ਸ਼ੋਅ ਦੌਰਾਨ ਭਾਵੁਕ ਹੋ ਕੇ ਰੋਣ ਲੱਗੇ ਦਲੇਰ ਮਹਿੰਦੀ, ਭਰਾ ਮੀਕਾ ਸਿੰਘ ਨੇ ਕਰਾਇਆ ਚੁੱਪ (ਵੀਡੀਓ)

08/06/2021 11:13:24 AM

ਮੁੰਬਈ (ਬਿਊਰੋ)– ਕਲਰਸ ਟੀ. ਵੀ. ਚੈਨਲ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ 3’ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸ਼ੋਅ ’ਚ ਮੁਕਾਬਲੇਬਾਜ਼ ਅਲੱਗ-ਅਲੱਗ ਥੀਮ ’ਤੇ ਆਪਣੀ ਪੇਸ਼ਕਾਰੀ ਦਿੰਦੇ ਨਜ਼ਰ ਆਉਂਦੇ ਹਨ। ਉਥੇ ਇਸ ਵਾਰ ਵੀ ਸ਼ੋਅ ’ਚ ਖ਼ਾਸ ਮਹਿਮਾਨ ਦੇ ਤੌਰ ’ਤੇ ਨਵੇਂ ਚਿਹਰੇ ਦਿਖਾਈ ਦੇਣਗੇ। ਕਲਰਸ ਟੀ. ਵੀ. ਨੇ ਇਕ ਪ੍ਰੋਮੋ ਸਾਂਝਾ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਦਲੇਰ ਮਹਿੰਦੀ ਤੇ ਮੀਕਾ ਸਿੰਘ ਨੂੰ ਸ਼ੋਅ ’ਚ ਬਤੌਰ ਮਹਿਮਾਨ ਦੇਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਸ਼ੋਅ ਦੇ ਪ੍ਰੋਮੋ ’ਚ ਮੁਕਾਬਲੇਬਾਜ਼ਾਂ ਦੀ ਪੇਸ਼ਕਾਰੀ ’ਤੇ ਦਲੇਰ ਮਹਿੰਦੀ ਤੇ ਮੀਕਾ ਸਿੰਘ ਨੂੰ ਮਸਤੀ ਦੇ ਨਾਲ ਹੀ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਸਾਹਮਣੇ ਆਏ ਪ੍ਰੋਮੋ ’ਚ ਦਲੇਰ ਮਹਿੰਦੀ ਨੂੰ ਇਕ ਪੇਸ਼ਕਾਰੀ ਦੌਰਾਨ ਰੋਂਦੇ ਦੇਖਿਆ ਜਾ ਸਕਦਾ ਹੈ, ਜਿਸ ’ਤੇ ਉਨ੍ਹਾਂ ਦੇ ਭਰਾ ਮੀਕਾ ਸਿੰਘ ਉਨ੍ਹਾਂ ਨੂੰ ਚੁੱਪ ਕਰਵਾਉਂਦੇ ਨਜ਼ਰ ਆਉਂਦੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

ਪ੍ਰੋਮੋ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਕਲਰਸ ਚੈਨਲ ’ਤੇ ਆਉਣ ਵਾਲੇ ‘ਡਾਂਸ ਦੀਵਾਨੇ 3’ ਸ਼ੋਅ ’ਚ ਬਚਪਨ ਸਪੈਸ਼ਲ ਥੀਮ ’ਤੇ ਮੁਕਾਬਲੇਬਾਜ਼ ਪੇਸ਼ਕਾਰੀ ਦਿੰਦੇ ਦਿਖਾਈ ਦੇਣਗੇ। ਪ੍ਰੋਮੋ ’ਚ ਦਲੇਰ ਦੇ ਨਾਲ ਹੀ ਮੀਕਾ ਸਿੰਘ ਨੂੰ ਫ਼ਿਲਮ ‘ਦੇਸੀ ਬੁਆਏਜ਼’ ਦੇ ਗੀਤ ‘ਸੁਬਾਹ ਹੋਨੇ ਨਾ ਦੇ’ ਗਾਉਂਦੇ ਦੇਖਿਆ ਜਾ ਸਕਦਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਸ ਪ੍ਰੋਮੋ ਵੀਡੀਓ ਨੂੰ ਹੁਣ ਤਕ ਕੁਲ 74 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ 9 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ। ਫਿਲਹਾਲ ਇਸ ਤੋਂ ਇਲਾਵਾ ਕਲਰਸ ਟੀ. ਵੀ. ਨੇ ਇਕ ਹੋਰ ਪ੍ਰੋਮੋ ਨੂੰ ਸਾਂਝਾ ਕੀਤਾ ਹੈ, ਜਿਸ ’ਚ ਬਚਪਨ ਸਪੈਸ਼ਲ ਦੀ ਥੀਮ ਵਾਲੇ ਇਕ ਵੀਕੈਂਡ ’ਚ ‘ਡਾਂਸ ਦੀਵਾਨੇ 3’ ਸ਼ੋਅ ਦੇ ਸੈੱਟ ’ਤੇ ਕੁਝ ਖ਼ਾਸ ਬੱਚਿਆਂ ਨੂੰ ਦੇਖਿਆ ਜਾ ਸਕਦਾ ਹੈ, ਜਿਸ ਦੇ ਨਾਲ ਮੀਕਾ ਸਿੰਘ ਤੇ ਨੋਰਾ ਫਤੇਹੀ ਨੂੰ ਮਸਤੀ ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh