ਕੋਰੋਨਾ ਪਾਜ਼ੇਟਿਵ ਮਿਲਿੰਦ ਨੇ ਪਤਨੀ ਨਾਲ ਮਨਾਈ ਹੋਲੀ, PPE ਸੂਟ ਪਹਿਨੇ ਦਿਖਾਈ ਦਿੱਤੀ ਅੰਕਿਤਾ

03/30/2021 1:09:13 PM

ਮੁੰਬਈ: ਬਾਲੀਵੁੱਡ ਅਦਾਕਾਰ ਮਿਲਿੰਦ ਸੋਮਨ ਹਾਲ ਹੀ ’ਚ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਤੋਂ ਹੀ ਉੱਧਰ ਸੋਮਵਾਰ ਨੂੰ ਹੋਲੀ ਦੇ ਤਿਉਹਾਰ ’ਚ ਉਹ ਆਪਣੇ ਪਰਿਵਾਰ ਨੂੰ ਕਾਫ਼ੀ ਯਾਦ ਕਰ ਰਹੇ ਸਨ। ਅਜਿਹੇ ’ਚ ਉਨ੍ਹਾਂ ਦੀ ਪਤਨੀ ਅੰਕਿਤਾ ਕੋਂਵਰ ਪੀ.ਪੀ.ਈ. ਕਿੱਟ ਪਹਿਨ ਕੇ ਕੋਵਿਡ ਨਾਲ ਲੜ ਰਹੇ ਮਿਲਿੰਦ ਸੋਮਨ ਨਾਲ ਹੋਲੀ ਸੈਲੀਬਿਰੇਟ ਕਰਨ ਪਹੁੰਚੀ। ਇਸ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਸਨ।

 
ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਜਿਥੇ ਅੰਕਿਤਾ ਪੀ.ਪੀ.ਈ. ਕਿੱਟ ਪਹਿਨੇ ਦਿਖਾਈ ਦੇ ਰਹੀ ਹੈ। ਉੱਧਰ ਮਿਲਿੰਦ ਬੈੱਡ ’ਤੇ ਬੈਠੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਇਕ ਸ਼ੀਰਟ ਲੱਗੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਕੇ ਮਿਲਿੰਦ ਨੇ ਲਿਖਿਆ ਕਿ ‘ਇਕਾਂਤਵਾਸ ਡੇਅ 7’। ਹੈਪੀ ਹੋਲੀ। ਮੈਂ ਬਿਲਕੁੱਲ ਵੀ ਗੁੱਸੇ ’ਚ ਨਹੀਂ ਲੱਗ ਰਿਹਾ ਹਾਂ ਕਿਉਂਕਿ ਅੰਕਿਤਾ ਪੀ.ਪੀ.ਈ. ਕਿੱਟ ਪਹਿਨ ਕੇ ਮੈਨੂੰ ਦੇਖਣ ਆਈ ਹੈ। ਸੀਜ਼ਨ ਦਾ ਪਹਿਲਾਂ ਅੰਬ। ਕੋਈ ਜੱਫੀ ਨਹੀਂ। ਅਸੀਂ ਰੰਗ ਲਗਾਇਆ ਅਤੇ ਪੁਰਨਪੋਲੀ ਖਾਧੀ। 


ਆਪਣੀ ਸਿਹਤ ਦੇ ਬਾਰੇ ’ਚ ਅਪਡੇਟ ਦਿੰਦੇ ਹੋਏ ਉਨ੍ਹਾਂ ਲਿਖਿਆ ਕਿ ਮੈਂ 6 ਅੰਬ ਖਾਧੇ ਅਤੇ ਉਹ ਸੁਆਦਿਸ਼ਟ ਸਨ। ਹੇਲ ਅਲਫਾਂਸੋ!!!! ਕੀ ਨਿਸ਼ਚਿਤ ਤੌਰ ’ਤੇ ਕੁਝ ਵੀ ਸੁੰਘ ਸਕਦਾ। ਮੈਂ ਦਿਨ ’ਚ 5-6 ਵਾਰ ਕਾੜ੍ਹਾ ਪੀਂਦਾ ਹਾਂ। ਨਾ ਥਕਾਵਟ, ਨਾ ਸਿਰਦਰਦ, ਨਾ ਬੁਖ਼ਾਰ, ਨਾ ਹੋਰ ਲੱਛਣ। ਮੈਂ ਪੂਰੇ ਦਿਨ ਸੌਣ ਦੀ ਕੋਸ਼ਿਸ਼ ਕਰਦਾ ਹਾਂ ਸਰੀਰ ਲਈ ਮਾਨਸਿਕ ਅਤੇ ਸਰੀਰਿਕ ਆਰਾਮ ਬਹੁਤ ਜ਼ਰੂਰੀ ਹੈ।

Aarti dhillon

This news is Content Editor Aarti dhillon