ਕੋਰੋਨਾ ਆਫ਼ਤ ਦੌਰਾਨ ਰਵੀਨਾ ਟੰਡਨ ਦੀ ਸ਼ਾਨਦਾਰ ਪਹਿਲ, ਡੋਨੇਟ ਕੀਤੇ ਆਕਸੀਜਨ ਸਿਲੰਡਰ (ਤਸਵੀਰਾਂ)

05/08/2021 10:01:29 AM

ਮੁੰਬਈ (ਬਿਊਰੋ) : ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਾਫ਼ੀ ਪ੍ਰਕੋਪ ਚੱਲ ਰਿਹਾ ਹੈ। ਹਰ ਰੋਜ਼ ਲੱਖਾਂ ਲੋਕ ਸੰਕਰਮਿਤ ਪਾਏ ਜਾ ਰਹੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਆਕਸੀਜਨ ਦੀ ਮੰਗ ਵੱਧ ਰਹੀ ਹੈ। ਇਸ ਦੌਰਾਨ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਕੋਵਿਡ 19 ਮਰੀਜ਼ਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਐੱਨ. ਜੀ. ਓ ਅਤੇ ਸਰਕਾਰੀ ਸੰਸਥਾਵਾਂ ਨੂੰ ਆਕਸੀਜਨ ਸਿਲੰਡਰ, ਦਵਾਈਆਂ, ਸੈਨੀਟਾਈਜ਼ਰ ਅਤੇ ਵਿੱਤੀ ਫੰਡ ਦਾਨ ਕਰਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। 

PunjabKesari
ਜਾਣਕਾਰੀ ਅਨੁਸਾਰ ਅਦਾਕਾਰਾ ਰਵੀਨਾ ਟੰਡਨ ਨੇ ਆਕਸੀਜਨ ਦੇ ਸਿਲੰਡਰ ਦਾਨ ਕੀਤੇ ਹਨ। ਉਸ ਨੇ ਇਹ ਜਾਣਕਾਰੀ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਸਾਂਝੀ ਵੀ ਕੀਤੀ ਹੈ। ਉਸ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਕਈ ਬਾਲੀਵੁੱਡ ਸਿਤਾਰੇ ਵੀ ਇਨ੍ਹਾਂ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਕੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। 

PunjabKesari
ਹਾਲ ਹੀ 'ਚ ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, 'ਹੁਣ ਤੋਂ ਚੰਦਰਮਾ ਰਾਤ ਦੇ ਹਨ੍ਹੇਰੇ 'ਚ ਚਮਕਣ ਦੀ ਉਮੀਦ ਫੈਲਾ ਰਿਹਾ ਹੈ।

PunjabKesari

ਕੱਲ੍ਹ ਇਕ ਹੋਰ ਦਿਨ ਹੈ ਜਦੋਂ ਯੋਧੇ ਥੱਕੇ ਹੋਏ ਰਾਤ ਤੋਂ ਅਗਲੇ ਦਿਨ ਲੜਾਈ ਦੇ ਮੈਦਾਨ 'ਚ ਵਾਪਸ ਆਉਣਗੇ। ਹਰੇਕ ਸਾਹ ਨਾਲ ਇੱਕ ਰੂਹ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰੇਗਾ। ਤੁਹਾਡੇ ਲਈ ਪ੍ਰਾਰਥਨਾਵਾਂ...ਤੁਸੀਂ ਸਾਰੇ ਅਤੇ ਤੁਹਾਡੇ ਅਜ਼ੀਜ਼ ਸੁਰੱਖਿਅਤ ਰਹੋ ਤੇ ਇਸ ਹਨ੍ਹੇਰੇ ਨੂੰ ਦੂਰ ਕਰਨ ਲਈ ਸਵੇਰ ਦਾ ਇੰਤਜ਼ਾਰ ਕਰੋ।'

PunjabKesari

ਦੱਸਣਯੋਗ ਹੈ ਕਿ ਰਵੀਨਾ ਟੰਡਨ ਜਲਦ ਹੀ ਫ਼ਿਲਮ 'ਕੇ ਜੀ ਐੱਫ ਚੈਪਟਰ 2' 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 'ਚ ਉਹ ਦੱਖਣ ਦੇ ਸੁਪਰਸਟਾਰ ਯਸ਼ ਨਾਲ ਮੁੱਖ ਭੂਮਿਕਾ 'ਟ ਨਜ਼ਰ ਆਵੇਗੀ। ਯਸ਼ ਅਤੇ ਰਵੀਨਾ ਤੋਂ ਇਲਾਵਾ ਇਸ ਫ਼ਿਲਮ 'ਚ ਸੰਜੇ ਦੱਤ, ਸ਼੍ਰੀਨਿਧੀ ਸ਼ੈੱਟੀ, ਪ੍ਰਕਾਸ਼ ਰਾਜ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ਇਹ ਫ਼ਿਲਮ ਇਸ ਸਾਲ 16 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari


sunita

Content Editor

Related News