ਦਸੰਬਰ ਮਹੀਨੇ ਰਿਲੀਜ਼ ਹੋ ਰਹੀਆਂ ਨੇ ਇਹ ਫ਼ਿਲਮਾਂ, ਦੇਖਣ ਨੂੰ ਮਿਲੇਗਾ ਹਰ ਰੰਗ

12/07/2021 12:41:35 PM

ਮੁੰਬਈ (ਬਿਊਰੋ)– ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਸਿਨੇਮਾਘਰਾਂ ’ਚ ਮੁੜ ਰੌਣਕ ਪਰਤ ਰਹੀ ਹੈ। 2021 ਦੇ ਆਖਰੀ ਮਹੀਨੇ ਦਸੰਬਰ ’ਚ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ’ਚ ਸਿਨੇਮਾਘਰਾਂ ਦੇ ਨਾਲ-ਨਾਲ ਓ. ਟੀ. ਟੀ. ’ਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਕਿਹੜੀਆਂ ਹਨ ਇਹ ਫ਼ਿਲਮਾਂ–

ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਵਿਸ਼ਵ ਕੱਪ ਜਿੱਤ ’ਤੇ ਆਧਾਰਿਤ ਫ਼ਿਲਮ ‘83’ 24 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਫ਼ਿਲਮ ‘ਜਰਸੀ’ ’ਚ ਸ਼ਾਹਿਦ ਕਪੂਰ ਤੇ ਮ੍ਰਿਣਾਲ ਠਾਕੁਰ ਨਾਲ ਪੰਕਜ ਕਪੂਰ ਮੁੱਖ ਭੂਮਿਕਾ ’ਚ ਹਨ। ਇਹ ਫ਼ਿਲਮ 2019 ’ਚ ਰਿਲੀਜ਼ ਹੋਈ ਤੇਲਗੂ ਫ਼ਿਲਮ ‘ਜਰਸੀ’ ਦਾ ਰੀਮੇਕ ਹੈ। ਸ਼ਾਹਿਦ ਕਪੂਰ ਦੀ ‘ਜਰਸੀ’ 31 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਅਭਿਸ਼ੇਕ ਬੱਚਨ ਸਟਾਰਰ ਕ੍ਰਾਈਮ ਥ੍ਰਿਲਰ ਫ਼ਿਲਮ ‘ਬੌਬ ਬਿਸਵਾਸ’ ZEE5 ’ਤੇ 3 ਦਸੰਬਰ ਨੂੰ ਰਿਲੀਜ਼ ਹੋਈ ਹੈ।

ਆਯੂਸ਼ਮਾਨ ਖੁਰਾਣਾ ਤੇ ਵਾਣੀ ਕਪੂਰ ਸਟਾਰਰ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਕੀ’ 10 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਫ਼ਿਲਮ ‘ਅਤਰੰਗੀ ਰੇ’ ’ਚ ਅਕਸ਼ੇ ਕੁਮਾਰ, ਧਾਨੁਸ਼ ਤੇ ਸਾਰਾ ਅਲੀ ਖ਼ਾਨ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ 24 ਦਸੰਬਰ ਨੂੰ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਕਰੇਗੀ।

‘ਡੌਂਟ ਲੁੱਕ ਅੱਪ’ ਇਕ ਕਾਮੇਡੀ ਫ਼ਿਲਮ ਹੈ, ਜੋ ਮੌਸਮੀ ਤਬਦੀਲੀ ’ਤੇ ਆਧਾਰਿਤ ਹੈ। ਇਹ ਫ਼ਿਲਮ 10 ਦਸੰਬਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਹੋਵੇਗੀ।

‘ਸ਼ਿਆਮ ਸਿੰਘਾ ਰਾਏ’ 24 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ’ਚ ਸਾਈ ਪੱਲਵੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ।

‘ਸਪਾਈਡਰਮੈਨ : ਨੋ ਵੇ ਹੋਮ’ 16 ਦਸੰਬਰ ਨੂੰ ਭਾਰਤ ਤੇ ਵਿਦੇਸ਼ਾਂ ’ਚ 17 ਦਸੰਬਰ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।

ਨੈੱਟਫਲਿਕਸ ਆਰੀਜਨਲ ਫ਼ਿਲਮ ‘ਕੋਬਾਲਟ ਬਲਿਊ’ 3 ਦਸੰਬਰ ਤੋਂ OTT ਪਲੇਟਫਾਰਮ ’ਤੇ ਸਟ੍ਰੀਮ ਕੀਤੀ ਜਾ ਰਹੀ ਹੈ।

‘ਡੀਕੱਪਲਡ’ ਇਕ ਜੋੜੇ ਦੇ ਵੱਖ ਹੋਣ ’ਤੇ ਆਧਾਰਿਤ ਹੈ। ਇਹ ਫ਼ਿਲਮ 17 ਦਸੰਬਰ ਤੋਂ ਨੈੱਟਫਲਿਕਸ ’ਤੇ ਪ੍ਰਸਾਰਿਤ ਕੀਤੀ ਜਾਵੇਗੀ।

ਨੋਟ– ਇਨ੍ਹਾਂ ’ਚੋਂ ਤੁਸੀਂ ਕਿਹੜੀ ਫ਼ਿਲਮ ਦੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh