ਕੋਰੋਨਾ ਮਰੀਜ਼ ਦੀ ਮੌਤ ’ਤੇ ਭਾਵੁਕ ਹੋਏ ਸੋਨੂੰ ਸੂਦ, ਏਅਰ ਐਂਬੂਲੈਂਸ ਰਾਹੀਂ ਭੇਜਿਆ ਸੀ ਹਸਪਤਾਲ

05/08/2021 12:19:06 PM

ਮੁੰਬਈ: ਕੋਰੋਨਾ ਆਫ਼ਤ ’ਚ ਅਦਾਕਾਰ ਸੋਨੂੰ ਸੂਦ ਲੋਕਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ। ਕਿਸੇ ਨੂੰ ਵੈਕਸੀਨ ਦਿਵਾਉਣ ਦੀ ਤਾਂ ਕਿਸੇ ਨੂੰ ਆਕਸੀਜਨ ਪਹੁੰਚਉਣ ਦੀ, ਸੋਨੂੰ ਆਪਣੇ ਵਲੋਂ ਕੋਰੋਨਾ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੰੁਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਲੋਕਾਂ ਦੀ ਸਹਾਇਤਾ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ।


ਇਕ ਪਾਸੇ ਜਿਥੇ ਸੋਨੂੰ ਕਈ ਲੋਕਾਂ ਦੀ ਜਾਨ ਬਚਾਉਣ ’ਚ ਕਾਮਯਾਬ ਹੋਈ ਹੈ ਉੱਧਰ ਦੂਜੇ ਪਾਸੇ ਲੋਕ ਮਦਦ ਦੇ ਬਾਵਜੂਦ ਕੋਰੋਨਾ ਤੋਂ ਆਪਣੀ ਜੰਗ ਹਾਰ ਗਏ ਹਨ। ਅਜਿਹੇ ਹੀ ਇਕ ਕੋਰੋਨਾ ਮਰੀਜ਼ ਦੀ ਮੌਤ ’ਤੇ ਸੋਨੂੰ ਸੂਦ ਨੇ ਅਫ਼ਸੋਸ ਜਤਾਇਆ ਹੈ। ਅਦਾਕਾਰ ਨੇ ਨਾਗਪੁਰ ਦੀ ਇਕ ਬੱਚੀ ਜੋ ਕਿ ਕੋਰੋਨਾ ਨਾਲ ਸੰਕਰਮਿਤ ਸੀ, ਉਸ ਦੇ ਦਿਹਾਂਤ ’ਤੇ ਦੁੱਖ਼ ਪ੍ਰਗਟਾਇਆ ਹੈ। ਉਹ ਲਿਖਦੇ ਹਨ ਕਿ-‘ਭਾਰਤੀ, ਨਾਗਪੁਰ ਦੀ ਇਕ ਨੌਜਵਾਨ ਲੜਕੀ ਜਿਸ ਨੂੰ ਮੈਂ ਏਅਰ ਐਂਬੂਲੈਂਸ ਦੇ ਰਾਹੀਂ ਮਦਦ ਪਹੁੰਚਾਈ, ਉਸ ਦਾ ਹੈਦਰਾਬਾਦ ’ਚ ਰਾਤ ਨੂੰ ਦਿਹਾਂਤ ਹੋ ਗਿਆ। ਉਹ ਮਹੀਨਾ ਭਰ ਤੋਂ ਈ.ਸੀ.ਐੱਮ.ਓ. ਮਸ਼ੀਨ ’ਤੇ ਆਪਣੀ ਜ਼ਿੰਦਗੀ ਲਈ ਜੰਗ ਲੜ ਰਹੀ ਸੀ। ਮੈਂ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਪ੍ਰਾਥਨਾ ਕਰਦਾ ਹਾਂ। ਕਾਂਸ ਮੈਂ ਉਸ ਨੂੰ ਬਚਾ ਪਾਉਂਦਾ। ਜ਼ਿੰਦਗੀ ਬਹੁਤ ਗ਼ਲਤ ਕਰਦੀ ਹੈ’।  


ਮਰੀਜ਼ਾਂ ਦੀ ਮਦਦ ਲਈ 22 ਘੰਟੇ ਕੰਮ ਕਰ ਰਹੇ ਸੋਨੂੰ ਸੂਦ
ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਨੇ ਆਪਣੇ ਮਦਦ ਕੀਤੇ ਹਏ ਕੋਰੋਨਾ ਮਰੀਜ਼ ਦੀ ਮੌਤ ’ਤੇ ਅਫ਼ਸੋਸ ਜਤਇਆ ਸੀ। ਹਾਲ ਹੀ ’ਚ ਉਨ੍ਹਾਂ ਨੇ ਇਕ ਨਿਊਜ਼ ਚੈਨਲ ਨੂੰ ਗੱਲਬਾਤ ’ਚ ਦੱਸਿਆ ਕਿ ਉਹ ਇਸ ਸਮੇਂ ਹਜ਼ਾਰਾਂ ਲੋਕਾਂ ਦੀ ਮਦਦ ਕਿੰਝ ਕਰ ਰਹੇ ਹਨ। ਅਦਾਕਾਰ ਨੇ ਦੱਸਿਆ ਕਿ ਵੱਖ-ਵੱਖ ਖੇਤਰ ਲਈ ਉਨ੍ਹਾਂ ਦੀਆਂ ਵੱਖਰੀਆਂ-ਵੱਖਰੀਆਂ ਟੀਮਾਂ ਹਨ ਅਤੇ ਉਹ ਹਰ ਰੋਜ਼ ਲਗਭਗ 22 ਘੰਟੇ ਕੰਮ ਕਰ ਰਹੇ ਹਨ। 

Aarti dhillon

This news is Content Editor Aarti dhillon