ਦਿਲੀਪ ਕੁਮਾਰ ਦੀ ਸਿਹਤ ਹੋਈ ਖ਼ਰਾਬ, ਸਾਇਰਾ ਬਾਨੋ ਨੇ 'ਦੁਆਵਾਂ ਕਰਨ ਦੀ ਕੀਤੀ ਅਪੀਲ'

12/07/2020 2:05:45 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸਾਇਰਾ ਬਾਨੋ ਤੇ ਦਿਲੀਪ ਕੁਮਾਰ ਬਾਲੀਵੁੱਡ ਦੀਆਂ ਉਨ੍ਹਾਂ ਜੁੜੀਆਂ 'ਚੋਂ ਇਕ ਹੈ, ਜਿਨ੍ਹਾਂ ਦੇ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਹੈ। ਦਿਲੀਪ ਕੁਮਾਰ ਤੇ ਸਾਇਰਾ ਬਾਨੋ ਦੇ ਵਿਆਹ ਨੂੰ 54 ਸਾਲ ਹੋ ਚੁੱਕੇ ਹਨ ਅਤੇ ਹੁਣ ਵੀ ਦੋਵੇਂ ਇਕ-ਦੂਜੇ ਦਾ ਸਾਥ ਨਿਭਾ ਰਹੇ ਹਨ। ਦੋਵਾਂ ਦੇ ਪਿਆਰ 'ਚ ਅੱਜ ਵੀ ਕੋਈ ਕਮੀ ਨਹੀਂ ਨਜ਼ਰ ਆਉਂਦੀ। ਦਿਲੀਪ ਕੁਮਾਰ ਦੀ ਸਿਹਤ ਪਿਛਲੇ ਕਈ ਸਾਲਾਂ ਤੋਂ ਠੀਕ ਨਹੀਂ ਹੈ, ਅਜਿਹੇ 'ਚ ਸਾਇਰਾ ਬਾਨੋ ਹੀ ਹੈ, ਜੋ ਸਾਲਾਂ ਤੋਂ ਪਤੀ ਦਿਲੀਪ ਦੇ ਦੇਖਭਾਲ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਆਇਆ ਬਾਲੀਵੁੱਡ, ਪ੍ਰਿਅੰਕਾ ਤੇ ਸੋਨਮ ਕਪੂਰ ਨੇ ਆਖੀ ਇਹ ਗੱਲ

ਸਾਇਰਾ ਬਾਨੋ ਨੇ ਹੁਣ ਹਾਲ ਹੀ 'ਚ ਦਿਲੀਪ ਕੁਮਾਰ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦਿਲੀਪ ਕੁਮਾਰ ਇਨ੍ਹੀਂ ਦਿਨੀਂ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਦੀ ਇਮਿਊਨਿਟੀ ਵੀ ਬਹੁਤ ਘੱਟ ਹੋ ਗਈ ਹੈ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਮੈਂ ਇਸ ਲਈ ਦਿਲੀਪ ਕੁਮਾਰ ਦਾ ਖ਼ਿਆਲ ਨਹੀਂ ਰੱਖਦੀ ਤਾਂ ਕਿ ਮੇਰੇ 'ਤੇ ਕਿਸੇ ਤਰ੍ਹਾਂ ਦਾ ਦਬਾਅ ਹੈ। ਮੈਂ ਇਨ੍ਹਾਂ ਦਾ ਖ਼ਿਆਲ ਇਸ ਲਈ ਰੱਖਦੀ ਹਾਂ ਕਿਉਂਕਿ ਉਹ ਦਿਲੀਪ ਕੁਮਾਰ ਨਾਲ ਬੇਹੱਦ ਪਿਆਰ ਕਰਦੀ ਹੈ ਤੇ ਉਨ੍ਹਾਂ ਦੀ ਦੇਖ ਭਾਲ ਕਰਨਾ ਮੈਨੂੰ ਚੰਗਾ ਲੱਗਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿਤਾਰਿਆਂ 'ਚ ਮੁੜ ਛਾਇਆ ਮਾਤਮ, ਕੋਰੋਨਾ ਕਾਰਨ ਪ੍ਰਸਿੱਧ ਅਦਾਕਾਰਾ ਦੀ ਹੋਈ ਮੌਤ 

ਉਨ੍ਹਾਂ ਨੇ ਕਿਹਾ, 'ਉਹ ਇਹ ਨਹੀਂ ਚਾਹੁੰਦੀ ਕਿ ਲੋਕ ਮੇਰੀ ਤਾਰੀਫ਼ ਕਰਨ। ਮੇਰਾ ਇਹ ਮਕਸਦ ਬਿਲਕੁਲ ਨਹੀਂ ਹੈ ਕਿ ਕੋਈ ਮੇਰੀ ਤਾਰੀਫ਼ ਕਰੇ ਤੇ ਆਖੇ ਕਿ ਮੈਂ ਇਕ ਡੈਡੀਕੇਟਿਡ ਪਤਨੀ ਹਾਂ। ਉਹ ਇਨ੍ਹੀਂ ਦਿਨੀਂ ਕਾਫ਼ੀ ਕਮਜੋਰ ਹਨ, ਉਨ੍ਹਾਂ ਦੀ ਇਮਿਊਨਿਟੀ ਵੀ ਘਟ ਹੈ। ਕਈ ਵਾਰ ਵਾਰ ਉਹ ਆਪਣੇ ਕਮਰੇ 'ਚੋਂ ਬਾਹਰ ਨਿਕਲ ਕੇ ਵੀ ਆਉਂਦੇ ਹਨ। ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆਵਾਂ ਕਰੋ। ਸਾਇਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛੂਹਣਾ ਅਤੇ ਉਸ ਨਾਲ ਰਹਿਣਾ ਮੇਰੇ ਲਈ ਸਭ ਤੋਂ ਚੰਗੀ ਚੀਜ਼ ਹੈ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹ ਮੇਰੇ ਸਾਹ ਹਨ।

ਇਹ ਖ਼ਬਰ ਵੀ ਪੜ੍ਹੋ : ਬੇਬੇ ਨੂੰ ਗ਼ਲਤ ਬੋਲ ਬੁਰੀ ਫਸੀ ਕੰਗਨਾ ਰਣੌਤ, ਹੁਣ ਲੁਧਿਆਣਾ ਤੋਂ ਭੇਜਿਆ ਗਿਆ ਕਾਨੂੰਨੀ ਨੋਟਿਸ

 ਦੱਸ ਦੇਈਏ ਕਿ 11 ਅਕਤੂਬਰ ਨੂੰ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੇ ਵਿਆਹ ਦੀ ਵਰ੍ਹੇਗੰਢ ਸੀ ਪਰ ਇਸ ਵਾਰ ਦਿਲੀਪ ਕੁਮਾਰ ਦੇ ਦੋ ਭਰਾਵਾਂ ਦੀ ਮੌਤ ਦੇ ਕਾਰਨ ਉਨ੍ਹਾਂ ਨੇ ਆਪਣੀ ਐਨੀਵਰਸਰੀ ਨਹੀਂ ਮਨਾਈ।


ਨੋਟ : ਦਿਲੀਪ ਕੁਮਾਰ ਦੇ ਹਰ ਮੁਸ਼ਕਿਲ ਦੌਰ 'ਚ ਸਾਇਰਾ ਬਾਨੋ ਦੇ ਖੜ੍ਹੇ ਰਹਿਣ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ। 

sunita

This news is Content Editor sunita