ਕਰੂਜ਼ ਡਰੱਗ ਕੇਸ : 2 ਹੋਰ ਲੋਕਾਂ ਦੀ ਗ੍ਰਿਫ਼ਤਾਰੀ, ਜਾਂਚ ਲਈ ਆਰੀਅਨ ਨੂੰ ਅੱਜ ਵੱਖ-ਵੱਖ ਥਾਵਾਂ ''ਤੇ ਲਿਜਾ ਸਕਦੀ NCB

10/05/2021 1:04:10 PM

ਮੁੰਬਈ (ਬਿਊਰੋ) - ਡਰੱਗਸ ਕੇਸ 'ਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ 7 ਅਕਤੂਬਰ ਤਕ NCB ਦੀ ਹੀ ਕਸਟਡੀ 'ਚ ਰਹਿਣਾ ਪਵੇਗਾ। ਮੁੰਬਈ ਦੇ ਕਿਲ੍ਹਾ ਕੋਰਟ 'ਚ ਸੁਣਵਾਈ ਦੌਰਾਨ ਐੱਨ. ਸੀ. ਬੀ. ਨੇ 11 ਅਕਤੂਬਰ ਤਕ ਆਰੀਅਨ ਖ਼ਾਨ ਸਮੇਤ ਸਾਰੇ 8 ਮੁਲਜ਼ਮਾਂ ਦੀ ਕਸਟਡੀ ਮੰਗੀ ਸੀ। ਇਸ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 7 ਅਕਤੂਬਰ ਤਕ ਰਿਮਾਂਡ 'ਤੇ ਭੇਜਿਆ ਹੈ। ਅਦਾਲਤ 'ਚ ਸੁਣਵਾਈ ਦੌਰਾਨ ਐੱਨ. ਸੀ. ਬੀ. ਨੇ ਆਰੀਅਨ ਦੇ ਡਰੱਗਸ ਰੈਕੇਟ ਬਾਰੇ ਸਨਸਨੀਖੇਜ਼ ਦਾਅਵੇ ਵੀ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਡਰੱਗ ਕੇਸ: ਆਰੀਅਨ ਖਾਨ ਦੇ ਹੱਕ 'ਤੇ ਨਿੱਤਰੇ ਮੀਕਾ ਸਿੰਘ, NCB ਦੀ ਕਾਰਵਾਈ 'ਤੇ ਵਿੰਨ੍ਹਿਆ ਨਿਸ਼ਾਨਾ

ਕਰੂਜ਼ ਮਾਮਲੇ 'ਚ ਹੁਣ 11ਵੀਂ ਗ੍ਰਿਫ਼ਤਾਰੀ ਕੀਤੀ ਗਈ ਹੈ। ਗ੍ਰਿਫ਼ਤਾਰ ਸ਼ਖਸ ਓੜੀਸਾ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਐੱਨ. ਸੀ. ਬੀ. ਨੇ ਕਰੂਜ਼ ਪਾਰਟੀ ਦੇ ਚਾਰ ਆਯੋਜਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਐੱਨ. ਸੀ. ਬੀ. ਨੂੰ ਸ਼ੱਕ ਹੈ ਕਿ ਕੁਝ ਪੈਸੇਂਜਰਸ ਨੇ ਸਮੁੰਦਰ 'ਚ ਨਸ਼ੀਲੀਆਂ ਦਵਾਈਆਂ ਦਾ ਸੇਵਨ ਕੀਤਾ ਤੇ ਕਰੂਜ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।

ਇਹ ਖ਼ਬਰ ਵੀ ਪੜ੍ਹੋ - ਡਰੱਗਜ਼ ਕਾਰੋਬਾਰ ਨਾਲ ਜੁੜੇ ਦੋਸ਼ੀ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ, ਜਾਣੋ ਕੀ ਹਨ ਭਾਰਤ ’ਚ ਕਾਨੂੰਨ

ਉੱਥੇ ਹੀ ਡਰੱਗਸ ਕੇਸ 'ਚ ਕ੍ਰਿਪਟੋ ਜ਼ਰੀਏ ਪੇਮੈਂਟ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕੇਸ 'ਚ ਜਾਂਚ ਅੱਗੇ ਵਧਾਉਂਦਿਆਂ ਐੱਨ. ਸੀ. ਬੀ. ਅੱਜ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਵੱਖ-ਵੱਖ ਥਾਵਾਂ 'ਤੇ ਲਿਜਾਇਆ ਜਾ ਸਕਦਾ ਹੈ। ਅਰਬਾਜ਼ ਮਰਚੈਂਟ ਨੂੰ ਐੱਨ. ਸੀ. ਬੀ. ਐਤਵਾਰ ਨੂੰ ਕਈ ਥਾਵਾਂ 'ਤੇ ਲੈ ਗਈ ਸੀ।

ਐੱਨ. ਸੀ. ਬੀ. ਨੇ ਸੁਣਵਾਈ ਦੌਰਾਨ ਕੀਤੇ ਕਈ ਦਾਅਵੇ-
ਆਰੀਅਨ ਖ਼ਾਨ ਦੇ ਫੋਨ ਤੋਂ ਇਤਰਾਜ਼ਯੋਗ ਕੰਟੈਂਟ ਮਿਲਿਆ ਹੈ।
ਆਰੀਅਨ ਡਰੱਗਸ ਪੈਡਲਰ ਨਾਲ ਕੋਡ 'ਚ ਗੱਲਾਂ ਕਰਦਾ ਸੀ।
ਆਰੀਅਨ ਦੀ ਚੈਟ ਤੋਂ ਡਰੱਗਸ ਦੀ ਖਰੀਦ-ਫਰੋਖ਼ਤ ਦੇ ਸੁਰਾਗ।
ਆਰਿਅਨ ਦੇ ਡਰੱਗਸ ਸਪਲਾਇਰ ਨਾਲ ਜੁੜੇ ਹੋਣ ਦੇ ਸੁਰਾਗ।
ਚੈਟ ਤੋਂ ਡਰੱਗਸ ਲਈ ਕੈਸ਼ ਟ੍ਰਾਂਜੈਕਸ਼ਨ ਦਾ ਸਬੂਤ।

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਲਈ ਸੋਨੂੰ ਸੂਦ ਨੇ ਕੀਤਾ ਟਵੀਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

NCB ਨੇ ਡਰੱਗਸ ਰੈਕੇਟ 'ਚ ਸ਼੍ਰੇਅਸ ਨਾਇਰ ਨਾਂ ਦੇ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨ. ਸੀ. ਬੀ. ਮੁਤਾਬਕ, ਸ਼੍ਰੇਅਸ ਤੇ ਅਰਬਾਜ਼ ਬੇਹੱਦ ਕਰੀਬੀ ਦੋਸਤ ਹਨ ਤੇ ਸ਼੍ਰੇਅਸ ਵੀ ਡਰੱਗਸ ਪਾਰਟੀ 'ਚ ਸ਼ਾਮਲ ਹੋਣ ਵਾਲਾ ਸੀ ਪਰ ਕਿਸੇ ਵਜ੍ਹਾ ਨਾਲ ਉਹ ਪਹੁੰਚ ਨਹੀਂ ਸਕਿਆ ਸੀ।

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਡਰੱਗ ਪਾਰਟੀ ਕਰਦਿਆਂ ਦੀ ਵੀਡੀਓ ਵਾਇਰਲ

sunita

This news is Content Editor sunita