ਅਮਿਤਾਭ ਬੱਚਨ ਦੀ ‘ਝੁੰਡ’ ਫ਼ਿਲਮ ਦੇ ਮੁਰੀਦ ਹੋਏ ਧਨੁਸ਼, ਜਾਣੋ ਕੀ ਕਿਹਾ

03/04/2022 10:48:12 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸਟਾਰਰ ਫ਼ਿਲਮ ‘ਝੁੰਡ’ 4 ਮਾਰਚ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ। ਫ਼ਿਲਮ ਦਾ ਨਿਰਦੇਸ਼ਨ 3 ਨੈਸ਼ਨਲ ਅੈਵਾਰਡ ਜਿੱਤ ਚੁੱਕੇ ਡਾਇਰੈਕਟਰ ਨਾਗਰਾਜ ਮੰਜੁਲੇ ਨੇ ਕੀਤਾ ਹੈ। ਉਨ੍ਹਾਂ ਦੀ ਚੰਗੇ ਕੰਮ ਦੀ ਹਰ ਕੋਈ ਤਾਰੀਫ਼ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਹੁਣ ਸਾਊਥ ਸਟਾਰ ਧਨੁਸ਼ ਨੇ ਵੀ ਨਾਗਰਾਜ ਦੇ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਹਨ। ਦਰਅਸਲ ਰਿਲੀਜ਼ ਤੋਂ ਪਹਿਲਾਂ ਧਨੁਸ਼ ਨੂੰ ਫ਼ਿਲਮ ਦਿਖਾਈ ਗਈ, ਜਿਥੇ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਨਾਲ-ਨਾਲ ਨਾਗਰਾਜ ਦੀ ਰੱਜ ਕੇ ਤਾਰੀਫ਼ ਕੀਤੀ। ਧਨੁਸ਼ ਕਹਿੰਦੇ ਹਨ ਕਿ ਮੇਰੇ ਕੋਲ ਤਾਰੀਫ਼ ਕਰਨ ਲਈ ਸ਼ਬਦ ਨਹੀਂ ਹਨ।

ਪੂਰੀ ਟੀਮ ਨੇ ਚੰਗਾ ਕੰਮ ਕੀਤਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਇਹ ਫ਼ਿਲਮ ਕਈਆਂ ਦਾ ਧਿਆਨ ਖਿੱਚੇਗੀ। ਫ਼ਿਲਮ ਦੇ ਜ਼ਰੀਏ ਨਾਗਰਾਜ ਨੇ ਖ਼ਾਸ ਸੁਨੇਹਾ ਦਿੱਤਾ ਹੈ। ਇੰਨੀ ਚੰਗੀ ਫ਼ਿਲਮ ਬਣਾਉਣ ਲਈ ਮੈਂ ਨਾਗਰਾਜ ਨੂੰ ਧੰਨਵਾਦ ਦਿੰਦਾ ਹਾਂ। ਫ਼ਿਲਮ ‘ਸਲੱਮ ਸਾਕਰ’ ਐੱਨ. ਜੀ. ਓ. ਚਲਾਉਣ ਵਾਲੇ ਸਾਮਾਜਿਕ ਵਰਕਰ ਵਿਕਾਸ ਬਰਸੇ ਦੇ ਜੀਵਨ ’ਤੇ ਆਧਾਰਿਤ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਆਮਿਰ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ’ਚ ਆਮਿਰ ਖ਼ਾਨ ‘ਝੁੰਡ’ ਦੀ ਖ਼ਾਸ ਸਕ੍ਰੀਨਿੰਗ ਦੇਖ ਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਆਮਿਰ ਨੇ ‘ਝੁੰਡ’ ਨੂੰ ਅਮਿਤਾਭ ਬੱਚਨ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਿਲਮ ਦੱਸਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh