ਨੌਜਵਾਨ ਪੀੜ੍ਹੀ ਦੀ ਜ਼ਿੰਦਗੀ 'ਚ ਆਉਣ ਵਾਲੀਆਂ ਦਿੱਕਤਾਂ ਨੂੰ ਦਿਖਾਏਗਾ ‘ਕ੍ਰਾਈਮ ਆਜ ਕਲ’

12/28/2023 1:33:46 PM

ਕ੍ਰਾਈਮ ’ਤੇ ਆਧਾਰਿਤ ਫਿਲਮਾਂ ਅਤੇ ਸ਼ੋਅ ਨੂੰ ਦਰਸ਼ਕ ਸ਼ੁਰੂਆਤ ਤੋਂ ਹੀ ਕਾਫੀ ਪਸੰਦ ਕਰਦੇ ਹਨ। ਹੁਣ ਅਜਿਹੇ ਸ਼ੋਅ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਵੀ ਜਗ੍ਹਾ ਮਿਲਣ ਲੱਗੀ ਹੈ। ਅਜਿਹੇ ਵਿਚ ਪਹਿਲੇ ਸੀਜ਼ਨ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ‘ਕ੍ਰਾਈਮ ਆਜ ਕਲ’ ਦਾ ਦੂਜਾ ਸੀਜ਼ਨ ਵੀ 22 ਦਸੰਬਰ ਤੋਂ ਐਮੇਜ਼ਾਨ ਮਿਨੀ ਟੀ. ਵੀ. ’ਤੇ ਸਟ੍ਰੀਮ ਹੋ ਗਿਆ ਹੈ। ਅਪਰਾਧ ਜਗਤ ਦੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਇਸ ਸ਼ੋਅ ਦਾ ਪਹਿਲਾ ਸੀਜ਼ਨ ਵਿਕਰਾਂਤ ਮੈਸੀ ਨੇ ਹੋਸਟ ਕੀਤਾ ਸੀ, ਜਦਕਿ ਦੂਜੇ ਸੀਜ਼ਨ ਦੀ ਮੇਜ਼ਬਾਨੀ ਪ੍ਰਤੀਕ ਗਾਂਧੀ ਕਰ ਰਹੇ ਹਨ। ਪ੍ਰਤੀਕ ਗਾਂਧੀ ਨੇ ਸ਼ੋਅ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਅਸੀਂ ਸਾਰੇ ਬਚਪਨ ਵਿਚ ਸੋਚਦੇ ਸੀ ਕਿ ਕਦੇ ਹਸਪਤਾਲ ਜਾਂ ਪੁਲਸ ਥਾਣੇ ਨਾ ਜਾਣਾ ਪਵੇ। ਕੀ ਤੁਸੀਂ ਕਦੇ ਅਜਿਹਾ ਸੋਚਦੇ ਸੀ?
ਬਚਪਨ ਵਿਚ ਤਾਂ ਸਾਰੇ ਬਹੁਤ ਕੁਝ ਸੋਚਦੇ ਹਨ ਪਰ ਜਦੋਂ ਤੋਂ ਅਸੀਂ ਐਕਟਰ ਬਣੇ ਹਾਂ, ਅਸੀਂ ਅਜਿਹਾ ਨਹੀਂ ਸੋਚਦੇ ਕਿ ਸਾਨੂੰ ਕਦੇ ਇੱਥੇ ਨਾ ਜਾਣਾ ਪਵੇ, ਕਿਉਂਕਿ ਸਾਨੂੰ ਜਿੰਨੇ ਨਵੇਂ ਕਿਰਦਾਰ ਕਰਨ ਲਈ ਮਿਲਣਗੇ, ਅਸੀਂ ਇਕ ਐਕਟਰ ਦੇ ਰੂਪ ਵਿਚ ਓਨਾ ਹੀ ਸਿੱਖਦੇ ਹਾਂ। ਤਾਂ ਕਦੇ ਸੋਚਿਆ ਨਹੀਂ ਕਿ ਮੈਂ ਇਹ ਚੀਜ਼ ਬਿਲਕੁਲ ਨਹੀਂ ਕਰਨੀ ਜਾਂ ਫਿਰ ਇੱਥੇ ਨਹੀਂ ਜਾਣਾ।

ਐਕਟਰ ਤੋਂ ਬਾਅਦ ਹੁਣ ਹੋਸਟ ਦੇ ਰੂਪ ਵਿਚ ਤੁਹਾਨੂੰ ਕਿਹੋ ਜਿਹੀ ਫੀਲਿੰਗ ਆ ਰਹੀ ਹੈ?
ਜਦੋਂ ਮੈਂ ਐਕਟਰ ਹੁੰਦਾ ਹਾਂ ਤਾਂ ਮੇਰੀ ਅਪ੍ਰੋਚ ਵੱਖਰੀ ਹੁੰਦੀ ਹੈ, ਕਿਉਂਕਿ ਉਦੋਂ ਮੈਂ ਉਸ ਕਹਾਣੀ ਸਮਝਦਾ ਹਾਂ। ਫਿਰ ਮੈਂ ਆਪਣੇ ਕਿਰਦਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਉੱਥੇ ਹੀ ਮੇਰੇ ਲਈ ਐਂਕਰ ਦਾ ਕੰਮ ਥੋੜ੍ਹਾ ਮੁਸ਼ਕਿਲ ਇਸ ਲਈ ਹੋ ਜਾਂਦਾ ਹੈ ਕਿਉਂਕਿ ਮੇਰੇ ਕੋਲ ਅਜਿਹਾ ਕੋਈ ਆਰਟ ਨਹੀਂ ਹੈ ਅਤੇ ਨਾ ਹੀ ਮੈਂ ਉਸ ਕਹਾਣੀ ਦਾ ਹਿੱਸਾ ਹਾਂ। ਨਾ ਤਾਂ ਮੈਂ ਉਹ ਲਿਖੀ ਹੈ ਅਤੇ ਨਾ ਹੀ ਮੈਂ ਇਸਦਾ ਡਾਇਰੈਕਟਰ ਹਾਂ। ਫਿਰ ਵੀ ਮੈਂ ਉਸ ਕਹਾਣੀ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹਾਂ। ਇਸ ਲਈ ਮੈਂ ਐਂਕਰ ਦੇ ਤੌਰ ’ਤੇ ਇਕ ਸੂਤਰਧਾਰ ਹਾਂ। ਹੁਣ ਇੱਥੇ ਇਸ ਕ੍ਰਾਈਮ ਸ਼ੋਅ ਵਿਚ ਮੈਂ ਨਾ ਤਾਂ ਐਂਕਰ ਬਣ ਕੇ ਲੋਕਾਂ ਨੂੰ ਡਰਾਉਣਾ ਚਾਹੁੰਦਾ ਹਾਂ ਅਤੇ ਨਾ ਹੀ ਉਨ੍ਹਾਂ ਦੀ ਸੋਚ ਨੂੰ ਕਿਸੇ ਇਕ ਦਿਸ਼ਾ ਵਿਚ ਮੋੜਨਾ ਚਾਹੁੰਦਾ ਹਾਂ। ਮੈਂ ਇਕ ਦੋਸਤ ਦੇ ਰੂਪ ਵਿਚ ਕਹਾਣੀ ਉਨ੍ਹਾਂ ਤੱਕ ਪਹੁੰਚਾਉਣੀ ਹੈ ਅਤੇ ਅੰਤ ਵਿਚ ਇਕ ਸਵਾਲ ਉਨ੍ਹਾਂ ਨੂੰ ਸੋਚਣ ਲਈ ਛੱਡ ਦੇਣਾ ਹੈ। ਇਸ ਨੂੰ ਕਰਨ ਲਈ ਮੈਂ ਕਾਫੀ ਕੁਝ ਸਿੱਖਿਆ ਅਤੇ ਭੁਲਾਇਆ ਹੈ।

ਸਿੱਖਦੇ ਤਾਂ ਬਹੁਤ ਹੋ ਪਰ ਇਸ ਸ਼ੋਅ ਲਈ ਤੁਸੀਂ ਭੁਲਾਇਆ ਕੀ ਹੈ?
ਮੇਰੇ ਹਿਸਾਬ ਨਾਲ ਸਿੱਖਣ ਨਾਲੋਂ ਜ਼ਿਆਦਾ ਮੁਸ਼ਕਿਲ ਭੁਲਾਉਣਾ ਹੈ। ਜਿਵੇਂ, ਜੇ ਅਸੀਂ ਕਿਸੇ ਕ੍ਰਾਈਮ ਦੀ ਕਹਾਣੀ ਜਾਂ ਅਜਿਹੇ ਕਿਸੇ ਕੇਸ ਦੀ ਗੱਲ ਕਰੀਏ, ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਸੋਚ ਲੈਂਦੇ ਹਾਂ। ਤੁਹਾਡਾ ਦਿਮਾਗ ਕਹਿ ਦਿੰਦਾ ਹੈ ਕਿ ਓਏ ਇਹ ਠੀਕ ਹੈ ਅਤੇ ਇਹ ਗਲਤ ਹੈ। ਤੁਸੀਂ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਨੂੰ ਜਜ ਕਰਨ ਲੱਗਦੇ ਹੋ ਅਤੇ ਕਿਉਂਕਿ ਮੈਂ ਇਕ ਸੂਤਰਧਾਰ ਹਾਂ, ਮੈਨੂੰ ਬਿਨਾਂ ਕਿਸੇ ਜਜਮੈਂਟ ਦੇ ਲੋਕਾਂ ਤੱਕ ਇਹ ਕਹਾਣੀ ਪਹੁੰਚਾਉਣੀ ਹੈ। ਅਜਿਹੇ ਵਿਚ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਅਣਦੇਖਾ ਕਰਨਾ ਵੀ ਸਿੱਖਣਾ ਸੀ।

ਇਹ ਕ੍ਰਾਈਮ ਸ਼ੋਅ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ?
ਇਹ ਸ਼ੋਅ ਅੱਜ ਦੀ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਨੂੰ ਦਿਖਾਏਗਾ। ਵਰਚੂਅਲ ਵਰਲਡ ਅੰਦਰ ਵੀ ਉਹ ਕਿਸ ਤਰ੍ਹਾਂ ਇਕੱਲੇ ਹਨ। ਇਸ ਵਿਚ ਉਨ੍ਹਾਂ ਲਈ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਬੇਹੱਦ ਮੁਸ਼ਕਿਲ ਹੈ ਕਿਉਂਕਿ ਅੱਜ-ਕੱਲ ਹਰ ਚੀਜ਼ ਇੰਸਟੈਂਟ ਹੋ ਰਹੀ ਹੈ। ਹੁਣ ਆਰਡਰ ਕੀਤਾ ਅਤੇ 30 ਮਿੰਟਾਂ ਵਿਚ ਪਿਜ਼ਾ ਆ ਗਿਆ। ਅਜਿਹੇ ਵਿਚ ਉਨ੍ਹਾਂ ਨੂੰ ਹਰ ਚੀਜ਼ ਬਹੁਤ ਜਲਦੀ ਚਾਹੀਦੀ ਹੈ। ਗੁੱਸਾ ਹੋਵੇ ਜਾਂ ਪਿਆਰ, ਇਸ ਦਾ ਨਤੀਜਾ ਵੀ ਜਲਦੀ ਚਾਹੀਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਕਾਫੀ ਬਦਲ ਰਹੀ ਹੈ। ਅਸੀਂ ਆਪਣੇ ਆਲੇ-ਦੁਆਲੇ ਹਰ ਰੋਜ਼ ਆਪਣੇ ਗੁਆਂਢੀਆਂ, ਦੋਸਤਾਂ ਅਤੇ ਕਰੀਬੀਆਂ ਨਾਲ ਅਜਿਹਾ ਹੁੰਦਾ ਹੋਏ ਵੀ ਦੇਖਦੇ ਹਾਂ। ਅਜਿਹੀ ਸਥਿਤੀ ਵਿਚ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਚਰਚਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਸ਼ੋਅ ਕਰ ਕੇ ਥੋੜ੍ਹੀ ਜਿਹੀ ਵੀ ਜਾਗਰੂਕਤਾ ਵਧੇ ਤਾਂ ਇਸ ਤੋਂ ਵਧੀਆ ਕੀ ਗੱਲ ਹੋਵੇਗੀ।


ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਕੰਟਰੋਲ ਸਾਡੀ ਜ਼ਿੰਦਗੀ ਵਿਚ ਕਿੰਨਾ ਜ਼ਰੂਰੀ ਹੈ? ਅਤੇ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਮੇਰੇ ਹਿਸਾਬ ਨਾਲ ਸੈਲਫ ਕੰਟਰੋਲ ਜਿੰਨਾ ਮੁਸ਼ਕਿਲ ਹੈ, ਓਨਾ ਹੀ ਜ਼ਰੂਰੀ ਵੀ ਹੈ। ਇਹ ਇਕੱਲੀ ਹੀ ਉਹ ਚੀਜ਼ ਹੈ, ਜੋ ਤੁਹਾਨੂੰ ਬਾਕੀ ਸਾਰੀਆਂ ਚੀਜ਼ਾਂ ਤੋਂ ਬਚਾਅ ਸਕਦੀ ਹੈ, ਕਿਉਂਕਿ ਉਹ ਤੁਸੀਂ ਹੀ ਹੋ, ਜੋ ਆਪਣੇ ਦਿਮਾਗ, ਮਨ ਅਤੇ ਵਿਚਾਰਾਂ ਨੂੰ ਕਾਬੂ ਕਰ ਸਕਦੇ ਹੋ। ਦੁਨੀਆ ਨੂੰ ਕਾਬੂ ਕਰਨ ਅਤੇ ਬਦਲਣ ਲਈ ਸਾਰੀ ਉਮਰ ਲੜਦੇ ਰਹੋ ਪਰ ਅਜਿਹਾ ਹੋਵੇਗਾ ਨਹੀਂ। ਰਹੀ ਸੋਸ਼ਲ ਮੀਡੀਆ ਦੀ ਗੱਲ ਤਾਂ ਸਾਡੇ ਪੇਸ਼ੇ ਵਿਚ ਹੀ ਇਹ ਪਲੇਟਫਾਰਮ ਇਕ ਅਹਿਮ ਭੂਮਿਕਾ ਰੱਖਦਾ ਹੈ, ਅਸੀਂ ਉਸ ਤੋਂ ਦੂਰ ਨਹੀਂ ਰਹਿ ਸਕਦੇ। ਲੋਕਾਂ ਨਾਲ ਗੱਲ ਕਰਨ ਤੋਂ ਲੈ ਕੇ ਉਨ੍ਹਾਂ ਦਾ ਫੀਡਬੈਕ ਲੈਣ ਤੱਕ, ਸਾਡਾ ਜ਼ਿਆਦਾਤਰ ਕੰਮ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਮੈਂ ਇਸ ਨੂੰ ਸਿਰਫ਼ ਕਮਿਊਨੀਕੇਸ਼ਨ ਲਈ ਵਰਤਦਾ ਹਾਂ। ਵਰਚੂਅਲ ਵਰਲਡ ਨੂੰ ਵਰਚੂਅਲ ਹੀ ਰੱਖਣਾ ਹੀ ਸਹੀ ਹੈ, ਕਿਉਂਕਿ ਇਹ ਰੀਅਲ ਨਹੀਂ ਹੈ। ਸੱਚ ਕਿਹਾਂ ਤਾਂ ਮੈਨੂੰ ਆਪਣੀ ਵਰਚੂਅਲ ਜ਼ਿੰਦਗੀ ਨਾਲੋਂ ਜ਼ਿੰਦਗੀ ਜ਼ਿਆਦਾ ਪਸੰਦ ਹੈ।

