ਪੀਲੀ ਬਿਕਨੀ ’ਚ ਡਾਂਸ ਵੀਡੀਓ ਸਾਂਝੀ ਕਰਕੇ ਦੇਵੋਲੀਨਾ ਨੇ ਖਿੱਚਿਆ ਲੋਕਾਂ ਦਾ ਧਿਆਨ

08/25/2021 1:41:57 PM

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਤੇ ਟੀ. ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਨ੍ਹੀਂ ਦਿਨੀਂ ਟੀ. ਵੀ. ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ਤੋਂ ਨਹੀਂ। ਇਨ੍ਹੀਂ ਦਿਨੀਂ ਦੇਵੋਲੀਨਾ ਭੱਟਾਚਾਰਜੀ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਹੈ ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ’ਚ ਸਰਗਰਮੀ ਪੈਦਾ ਕਰ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪੀਲੀ ਬਿਕਨੀ ’ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਪ੍ਰਸ਼ੰਸਕ ਉਸ ਦੇ ਅੰਦਾਜ਼ ਨੂੰ ਦੇਖ ਕੇ ਖ਼ੁਸ਼ ਹੋ ਗਏ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Devoleena Bhattacharjee (@devoleena)

ਕੁਮੈਂਟ ਕਰਦਿਆਂ ਯੂਜ਼ਰਸ ਨੇ ਦੇਵੋਲੀਨਾ ਦੀ ਫਿਟਨੈੱਸ ਦੀ ਪ੍ਰਸ਼ੰਸਾ ਕੀਤੀ ਪਰ ਇਸ ਲੁੱਕ ’ਚ ਉਸ ਦੀ ਇਕ ਵੀਡੀਓ ਨੇ ਵੀ ਸੁਰਖ਼ੀਆਂ ਬਟੋਰੀਆਂ ਹਨ। ਦਰਅਸਲ ਦੇਵੋਲੀਨਾ ਨੇ ਇਕ ਇੰਸਟਾਗ੍ਰਾਮ ਰੀਲ ਸਾਂਝੀ ਕੀਤੀ ਹੈ, ਜਿਸ ’ਚ ਉਹ ਟ੍ਰੈਂਡਿੰਗ ਆਡੀਓ ’ਤੇ ਡਾਂਸ ਮੂਵਜ਼ ਦਿਖਾ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Devoleena Bhattacharjee (@devoleena)

ਵੀਡੀਓ ਦੇ ਨਾਲ ਲਿਖੇ ਕੈਪਸ਼ਨ ’ਚ ਦੇਵੋਲੀਨਾ ਨੇ ਸਰੀਰ ਦੀ ਸਾਕਾਰਾਤਮਕਤਾ ’ਤੇ ਇਕ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਹੈ। ਵੀਡੀਓ ਦੇ ਨਾਲ ਕੈਪਸ਼ਨ ’ਚ ਦੇਵੋਲੀਨਾ ਲਿਖਦੀ ਹੈ, ‘ਤੁਸੀਂ ਗਲਤੀ ਨਹੀਂ ਹੋ। ਤੁਸੀਂ ਕੋਈ ਸਮੱਸਿਆ ਨਹੀਂ ਹੋ, ਜਿਸ ਦਾ ਹੱਲ ਹੋਣਾ ਹੈ ਪਰ ਤੁਹਾਨੂੰ ਇਹ ਉਦੋਂ ਤਕ ਨਹੀਂ ਮਿਲੇਗਾ, ਜਦੋਂ ਤੱਕ ਤੁਸੀਂ ਸ਼ਰਮ ਦੇ ਪਿੰਜਰੇ ਤੇ ਡਰ ਦੀ ਕੰਧ ਨਾਲ ਆਪਣਾ ਸਿਰ ਮਾਰਨਾ ਬੰਦ ਕਰਨ ਲਈ ਤਿਆਰ ਨਹੀਂ ਹੋ ਜਾਂਦੇ।’

 
 
 
 
 
View this post on Instagram
 
 
 
 
 
 
 
 
 
 
 

A post shared by Devoleena Bhattacharjee (@devoleena)

ਜਿਥੇ ਅਦਾਕਾਰਾ ਦੇ ਕੁਝ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਡਾਂਸ ਮੂਵਜ਼ ਤੇ ਵੀਡੀਓ ਪਸੰਦ ਆ ਰਹੀ ਹੈ, ਉਥੇ ਕਈਆਂ ਨੂੰ ਉਸ ਦਾ ਇਹ ਅੰਦਾਜ਼ਾ ਪਸੰਦ ਨਹੀਂ ਆਇਆ। ਯੂਜ਼ਰਸ ਦੇਵੋਲੀਨਾ ਦੀ ਇਸ ਪੋਸਟ ’ਤੇ ਕਾਫੀ ਕੁਮੈਂਟਸ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh