ਬੀਬੀਆਂ ਦੀ ਨਰਿੰਦਰ ਮੋਦੀ ਨੂੰ ਅਪੀਲ, ਕਿਹਾ ''ਸਾਡੇ ਰੰਗਲੇ ਪੰਜਾਬ ਨੂੰ ਯੂ.ਪੀ. ਤੇ ਬਿਹਾਰ ਨਾ ਬਣਾਓ''

03/27/2021 2:23:00 PM

ਚੰਡੀਗੜ੍ਹ (ਬਿਊਰੋ) – ਪਿਛਲੇ 4 ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਜੋ ਕਿ ਆਪਣੀ ਅੱਖਾਂ ਅਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਦਰਸ਼ਨ ਔਲਖ ਇੰਨੀਂ ਦਿਨੀਂ ਕਿਸਾਨੀ ਸੰਘਰਸ਼ 'ਚ ਪੂਰੀ ਤਰ੍ਹਾਂ ਸਰਗਰਮ ਹਨ। ਉਨ੍ਹਾਂ ਵੱਲੋਂ ਕਿਸਾਨਾਂ ਨਾਲ ਮਿਲ ਕੇ ਥਾਂ-ਥਾਂ 'ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਾਇਆ ਜਾ ਸਕੇ। ਇਸ ਸਭ ਦੇ ਚੱਲਦਿਆਂ ਉਨ੍ਹਾਂ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by DARSHAN AULAKH ਦਰਸ਼ਨ ਔਲਖ (@darshan_aulakh)

ਦੱਸ ਦਈਏ ਕਿ ਦਰਸ਼ਨ ਔਲਖ ਵੱਲੋਂ ਸਾਂਝੀ ਇਸ ਵੀਡੀਓ 'ਚ ਦੋ ਬੀਬੀਆਂ ਕਵੀਸ਼ਰੀ ਰਾਹੀਂ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਹਨ। ਇਹ ਬੀਬੀਆਂ ਮੋਦੀ ਨੂੰ ਅਪੀਲ ਕਰਦਿਆਂ ਆਖ ਰਹੀਆਂ ਹਨ-
'ਮੋਦੀ ਜਿੱਦਣ ਦਾ ਆਇਆ ਸਾਨੂੰ ਬੜਾ ਹੀ ਤਪਾਇਆ,
ਕਦੇ ਨੋਟਬੰਦੀ ਕਰ, ਕਦੇ ਵਾਇਰਸ ਬੁਲਾਇਆ...
ਕਦੇ ਲੌਕਡਾਊਨ ਲਾ ਕੇ ਸਾਡੀਆਂ ਬੇੜੀਆਂ 'ਚ ਵੱਟੇ ਨਾ ਪਾ ਮੋਦੀਆ...
ਸਾਡੇ ਰੰਗਲੇ ਪੰਜਾਬ ਨੂੰ ਵੇ ਤੂੰ ਯੂ. ਪੀ. ਤੇ ਬਿਹਾਰ ਨਾ ਬਣਾ ਮੋਦੀਆ...।

ਦੱਸ ਦਈਏ ਕਿ ਦਰਸ਼ਨ ਔਲਖ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਕੁਮੈਂਟ ਕਰਕੇ ਇਸ 'ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ। 

 

 
 
 
 
 
View this post on Instagram
 
 
 
 
 
 
 
 
 
 
 

A post shared by DARSHAN AULAKH ਦਰਸ਼ਨ ਔਲਖ (@darshan_aulakh)

ਦੱਸਣਯੋਗ ਹੈ ਕਿ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਬੀਤੇ ਦਿਨ ਕਿਸਾਨ ਯੂਨੀਅਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਭਾਰਤ ਪੂਰਨ ਤੌਰ 'ਤੇ ਬੰਦ ਰਿਹਾ। ਪੂਰੇ ਦੇਸ਼ ਵੱਲੋਂ 'ਭਾਰਤ ਬੰਦ' ਨੂੰ ਭਰਵਾਂ ਹੁੰਗਾਰਾ ਮਿਲਿਆ। ਸਿਰਫ ਜ਼ਰੂਰੀ ਕੰਮਾਂ ਲਈ ਹੀ ਲੋਕ ਘਰੋਂ ਬਾਹਰ ਨਿਕਲਦੇ ਦਿਖਾਈ ਦਿੱਤੇ। 

 
 
 
 
 
View this post on Instagram
 
 
 
 
 
 
 
 
 
 
 

A post shared by DARSHAN AULAKH ਦਰਸ਼ਨ ਔਲਖ (@darshan_aulakh)

ਨੋਟ - ਦਰਸ਼ਨ ਔਲਖ ਵਲੋਂ ਸਾਂਝੀ ਕੀਤੀਆਂ ਬੀਬੀਆਂ ਦੀ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 

sunita

This news is Content Editor sunita