ਰੇਮੋ ਡੀਸੂਜ਼ਾ ਦੀ ਪਤਨੀ ਨੇ ਸਲਮਾਨ ਖ਼ਾਨ ਲਈ ਲਿਖਿਆ ਖ਼ਾਸ ਨੋਟ, ਕੀਤਾ ਤਹਿ ਦਿਲੋਂ ਧੰਨਵਾਦ

12/26/2020 9:58:43 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਅਤੇ ਡਾਂਸ ਕੋਰੀਓਗ੍ਰਾਫ਼ਰ ਰੇਮੋ ਡੀਸੂਜ਼ਾ ਨੂੰ ਹਾਲ ਹੀ 'ਚ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਸ ਨੂੰ 'ਦਿਲ ਦਾ ਦੌਰਾ' ਪਿਆ, ਜਿਸ ਤੋਂ ਬਾਅਦ ਉਹ ਕੁਝ ਸਮੇਂ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਸਿਹਤ ਕਾਫ਼ੀ ਬਿਹਤਰ ਹੈ ਅਤੇ ਇਲਾਜ ਦੌਰਾਨ ਉਨ੍ਹਾਂ ਨੂੰ ਸਲਮਾਨ ਖ਼ਾਨ ਦਾ ਸਮਰਥਨ ਮਿਲਿਆ, ਜਿਸ ਲਈ ਹੁਣ ਰੇਮੋ ਦੀ ਪਤਨੀ ਲੀਜ਼ੇਲ ਨੇ ਦਬੰਗ ਖ਼ਾਨ ਦਾ ਧੰਨਵਾਦ ਕੀਤਾ ਹੈ। ਲੀਜ਼ੇਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਰੇਮੋ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਉਸ ਨੇ ਸਲਮਾਨ ਅਤੇ ਮੁੰਬਈ ਸਥਿਤ ਕੋਕੀਲਾਬੇਨ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ। ਉਸ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ, 'ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਕ੍ਰਿਸਮਸ ਦਾ ਤੋਹਫ਼ਾ, ਮੈਂ ਇਸ ਪਲ ਦੀ ਹਮੇਸ਼ਾ ਹੀ ਕਦਰ ਕਰਾਂਗੀ। ਇਕ ਹਫ਼ਤੇ ਦੇ ਭਾਵਾਤਮਕ ਉਤਰਾਅ ਚੜਾਅ ਤੋਂ ਬਾਅਦ ਤੁਹਾਨੂੰ ਗਲੇ ਲਗਾ ਰਹੀ ਹਾਂ।'

PunjabKesari
ਉਸਨੇ ਲਿਖਿਆ, 'ਮੈਂ ਜਾਣਦੀ ਹਾਂ ਕਿ ਮੈਂ ਤੁਹਾਡੇ ਸਾਹਮਣੇ ਸੁਪਰ ਵੂਮੈਨ ਵਰਗਾ ਵਿਹਾਰ ਕਰਦੀ ਹਾਂ। ਸਿਰਫ਼ ਉਹ ਚੀਜ਼ ਜਿਹੜੀ ਮੈਂ ਵਿਸ਼ਵਾਸ ਕੀਤੀ ਉਹ ਜਾਂ ਤਾਂ ਰੱਬ ਸੀ ਜਾਂ ਤੁਹਾਡਾ ਉਹ ਵਾਅਦਾ, ਜੋ ਤੁਸੀਂ ਇਕ ਯੋਧੇ ਵਾਂਗ ਲੜਨ ਤੋਂ ਬਾਅਦ ਵਾਪਸ ਆਓਗੇ।' ਸਲਮਾਨ ਖ਼ਾਨ ਦਾ ਧੰਨਵਾਦ ਕਰਦੇ ਹੋਏ ਲੀਜ਼ੇਲ ਨੇ ਲਿਖਿਆ, 'ਮੈਂ ਆਪਣੇ ਦਿਲ ਦੀ ਤਹਿ ਤੋਂ ਸਲਮਾਨ ਖ਼ਾਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।'

PunjabKesari

ਦੱਸਣਯੋਗ ਹੈ ਕਿ 2 ਅਪ੍ਰੈਲ 1972 ਨੂੰ ਬੈਂਗਲੁਰੂ 'ਚ ਪੈਦਾ ਹੋਏ ਰੇਮੋ ਆਪਣੇ ਸਕੂਲੀ ਦਿਨਾਂ 'ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ 'ਡਾਂਸ ਇੰਡੀਆ ਡਾਂਸ' ਦੇ ਜੱਜ ਵੀ ਰਹੇ ਸਨ। ਰੇਮੋ ਆਪਣੀ ਬਿਹਤਰੀਨ ਕੋਰੀਓਗ੍ਰਾਫੀ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡਜ਼ ਮੁੱਖ ਹਨ। ਕੰਮ ਦੀ ਗੱਲ ਕਰੀਏ ਤਾਂ ਰੇਮੋ ਬਾਲੀਵੁੱਡ ਦੇ ਟਾਪ ਕੋਰੀਓਗ੍ਰਾਫ਼ਰਾਂ ’ਚੋਂ ਇਕ ਹਨ। ਉਨ੍ਹਾਂ ਨੇ ‘ਕਾਂਟੇ’, ‘ਧੂਮ’, ‘ਰਾਕ ਆਨ’, ‘ਯੇ ਜਵਾਨੀ ਹੈ ਦੀਵਾਨੀ’, ‘ਬਾਜੀਰਾਵ ਮਸਤਾਨੀ’ ਵਰਗੀਆਂ ਫ਼ਿਲਮਾਂ ’ਚ ਕੋਰੀਓਗ੍ਰਾਫ਼ੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਫਾਲਤੂ’, ‘ਏ.ਬੀ.ਸੀ.ਡੀ.’, ‘ਏ.ਬੀ.ਸੀ.ਡੀ-2’, ‘ਸਟ੍ਰੀਟ ਡਾਂਸਰ-3 ਡੀ’ ਵਰਗੀਆਂ ਫ਼ਿਲਮਾਂ ਵੀ ਬਣਾਈਆਂ ਹਨ। 

PunjabKesari

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News