ਉੱਤਰੀ ਮੁੰਬਈ ਸੀਟ ਲਈ ਕਾਂਗਰਸ ਦੇ ਉਰਮਿਲਾ ਮਾਤੋਂਡਕਰ ਤੇ ਗੋਵਿੰਦਾ ’ਤੇ ਡੋਰੇ

04/13/2024 12:23:06 PM

ਮੁੰਬਈ (ਬਿਊਰੋ) - ਉੱਤਰੀ ਮੁੰਬਈ ਲੋਕ ਸਭਾ ਸੀਟ ਲਈ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਹੈ। ਉਮੀਦਵਾਰ ਨਾ ਮਿਲਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਰਮਿਲਾ ਮਾਤੋਂਡਕਰ ਅਤੇ ਗੋਵਿੰਦਾ ਨਾਲ ਸੰਪਰਕ ਕੀਤਾ, ਪਰ ਗੋਵਿੰਦਾ ਨੇ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਹੁਣ ਸ਼ਿੰਦੇ ਸੈਨਾ ਨਾਲ ਸਬੰਧਤ ਹਨ, ਇਸ ਲਈ ਕਾਂਗਰਸ ਵੱਲੋਂ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਂਗਰਸ ਅਜੇ ਵੀ ਇਹ ਸੀਟ ਊਧਵ ਸੈਨਾ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਬਦਲੇ ਉਹ ਦੱਖਣੀ ਮੱਧ ਮੁੰਬਈ ਲੋਕ ਸਭਾ ਹਲਕਾ ਲੈ ਲਵੇ ਕਿਉਂਕਿ ਊਧਵ ਠਾਕਰੇ ਕੋਲ ਇਸ ਸੀਟ ’ਤੇ ਵਿਨੋਦ ਘੋਸਾਲਕਰ ਵਰਗਾ ਮਜ਼ਬੂਤ ​​ਸਥਾਨਕ ਉਮੀਦਵਾਰ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਾਨਾ ਪਟੋਲੇ ਨੇ ਊਧਵ ਸੈਨਾ ਦੇ ਵਿਨੋਦ ਘੋਸਾਲਕਰ ਨੂੰ ਪੰਜੇ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਾਨਾ ਪਟੋਲੇ ਨੇ ਊਧਵ ਸੈਨਾ ਦੇ ਵਿਨੋਦ ਘੋਸਾਲਕਰ ਨੂੰ ਪੰਜੇ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਉਨ੍ਹਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੇਕਰ ਉਹ ਚੋਣ ਲੜਦੇ ਹਨ ਤਾਂ ਉਹ ਸ਼ਿਵ ਸੈਨਾ (ਯੂ. ਬੀ. ਟੀ.) ਦੇ ਚੋਣ ਨਿਸ਼ਾਨ ਬਦਲੀ ਹੋਈ ਮਸ਼ਾਲ ’ਤੇ ਹੀ ਚੋਣ ਲੜਨਗੇ, ਨਹੀਂ ਤਾਂ ਉਹ ਕਾਂਗਰਸੀ ਉਮੀਦਵਾਰ ਲਈ ਕੰਮ ਕਰਨਗੇ। ਕਾਂਗਰਸ ਊਧਵ ਠਾਕਰੇ ਦੇ ਜ਼ਰੀਏ ਘੋਸਾਲਕਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

sunita

This news is Content Editor sunita