ਡਾਕਟਰ ਫਿਰ ਇੰਜੀਨੀਅਰ ਤੋਂ ਬਾਅਦ ਤੁਸੀਂ ਐਕਟਿੰਗ ਬਾਰੇ ਕਿਵੇਂ ਸੋਚਿਆ?
ਸਭ ਤੋਂ ਪਹਿਲਾਂ ਮੈਂ ਡਾਕਟਰ ਬਣਨ ਬਾਰੇ ਸੋਚਿਆ ਸੀ ਪਰ ਜਦੋਂ 12ਵੀਂ ਵਿਚ 72 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਤਾਂ ਮੈਂ ਸੋਚਿਆ ਕਿ ਡਾਕਟਰੀ ਤਾਂ ਛੱਡ ਹੀ ਦਿਓ। ਫਿਰ ਮਕੈਨੀਕਲ ਇੰਜੀਨੀਅਰਿੰਗ ਬਾਰੇ ਤਾਂ ਬਿਲਕੁਲ ਕਲੀਅਰ ਸੀ। ਫਿਰ ਇਸ ਵਿਚ ਡਿਪਲੋਮਾ ਕੀਤਾ, ਇਕ ਸਾਲ ਨੌਕਰੀ ਕੀਤੀ। ਫਿਰ ਐਕਟਿੰਗ ਦੀ ਫੀਲਡ ਵਿਚ ਆ ਗਏ। ਬਚਪਨ ਤੋਂ ਹੀ ਮੇਰਾ ਮਨ ਆਫ ਲਾਈਫ ਐਕਟਿੰਗ ਵਿਚ ਸੀ ਅਤੇ ਇੰਜੀਨੀਅਰਿੰਗ ਬਾਏ ਚੁਆਇਸ ਸੀ।

ਤੁਸੀਂ ਹੰਸਲ ਮਹਿਤਾ ਨਾਲ ਮਹਾਤਮਾ ਗਾਂਧੀ ’ਤੇ ਆਧਾਰਿਤ ਸੀਰੀਜ਼ ’ਤੇ ਵੀ ਕੰਮ ਕਰ ਰਹੇ ਹੋ, ਉਹ ਕਿਸ ਸਟੇਜ ’ਤੇ ਹੈ?
ਉਹ ਸੀਰੀਜ਼ ਅਸੀਂ ਅਗਲੇ ਮਹੀਨੇ ਤੋਂ ਸ਼ੂਟ ਕਰਨੀ ਸ਼ੁਰੂ ਕਰਾਂਗੇ। ਮਹਾਤਮਾ ਗਾਂਧੀ ਦੀ ਯੰਗ ਏਜ ਜਰਨੀ ’ਤੇ ਇਕ ਸੀਰੀਜ਼ ਹੈ, ਜੋ ਸ਼ਾਇਦ ਅਸੀਂ ਕਿਤਾਬਾਂ ਵਿਚ ਤਾਂ ਬਹੁਤ ਪੜ੍ਹੀ ਹੈ ਪਰ ਸਕ੍ਰੀਨ ’ਤੇ ਬਹੁਤ ਘੱਟ ਦੇਖੀ ਹੈ। ਅਜਿਹੇ ਵਿਚ ਮੇਰੇ ਲਈ ਇਹ ਬਹੁਤ ਵੱਡਾ ਪ੍ਰਾਜੈਕਟ ਹੈ।

sunita

This news is Content Editor sunita