ਦੇਵੋਲੀਨਾ ਤੇ ਸ਼ਮਿਤਾ ਸ਼ੈੱਟੀ ਵਿਚਾਲੇ ‘ਬਿੱਗ ਬੌਸ’ ਦੇ ਘਰ ’ਚ ਹੋਈ ਜ਼ਬਰਦਸਤ ਲੜਾਈ, ਦੇਖੋ ਵੀਡੀਓ

12/02/2021 11:56:45 AM

ਮੁੰਬਈ (ਬਿਊਰੋ)– ‘ਬਿੱਗ ਬੌਸ’ ਦਾ ਘਰ ਹਰ ਦਿਨ ਜੰਗ ਦਾ ਮੈਦਾਨ ਬਣਦਾ ਨਜ਼ਰ ਆ ਰਿਹਾ ਹੈ। ਆਏ ਦਿਨ ਕਿਸੇ ਨਾ ਿਕਸੇ ਮੁਕਾਬਲੇਬਾਜ਼ ਦੀ ਲੜਾਈ ਸ਼ੋਅ ’ਚ ਦੇਖਣ ਨੂੰ ਮਿਲ ਹੀ ਜਾਂਦੀ ਹੈ।

ਹੁਣ ਜੋ ਲੜਾਈ ਸਾਨੂੰ ਦੇਖਣ ਨੂੰ ਮਿਲੀ ਹੈ, ਉਹ ਦੇਵੋਲੀਨਾ ਤੇ ਸ਼ਮਿਤਾ ਸ਼ੈੱਟੀ ਵਿਚਾਲੇ ਹੋਈ ਹੈ। ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਸ਼ਮਿਤਾ ਸ਼ੈੱਟੀ ਬੇਹੋਸ਼ ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਟਰੇਲਰ ਰਿਲੀਜ਼ (ਵੀਡੀਓ)

ਇਸ ਲੜਾਈ ਦੀ ਇਕ ਵੀਡੀਓ ਕਲਰਸ ਟੀ. ਵੀ. ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ। ਵੀਡੀਓ ’ਚ ਦੇਵੋਲੀਨਾ ਪਹਿਲਾਂ ਸ਼ਮਿਤਾ ਸ਼ੈੱਟੀ ਨੂੰ ਉੱਚੀ-ਉੱਚੀ ਬੋਲਦੀ ਹੈ। ਫਿਰ ਸ਼ਮਿਤਾ ਵੀ ਗੁੱਸੇ ’ਚ ਆ ਜਾਂਦੀ ਹੈ ਤੇ ਘਰ ਦੇ ਬਾਕੀ ਮੈਂਬਰਾਂ ਨੂੰ ਵਿਚਾਲੇ ਆ ਕੇ ਦੋਵਾਂ ਨੂੰ ਰੋਕਣਾ ਪੈਂਦਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਸ਼ਮਿਤਾ ਸ਼ੈੱਟੀ ਬੇਹੋਸ਼ ਹੋ ਜਾਂਦੀ ਹੈ, ਜਿਸ ਨੂੰ ਕਰਨ ਕੁੰਦਰਾ ਚੁੱਕ ਕੇ ਲਿਜਾਂਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਇਹ ਵੀਡੀਓ ਕੁਝ ਮਿੰਟ ਪਹਿਲਾਂ ਵੀ ਸਾਂਝੀ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh