ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜਾ ਨੂੰ ਪਿਆ ਦਿਲ ਦਾ ਦੌਰਾ, ਕੋਕੀਲਾਬੇਨ ਹਸਪਤਾਲ 'ਚ ਦਾਖ਼ਲ

12/11/2020 4:57:26 PM

ਮੁੰਬਈ (ਬਿਊਰੋ) — ਮਸ਼ਹੂਰ ਡਾਂਸਰ ਅਤੇ ਕੋਰੀਓਗ੍ਰਾਫਰ ਰੇਮੋ ਡਿਸੂਜਾ ਨੂੰ ਦਿਲ ਦਾ ਦੌਰਾ ਪਿਆ ਹੈ। ਗੰਭੀਰ ਹਾਲਤ 'ਚ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹੜਕੰਪ ਮਚ ਗਿਆ ਹੈ। ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਮੰਗ ਰਹੇ ਹਨ। ਜਾਣਕਾਰੀ ਮੁਤਾਬਕ, ਰੇਮੋ ਡਿਸੂਜਾ ਦੀ ਐਨਜੀਓਪਲਾਸਟੀ ਸਰਜਰੀ ਹੋਈ ਹੈ ਅਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਕੌਰ ਬੀ ਦਾ ਦਾਅਵਾ, ਗੁਰਦਾਸ ਮਾਨ ਪਹਿਲਾਂ ਹੀ ਮੰਗ ਚੁੱਕੇ ਨੇ ਮੁਆਫ਼ੀ (ਵੀਡੀਓ)

ਰੇਮੋ ਡਿਸੂਜਾ ਨੂੰ ਦਿਲ ਦਾ ਦੌਰ ਕਦੋਂ, ਕਿਵੇਂ ਆਇਆ ਇਸ ਦੀ ਜਾਣਕਾਰੀ ਹਾਲੇ ਤੱਕ ਪਤਾ ਨਹੀਂ ਲੱਗ ਸਕੀ। ਬਿਹਤਰੀਨ ਕੋਰੀਓਗ੍ਰਾਫਰੀ ਲਈ ਮਸ਼ਹੂਰ ਰੇਮੋ ਡਿਸੂਜਾ ਨੂੰ 'ਫਾਲਤੂ' ਅਤੇ 'ਏ ਬੀ ਸੀ ਡੀ' ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਡਾਂਸ ਐਕਡਮੀ ਵੀ ਚਲਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਵਿਵਾਦਤ ਭਾਸ਼ਣ ਤੋਂ ਬਾਅਦ ਯੋਗਰਾਜ ਸਿੰਘ ਨੂੰ ਵੱਡਾ ਝਟਕਾ

2 ਅਪ੍ਰੈਲ 1972 ਨੂੰ ਬੈਂਗਲੁਰੂ 'ਚ ਪੈਦਾ ਹੋਏ ਰੇਮੋ ਆਪਣੇ ਸਕੂਲੀ ਦਿਨਾਂ 'ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ 'ਡਾਂਸ ਇੰਡੀਆ ਡਾਂਸ' ਦੇ ਜੱਜ ਵੀ ਰਹੇ ਸਨ। ਰੇਮੋ ਆਪਣੀ ਬਿਹਤਰੀਨ ਕੋਰੀਓਗ੍ਰਾਫੀ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡਜ਼ ਮੁੱਖ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਗਾਇਕ ਗੁਰੂ ਰੰਧਾਵਾ ਤੇ ਨੇਹਾ ਕੱਕੜ ਨੇ ਕੀਤਾ ਇਹ ਕੰਮ

 

ਨੋਟ - ਕੋਰੀਓਗ੍ਰਾਫਰ ਰੇਮੋ ਡਿਸੂਜਾ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News