ਇੰਨੀਆਂ ਹਸੀਨਾਵਾਂ ਨੂੰ ਡੇਟ ਕਰਨ ਦੇ ਬਾਵਜੂਦ ਸਿੰਗਲ ਹੈ 55 ਸਾਲਾਂ ਸਲਮਾਨ ਖ਼ਾਨ

12/27/2020 5:39:41 PM

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਅੱਜ ਆਪਣਾ 55ਵਾਂ ਜਨਮਦਿਨ ਮਨ੍ਹਾ ਰਹੇ ਹਨ। ਸਲਮਾਨ ਖ਼ਾਨ ਆਪਣੇ ਕਰੀਅਰ ਬਣਾਉਣ ਅਤੇ ਵਿਵਾਦਾਂ ਨੂੰ ਲੈ ਕੇ ਤਾਂ ਹਮੇਸ਼ਾ ਚਰਚਾ ’ਚ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਆਪਣੇ ਅਫੇਅਰਸ ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ’ਚ ਰਹੇ ਹਨ। ਸਲਮਾਨ ਨੇ ਆਪਣੀ ਜ਼ਿੰਦਗੀ ’ਚ ਕਈ ਹਸੀਨਾਵਾਂ ਨੂੰ ਡੇਟ ਕੀਤਾ ਪਰ ਕਿਸੇ ਨਾਲ ਵਿਆਹ ਨਹੀਂ ਕਰ ਪਾਏ। ਆਓ ਜਾਣਦੇ ਹਾਂ ਸਲਮਾਨ ਦਾ ਕਿਨ੍ਹਾਂ-ਕਿਨ੍ਹਾਂ ਅਦਾਕਾਰਾਂ ਦੇ ਨਾਲ ਅਫੇਅਰ ਰਿਹਾ ਹੈ। 


ਸ਼ਹੀਨ ਜਾਫਰੀ
ਸ਼ਹੀਨ ਜਾਫਰੀ ਸਲਮਾਨ ਦਾ ਪਹਿਲਾਂ ਪਿਆਰ ਸੀ। ਇਸ ਦਾ ਖੁਲਾਸਾ ਸਲਮਾਨ ਨੇ ਇਕ ਇੰਟਰਵਿਊ ’ਚ ਕੀਤਾ। ਸਲਮਾਨ ਜਦੋਂ 16 ਸਾਲ ਦੇ ਸਨ ਤਾਂ ਉਹ ਸ਼ਹੀਨ ਨੂੰ ਬਹੁਤ ਪਸੰਦ ਕਰਦੇ ਸਨ। ਕਾਲਜ ਦੇ ਦਿਨਾਂ ’ਚ ਸ਼ਹੀਨ ਦੀ ਘੰਟਿਆਂ ਤੱਕ ਉਡੀਕ ਕਰਿਆ ਕਰਦੇ ਸਨ। ਦੋਵਾਂ ਦੇ ਵਿਆਹ ਦੀ ਗੱਲ ਵੀ ਸਾਹਮਣੇ ਆਈ ਸੀ ਪਰ ਬਾਅਦ ’ਚ ਸਲਮਾਨ ਦੀ ਜ਼ਿੰਦਗੀ ’ਚ ਸੰਗੀਤਾ ਬਿਜਲਾਨੀ ਆ ਗਈ ਅਤੇ ਸਲਮਾਨ ਅਤੇ ਸ਼ਹੀਨ ਦੂਰ ਹੋ ਗਏ। 


ਸੰਗੀਤਾ ਬਿਜਲਾਨੀ
ਸੰਗੀਤਾ ਬਿਜਲਾਨੀ ਮਿਸ ਇੰਡੀਆ ਜੇਤੂ ਸੀ। ਦੋਵਾਂ ਦੀ ਮੁਲਾਕਾਤ 80 ਦੇ ਦਹਾਕੇ ’ਚ ਹੋਈ ਸੀ। ਸੰਗੀਤਾ ਸਲਮਾਨ ਅਤੇ ਖ਼ਾਨ ਪਰਿਵਾਰ ਦੇ ਬਹੁਤ ਨੇੜੇ ਸਨ। ਸਲਮਾਨ ਨੇ ਖ਼ੁਦ ਕਿਹਾ ਸੀ ਕਿ ਉਹ ਜਲਦ ਸੰਗੀਤਾ ਨਾਲ ਵਿਆਹ ਕਰਨ ਜਾ ਰਹੇ ਹਨ ਪਰ ਬਾਅਦ ’ਚ ਦੋਵਾਂ ਦਾ ਬ੍ਰੇਕਅਪ ਹੋ ਗਿਆ।


