ਕੈਂਸਰ ਨਾਲ ਜੂਝ ਰਹੇ ਸ਼ੋਅ ''ਉਲਟਾ ਚਮਸ਼ਾ'' ਦੇ ਨੱਟੂ ਕਾਕਾ ਦੀ ਹੋਈ ਅਜਿਹੀ ਹਾਲਤ, ਤਸਵੀਰਾਂ ਦੇਖ ਹੋਵੋਗੇ ਹੈਰਾਨ

08/24/2021 3:28:22 PM

ਮੁੰਬਈ- ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨੱਟੂ ਕਾਕਾ ਯਾਨੀ ਅਦਾਕਾਰ ਘਨਸ਼ਾਮ ਨਾਇਕ ਇਨੀਂ ਦਿਨੀਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੇ ਹਨ। ਅਦਾਕਾਰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਉਹਨਾਂ ਦਾ ਇਲਾਜ਼ ਜਾਰੀ ਹੈ।

PunjabKesari ਅਪ੍ਰੈਲ ਮਹੀਨੇ ਵਿੱਚ ਉਹਨਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ ਸੀ। ਇਸ ਤੋਂ ਬਾਅਦ ਵੀ ਉਹ ਲਗਾਤਾਰ ਸ਼ੂਟਿੰਗ ਕਰ ਰਹੇ ਹਨ। ਹੁਣ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ। ਤਸਵੀਰ ਵਿੱਚ ਘਨਸ਼ਾਮ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ। ਉਹਨਾਂ ਦਾ ਚਿਹਰਾ ਇੱਕ ਪਾਸੇ ਤੋਂ ਸੁੱਜਿਆ ਹੋਇਆ ਲੱਗ ਰਿਹਾ ਹੈ। ਅਦਾਕਾਰ ਨੇ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਹੈ।

PunjabKesari
ਇਸ ਸਭ ਦੇ ਬਾਵਜੂਦ ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਘਨਸ਼ਾਮ ਇਨੀਂਆਂ ਮੁਸ਼ਕਲਾਂ ਦੇ ਬਾਵਜੂਦ ਹੱਸ ਰਹੇ ਹਨ। ਉਹ ਜ਼ਿੰਦਾ ਦਿਲ ਇਨਸਾਨ ਹਨ। ਉਹ 77 ਸਾਲਾਂ ਦੀ ਉਮਰ ਵਿੱਚ ਵੀ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ।


Aarti dhillon

Content Editor

Related News