ਰਿਸ਼ੀ ਸੁਨਕ ਨੂੰ ਫ਼ਿਲਮੀ ਇੰਡਸਟਰੀ ਤੋਂ ਮਿਲ ਰਹੀਆਂ ਵਧਾਈਆਂ, ਬਿੱਗ ਬੀ ਨੇ ਲਿਖਿਆ ‘ਭਾਰਤ ਮਾਤਾ ਦੀ ਜੈ’

10/25/2022 12:28:02 PM

ਬਾਲੀਵੁੱਡ ਡੈਸਕ- 24 ਅਕਤੂਬਰ ਭਾਰਤ ਦੇਸ਼ ਦੇ ਲੋਕਾਂ ਲਈ ਖ਼ਾਸ ਦਿਨ ਸੀ ਕਿਉਂਕਿ ਇਕ ਤਾਂ ਦੀਵਾਲੀ ਸੀ ਜਿਸ ਕਾਰਨ ਸਭ ਦੇ ਮੂੰਹ ’ਤੇ ਰੌਣਕ ਸੀ ਅਤੇ ਦੂਜੇ ਪਾਸੇ ਟੀ-20 ਵਿਸ਼ਵ ਕੱਪ ਭਾਰਤ ਦੀ ਜਿੱਤ ਦਾ ਜਸ਼ਨ ਪਹਿਲਾਂ ਹੀ ਦੁੱਗਣਾ ਕਰ ਗਿਆ ਸੀ। ਇਸ ਦੇ ਨਾਲ ਤੀਸਰੀ ਗੱਲ ਇਹ ਹੈ ਕਿ ਬਰਤਾਨੀਆ ’ਚ ਭਾਰਤੀ ਮੂਲ ਦੇ ਵਿਅਕਤੀ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਨੇ ਖੁਸ਼ੀ ਨੂੰ ਹੋਰ ਵੀ ਵਧਾ ਦਿੱਤਾ ਹੈ।

ਇਸ ਦੌਰਾਨ ਕਈ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਵੀ ਇਸ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਹੈ। ਰਿਸ਼ੀ ਬ੍ਰਿਟੇਨ ਦੇ ਪਹਿਲੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਹਨ। ਇਸ ਦੇ ਨਾਲ ਸਿਨੇਮਾ ਜਗਤ ਵੀ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਫ਼ਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਪ੍ਰਧਾਨ ਮੰਤਰੀ ਰਿਸ਼ੀ ਬ੍ਰਿਟੇਨ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮਾਣ ਮਹਿਸੂਸ ਕੀਤਾ ਹੈ।

ਇਹ ਵੀ ਪੜ੍ਹੋ : ਲਾਲ ਸੂਟ ’ਚ ਕਰੀਨਾ ਦੀ ਸ਼ਾਨਦਾਰ ਲੁੱਕ, ਪਿਤਾ ਸੈਫ਼ ਨਾਲ ਤੈਮੂਰ-ਜਹਾਂਗੀਰ ਨੇ ਕੀਤੀ ਮੈਚਿੰਗ

ਦੱਸ ਦੇਈਏ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਇਸ ਖੁਸ਼ੀ ’ਤੇ ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ’ਤੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ਗਈ ਹੈ। ਉਨ੍ਹਾਂ ਨੇ ਲਿਖਿਆ ‘ਭਾਰਤ ਮਾਤਾ ਦੀ ਜੈ’ ਹੁਣ ਬ੍ਰਿਟੇਨ ਨੂੰ ਆਖ਼ਰਕਾਰ ਪ੍ਰਧਾਨ ਮੰਤਰੀ ਵਜੋਂ ਭਾਰਤ ਤੋਂ ਨਵਾਂ ਵਾਇਸਰਾਏ ਮਿਲਿਆ ਹੈ।’ ਇਸ ਦੇ ਨਾਲ ਬਿੱਗ ਬੀ ਨੇ ਤਿਰੰਗਾ ਦਾ ਈਮੋਜੀ  ਵੀ ਲਗਾਇਆ ਹੈ।

ਇਹ ਵੀ ਪੜ੍ਹੋ : ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

‘ਕਸ਼ਮੀਰ ਫ਼ਾਈਲਜ਼’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਇਸ ਖੁਸ਼ੀ ਦੇ ਮੌਕੇ ’ਤੇ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ। ਰਿਸ਼ੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਯੂਕੇ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਨੂੰ ਵਧਾਈ, ਸਭਿਅਕ ਨਿਆਂ।’

ਇਸ ਦੌਰਾਨ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਨੇ ਵੀ ਰਿਸ਼ੀ ਸੁਨਕ ਨੂੰ ਵਧਾਈ ਦਾ ਸੰਦੇਸ਼ ਲਿਖਿਆ। ਚਿਰੰਜੀਵੀ ਨੇ ਕਿਹਾ ਕਿ ‘ਕਿਸ ਨੇ ਸੋਚਿਆ ਹੋਵੇਗਾ ਕਿ ਜਦੋਂ ਭਾਰਤ ਅੰਗਰੇਜ਼ਾਂ ਤੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਅੰਗਰੇਜ਼ਾਂ ਨੂੰ ਭਾਰਤੀ ਮੂਲ ਦਾ ਪਹਿਲਾ ਹਿੰਦੂ ਪ੍ਰਧਾਨ ਮੰਤਰੀ ਮਿਲੇਗਾ।’


 

Shivani Bassan

This news is Content Editor Shivani Bassan