ਸੋਮੀ ਅਲੀ
ਸੋਮੀ ਅਲੀ ਪਾਕਿਸਤਾਨੀ ਅਦਾਕਾਰਾ ਹੈ। ਸੋਮੀ ਦੇ ਨਾਲ ਸਲਮਾਨ ਦਾ ਅਫੇਅਰ ਕਾਫ਼ੀ ਲੰਬੇ ਸਮੇਂ ਤੱਕ ਰਿਹਾ। ਸੋਮੀ ਸਲਮਾਨ ਦੀ ਫ਼ਿਲਮ ‘ਮੈਨੇ ਪਿਆਰ ਕੀਆ’ ਦੇਖ ਕੇ ਅਦਾਕਾਰ ਨੂੰ ਦਿਲ ਦੇ ਬੈਠੀ ਸੀ। ਦੋਵਾਂ ਨੇ 8 ਸਾਲ ਇਕ-ਦੂਜੇ ਨੂੰ ਡੇਟ ਕੀਤਾ ਅਤੇ ਬਾਅਦ ’ਚ ਦੋਵਾਂ ਦੇ ਰਸਤੇ ਵੱਖਰੇ ਹੋ ਗਏ। 


ਐਸ਼ਵਰਿਆ ਰਾਏ
ਸਲਮਾਨ ਦਾ ਐਸ਼ਵਰਿਆ ਰਾਏ ਦੇ ਨਾਲ ਅਫੇਅਰ ਕਾਫ਼ੀ ਚਰਚਾ ’ਚ ਰਿਹਾ ਸੀ। ਦੋਵਾਂ ਦੀ ਮੁਲਾਕਾਤ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਦੇ ਸੈੱਟ ’ਤੇ ਹੋਈ ਸੀ। ਉੱਧਰ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ। ਇਕ ਰਾਤ ਸਲਮਾਨ 3 ਵਜੇ ਐਸ਼ਵਰਿਆ ਰਾਏ ਦੇ ਘਰ ਚਲੇ ਗਏ ਅਤੇ ਉਨ੍ਹਾਂ ਦੇ ਦਰਵਾਜ਼ਾ ਖੜਕਾਉਣ ਲੱਗੇ। ਸਲਮਾਨ ਦੇ ਇਸ ਪਾਗਲਪਨ ’ਤੇ ਐਸ਼ਵਰਿਆ ਨੂੰ ਬੇਹੱਦ ਗੁੱਸਾ ਆਇਆ ਅਤੇ ਉਨ੍ਹਾਂ ਨੇ ਸਲਮਾਨ ਨਾਲ ਬ੍ਰੇਕਅਪ ਕਰ ਲਿਆ। 


ਕੈਟਰੀਨਾ ਕੈਫ
ਸਲਮਾਨ ਕੈਟਰੀਨਾ ਕੈਫ ਦੇ ਨਾਲ ਆਪਣੇ ਪਿਆਰ ਨੂੰ ਲੈ ਕੇ ਚਰਚਾ ’ਚ ਰਹੇ ਸਨ। ਸਲਮਾਨ ਨੇ ਕੈਟਰੀਨਾ ਨੂੰ ਬਾਲੀਵੁੱਡ ’ਚ ਫ਼ਿਲਮ ‘ਮੈਨੇ ਪਿਆਰ ਕਿਉਂ ਕੀਆ’ ਨਾਲ ਬ੍ਰੇਕ ਦਿੱਤਾ ਸੀ। ਜਿਸ ਤੋਂ ਬਾਅਦ ਕੈਟਰੀਨਾ ਕਾਫ਼ੀ ਹਿੱਟ ਹੋ ਗਈ ਸੀ। ਬਾਅਦ ’ਚ 2009 ’ਚ ਦੋਵੇਂ ਵੱਖ ਹੋ ਗਏ। 


ਯੂਲੀਆ ਵੰਤੂਰ
ਸਲਮਾਨ ਰੋਮਾਨੀਆ ਬਿਊਟੀ ਯੂਲੀਆ ਵੰਤੂਰ ਦੇ ਨਾਲ ਵੀ ਆਪਣੇ ਅਫੇਅਰ ਨੂੰ ਲੈ ਕੇ ਚਰਚਾ ’ਚ ਰਹੇ। ਦੋਵਾਂ ਨੂੰ ਇਕੱਠੇ ਕਈ ਵਾਰ ਸਪਾਟ ਕੀਤਾ ਗਿਆ। ਸਲਮਾਨ ਨੇ ਯੂਲੀਆ ਦੇ ਨਾਲ ਵਿਆਹ ਨੂੰ ਲੈ ਕੇ ਖੁਲਾਸਾ ਕੀਤਾ ਸੀ। ਯੂਲੀਆ ਨੂੰ ਖ਼ਾਨ ਪਰਿਵਾਰ ਦੇ ਨਾਲ ਵੀ ਕਈ ਵਾਰ ਦੇਖਿਆ ਗਿਆ ਸੀ। 

Aarti dhillon

This news is Content Editor Aarti dhillon