ਇਕ ਸੈਲੇਬ੍ਰਿਟੀ ਨਾਲ ਡੇਟਿੰਗ ਕਰਨਾ ਮੁਸ਼ਕਿਲ : ਬੇਲਾ ਥੋਰਨ

01/15/2017 5:35:39 AM

ਲਾਸ ਏਂਜਲਸ— ਹਾਲੀਵੁੱਡ ਅਦਾਕਾਰਾ ਬੇਲਾ ਥੋਰਨ ਦਾ ਮੰਨਣਾ ਹੈ ਕਿ ਇਕ ਸੈਲੇਬ੍ਰਿਟੀ ਨਾਲ ਡੇਟਿੰਗ ਕਰਨਾ ਅਸਲ ਵਿਚ ਮੁਸ਼ਕਿਲ ਹੈ। ਐਂਟਰਟੇਨਮੈਂਟ ਟੂਨਾਈਟ ਦੀ ਖਬਰ ਮੁਤਾਬਕ ਹਾਲ ਹੀ ''ਚ ਟੇਲਰ ਪੋਸੇ ਤੋਂ ਵੱਖ ਹੋਣ ਵਾਲੀ 19 ਸਾਲਾ ਸਟਾਰ ਦਾ ਮੰਨਣਾ ਹੈ ਕਿ ਮਨੋਰੰਜਕ ਜਗਤ ਵਿਚ ਡੇਟਿੰਗ ਕਰਨਾ ਸਭ ਤੋਂ ''ਖਰਾਬ ਚੀਜ਼'' ਹੈ।

ਅਸਲ ਵਿਚ ਲੋਕ ਸਮਾਜਿਕ ਪੱਧਰ ''ਤੇ ਪਾਗਲ ਹੋ ਰਹੇ ਹਨ ਅਤੇ ਮਾੜੀ ਕਿਸਮਤ ਤਹਿਤ ਮੈਂ ਅਜਿਹੇ ਲੋਕਾਂ ਨਾਲ ਡੇਟਿੰਗ ਕੀਤੀ, ਜਿਨ੍ਹਾਂ ਦੇ ਦੂਜੇ ਲੋਕਾਂ ਨਾਲ ਪ੍ਰੇਮ ਸੰਬੰਧ ਸਨ। ਉਸ ਨੇ ਕਿਹਾ ਕਿ ਅਸਲ ''ਚ ਮੈਨੂੰ ਟਵਿਟਰ ''ਤੇ ਮੌਤ ਦੀ ਧਮਕੀ ਵੀ ਮਿਲ ਚੁੱਕੀ ਹੈ।