈ, ਜਿਸ 'ਚ ਇੱਕ ਪਿਓ-ਪੁੱਤ ਦੀ ਗੱਲ-ਬਾਤ ਹੋ ਰਹੀ ਹੈ। ਇਸ ਵੀਡੀਓ 'ਚ ਬੇਟਾ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਉਸ ਦੇ ਬੈਂਕ ਖਾਤੇ 'ਚ ਪਏ ਪੈਸਿਆਂ ਦਾ ਕੀ ਕੁਝ ਕਰੇਗਾ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਆਪਣੀ ਕਹਾਣੀ ਵੀ ਦੱਸੀ ਹੈ। ਦਿਲਜੀਤ ਦੋਸਾਂਝ ਨੇ ਲਿਖਿਆ, 'ਮੈਂ ਇਹਨਾਂ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦਾ ਕੌਣ ਹਨ ਇਹ ਪਰ ਪੰਜਾਬੀ ਹੋਣ ਕਰਕੇ ਇਹਨਾਂ ਦੀ ਖੁਸ਼ੀ ਮਹਿਸੂਸ ਕਰ ਸਕਦਾ। ਰਵਾ ਦਿੱਤਾ ਇਸ ਵੀਡੀਓ ਨੇ ਮੈਨੂੰ…ਫਾਈਨਟੋਨ 'ਚ 5 ਸਾਲ ਲਈ ਬੋਂਡ ਐਗਰੀਮੈਂਟ 'ਚ ਸੀ ਮੈਂ। ਪਹਿਲਾ ਸ਼ੋਅ ਲਾਉਣ 'ਤੇ ਮੈਨੂੰ 5 ਹਜ਼ਾਰ ਮਿਲੇ ਸਨ ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ 5 ਹਜ਼ਾਰ ਨਾਲ ਕੀ-ਕੀ ਕਰਾਂ। ਉਹ ਮੇਰੀ ਪਹਿਲੀ ਕਮਾਈ ਸੀ ਇਸ ਲਈ ਗੁਰਦੁਆਰਾ ਸਾਹਿਬ 'ਚ ਹੀ ਚੜ੍ਹਾਉਣੀ ਸੀ। ਇੱਕ ਅੰਕਲ ਹੁੰਦੇ ਸੀ, ਜਿੱਥੇ ਮੈਂ ਰਹਿੰਦਾ ਸੀ। ਉਹ ਵੀ ਇੱਕਲੇ ਰਹਿੰਦੇ ਸਨ। ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਜਦੋਂ ਮੈਂ ਕੰਮ ਕਰਨ ਲੱਗ ਗਿਆ ਤਾਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਵਾਂਗਾ। ਜਦੋਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਿੱਤਾ ਬਹੁਤ ਖੁਸ਼ ਹੋਏ ਅਤੇ ਮੈਂ ਵੀ ਬਹੁਤ ਖੁਸ਼ ਹੋਇਆ ਸੀ। ਖੁਸ਼ ਰਹੋ ਸਾਰੇ ਬਾਬਾ ਚੜਦੀਕਲਾ 'ਚ ਰੱਖੇ। ਪੈਸੇ ਤਾਂ ਬਹੁਤ ਕਮਾ ਲਏ ਪਰ ਖੁਸ਼ੀ ਗਵਾਚ ਗਈ।…ਹੈਗੀ ਆ ਖੁਸ਼ੀ ਪਰ ਓਨੀਂ ਨਹੀਂ ਰਹੀ ਜਿੰਨੀ ਉਦੋਂ ਹੁੰਦੀ ਸੀ।…ਚਲੋ ਰੱਬ ਜਾਣਦਾ ਸਭ ਕੁਝ।''

 
 
 
 
 
View this post on Instagram
 
 
 
 
 
 
 
 
 

Video Da ki Base aa .. eh Kon ne..Mai Personally Nahi Jaanda Ena Nu.. Par Being a Punjabi mai Khushi Mehsoos Kar sakda .. Rawaa Ta Es Video ne Mainu 😊🙏🏾 Finetone ch 5 Saal Lai Bond Agreement ch c Mai .. First Show Laun Te 5 Hazaar Miley C Mainu Te Mainu Samjh Ni c Aa Rahi ke ki Ki Kara Mai 5 Hazaar Naal 🙈😊🙏🏾 Pheli Kamai C Tan Gurdwara Sahib Hee Jhadauni C .. And Ek Uncle Hunde c jithey Mai Rehnda Hunda c Oh Kalle Hee Rehnde Hunde c ..Ona Nu Promise kita c ke jadon Mai Kam Karn Lagg Peya Ona nu cycle Ley Ke Daunga 🙏🏾 Jadon Ona Nu Cycle Ley Ke Dita c Tan Ena Hee Khush c Mai v Sachi 🙏🏾 KHUSH RAHO SAREY..BABA CHARDI KALAA CH RAKHE 🙏🏾 P.S - Hun Paise tan Baut Kamaa Laye Par Khushi Gwaach Gai .. Haigi aa Khushi Par Oni Ni Rahi Jinni Odon Hundi c 😊🙏🏾 Chalo koi Ni Rabb Jaanda Sab Kush 🙏🏾

A post shared by DILJIT DOSANJH (@diljitdosanjh) on Jul 1, 2020 at 10:58am PDT

ਦਿਲਜੀਤ ਦੀ ਇਹ ਪੋਸਟ ਕਾਫ਼ੀ ਭਾਵੁਕ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀਆਂ ਹਨ। ਇਸੇ ਤਰ੍ਹਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਖ਼ਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਈ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।

ਇਸੇ ਦੌਰਾਨ ਪ੍ਰਸਿੱਧ ਪੰਜਾਬੀ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਦਿਲ ਬੇਚਾਰਾ' ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ ਕਿ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ। ਦਿਲਜੀਤ ਨੇ ਆਪਣੀ ਪੋਸਟ ਪੰਜਾਬੀ 'ਚ ਸਾਂਝੀ ਕਰਦਿਆਂ ਕਿਹਾ, “ਇਹ ਫ਼ਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ... ਮੈਂ ਸੁਸ਼ਾਂਤ ਨੂੰ 2 ਵਾਰ ਮਿਲਿਆ ਸੀ, ਜਾਨਦਾਰ ਬੰਦਾ ਸੀ ਯਾਰ... ਮੈਂ ਇਹ ਫ਼ਿਲਮ ਹੌਟਸਟਾਰ 'ਤੇ ਜ਼ਰੂਰ ਦੇਖਾਂਗਾ।''

sunita

This news is Content Editor sunita