ਅਲੀ ਗੋਨੀ ਦੇ ਪਰਿਵਾਰਕ ਮੈਂਬਰਾਂ ਸਣੇ ਬੱਚਿਆਂ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ

05/05/2021 10:35:41 AM

ਮੁੰਬਈ: ਟੀ. ਵੀ. ਅਦਾਕਾਰ, ਮਾਡਲ ਅਤੇ ਬਿਗ ਬੌਸ 14 ਦੇ ਮੁਕਾਬਲੇਬਾਜ਼ ਅਲੀ ਗੋਨੀ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਲੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ, ਭੈਣ ਅਤੇ ਭੈਣ ਦੇ ਬੱਚੇ ਕੋਵਿਡ-19 ਨਾਲ ਜੂਝ ਰਹੇ ਹਨ। ਅਲੀ ਨੇ ਸੋਸ਼ਲ ਮੀਡੀਆ ’ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। 

PunjabKesari
ਅਲੀ ਨੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਲੋਕਾਂ ਤੇ ਕੀ ਬੀਤ ਰਹੀ ਹੈ ਜਿਨ੍ਹਾਂ ਦੇ ਘਰ ਵਾਲੇ ਪਾਜ਼ੇਟਿਵ ਪਾਏ ਗਏ ਹਨ। ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਪਾਜ਼ੇਟਿਵ ਹਨ। ਮੇਰੀ ਮਾਂ, ਭੈਣ ਅਤੇ ਉਨ੍ਹਾਂ ਦੇ ਬੱਚੇ ਫਾਈਟਰ ਹਨ। ਜਿਸ ਤਰ੍ਹਾਂ ਨਾਲ ਉਹ ਇਸ ਵਾਇਰਸ ਨਾਲ ਲੜ ਰਹੇ ਹਨ ਖ਼ਾਸ ਤੌਰ ’ਤੇ ਮੇਰੇ ਭਾਂਜੇ ....ਯਾ ਅੱਲਾਹ ਰਹਿਮ, ਧਿਆਨ ਰੱਖੋ’।

PunjabKesari
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਲੀ ਗੋਨੀ ਨੇ ਵੀ 30 ਅਪ੍ਰੈਲ ਨੂੰ ਕੋਵਿਡ ਟੈਸਟ ਕਰਵਾਇਆ ਸੀ ਜਿਸ ’ਚ ਨੈਗੇਟਿਵ ਪਾਏ ਗਏ ਸਨ। ਅਲੀ ਨੇ ਲੋਗਾਂ ਨੂੰ ਵੀ ਸਲਾਹ ਦਿੱਤੀ ਸੀ ਕਿ ਜੇਕਰ ਕੋਈ ਵੀ ਲੱਛਣ ਨਜ਼ਰ ਆਏ ਤਾਂ ਤੁਰੰਤ ਟੈਸਟ ਕਰਵਾਓ। ਅਲੀ ਨੇ ਲਿਖਿਆ ਕਿ ‘ਮੇਰਾ ਟੈਸਟ ਨੈਗੇਟਿਵ ਆਇਆ ਹੈ ਅਤੇ ਮੈਂ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ। ਤੁਹਾਡੇ ਸਾਰਿਆਂ ਦੇ ਪਰਿਵਾਰ ਦਾ ਧੰਨਵਾਦ ਅਤੇ ਕਿ੍ਰਪਾ ਕਰਕੇ ਧਿਆਨ ਰੱਖੋ ਜੇਕਰ ਕੋਈ ਵੀ ਲੱਛਣ ਨਜ਼ਰ ਆਏ ਤਾਂ ਸਿੱਧਾ ਟੈਸਟ ਕਰਵਾਓ। ਖ਼ੁਦ ਦਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ’। 

PunjabKesari


Aarti dhillon

Content Editor

Related News