‘ਮੈਂ ਪੈਦਾ ਹੋਈ ਤਾਂ ਮੇਰੀ ਮਾਂ ਕੈਂਸਰ ਨਾਲ ਲੜ ਰਹੀ ਸੀ’, ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਨੇ ਪੂਨਮ ਪਾਂਡੇ ’ਤੇ ਕੱਢਿਆ ਗੁੱਸਾ

02/03/2024 5:45:18 PM

ਮੁੰਬਈ (ਬਿਊਰੋ)– ਪੂਨਮ ਪਾਂਡੇ ਦੇ ਮੌਤ ਦੇ ਸਟੰਟ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੈ ਤੇ ਹੁਣ ਲੋਕਾਂ ਦੀ ਨਾਰਾਜ਼ਗੀ ਤੇ ਗੁੱਸਾ ਸਿਖਰਾਂ ’ਤੇ ਹੈ। ਜਿਹੜੇ ਸਿਤਾਰੇ ਕੱਲ ਤੱਕ ਉਸ ਲਈ ਉਦਾਸ ਸਨ ਤੇ ਹੰਝੂ ਵਹਾ ਰਹੇ ਸਨ, ਉਹ ਹੁਣ ਉਸ ਦੀ ਸੱਚਾਈ ਜਾਣ ਕੇ ਹੈਰਾਨ ਹਨ। ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦਰਅਸਲ, ਇਸ ਨੂੰ ਨਾਰਾਜ਼ਗੀ ਨਹੀਂ, ਸਗੋਂ ਗੁੱਸਾ ਕਿਹਾ ਜਾ ਸਕਦਾ ਹੈ ਤੇ ਉਸ ਨੇ ਦੱਸਿਆ ਹੈ ਕਿ ਪੂਨਮ ਨੇ ਕਿੰਨਾ ਬੁਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪੂਨਮ ਪਾਂਡੇ ਬਾਰੇ ਖ਼ਬਰ ਆਈ ਸੀ ਕਿ ਉਹ ਨਹੀਂ ਰਹੀ ਤੇ ਸਰਵਾਈਕਲ ਕੈਂਸਰ ਕਾਰਨ ਉਸ ਦੀ ਜਾਨ ਚਲੀ ਗਈ ਹੈ। ਹਾਲਾਂਕਿ, ਸ਼ਨੀਵਾਰ ਸਵੇਰੇ ਉਸ ਨੇ ਖ਼ੁਦ ਸਭ ਨੂੰ ਆਪਣੇ ਜ਼ਿੰਦਾ ਹੋਣ ਦੀ ਖ਼ਬਰ ਦਿੱਤੀ ਤੇ ਦੱਸਿਆ ਕਿ ਉਸ ਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਹ ਸਟੰਟ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਆਪਣਾ ਗੁੱਸਾ ਜ਼ਾਹਿਰ ਕਰਦਿਆਂ ਆਰਤੀ ਸਿੰਘ ਨੇ ਆਪਣਾ ਬੁਰਾ ਦੌਰ ਯਾਦ ਕੀਤਾ ਹੈ। ਆਰਤੀ ਨੇ ਆਪਣੀ ਮਾਂ ਤੇ ਪਿਤਾ ਦੀ ਕੈਂਸਰ ਕਾਰਨ ਹੋਈ ਮੌਤ ਨੂੰ ਯਾਦ ਕਰਦਿਆਂ ਪੂਨਮ ਨੂੰ ਸਖ਼ਤ ਝਿੜਕਿਆ ਹੈ। ਉਸ ਨੇ ਕਿਹਾ, ‘‘ਇਹ ਬੁਰਾ ਹੈ, ਇਹ ਜਾਗਰੂਕਤਾ ਨਹੀਂ ਹੈ। ਜਦੋਂ ਮੇਰਾ ਜਨਮ ਹੋਇਆ, ਮੈਂ ਇਸ ਕੈਂਸਰ ਕਾਰਨ ਆਪਣੀ ਮਾਂ ਨੂੰ ਗੁਆ ਦਿੱਤਾ। ਮੈਂ ਆਪਣੇ ਪਿਤਾ ਨੂੰ ਕੈਂਸਰ ਕਾਰਨ ਗੁਆ ਦਿੱਤਾ, ਮੇਰੀ ਮਾਂ ਡਾਕਟਰ ਨੂੰ ਕਹਿੰਦੀ ਸੀ, ਕਿਰਪਾ ਕਰਕੇ ਮੈਨੂੰ ਬਚਾਓ, ਮੇਰੀ ਧੀ ਦਾ ਜਨਮ ਹੋਇਆ ਹੈ, ਮੇਰਾ ਇਕ ਸਾਲ ਦਾ ਪੁੱਤਰ ਹੈ। ਤੁਸੀਂ ਜਾਗਰੂਕਤਾ ਨਹੀਂ ਫੈਲਾ ਰਹੇ, ਤੁਸੀਂ ਝੂਠ ਫੈਲਾ ਰਹੇ ਹੋ, ਤੁਸੀਂ ਹਸਪਤਾਲ ਜਾ ਕੇ ਦੇਖੋ ਕਿ ਲੋਕ ਆਪਣੀ ਜ਼ਿੰਦਗੀ ਲਈ ਕਿਵੇਂ ਲੜ ਰਹੇ ਹਨ।’’

ਇਹ ਜਾਗਰੂਕਤਾ ਨਹੀਂ, ਇਕ ਸਸਤਾ ਪੀ. ਆਰ. ਸਟੰਟ
ਉਸ ਨੇ ਕਿਹਾ, ‘‘ਇਹ ਬਿਲਕੁਲ ਮਨਜ਼ੂਰ ਨਹੀਂ, ਤੁਸੀਂ ਸਾਰਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਲੋਕ ਕਿਸ ਹੱਦ ਤਕ ਡਿੱਗ ਸਕਦੇ ਹਨ। ਤੁਹਾਡੇ ਲਈ, ਸ਼ਾਂਤੀ ’ਚ ਆਰਾਮ (RIP) ਸਿਰਫ਼ ਇਕ ਸ਼ਬਦ ਹੈ। ਜਾ ਕੇ ਉਨ੍ਹਾਂ ਲੋਕਾਂ ਨੂੰ ਪੁੱਛੋ, ਜਿਨ੍ਹਾਂ ਨੇ ਅਸਲ ’ਚ ਆਪਣੇ ਲੋਕਾਂ ਨੂੰ ਗੁਆ ਦਿੱਤਾ ਹੈ। ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਝੂਠ ਤੇ ਧੋਖੇ ਲਈ ਕਰ ਰਹੇ ਹੋ, ਜਾਗਰੂਕਤਾ ਲਈ ਨਹੀਂ। ਮਾੜਾ PR ਸਟੰਟ।’’

ਪੂਨਮ ਪਾਂਡੇ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਮੌਤ ਦਾ ਝੂਠਾ ਡਰਾਮਾ ਕਿਉਂ ਰਚਿਆ ਗਿਆ
ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ਨੀਵਾਰ ਨੂੰ ਪੂਨਮ ਪਾਂਡੇ ਨੇ ਕੁਝ ਵੀਡੀਓਜ਼ ਤੇ ਪੋਸਟਾਂ ਸ਼ੇਅਰ ਕਰਕੇ ਦੱਸਿਆ ਕਿ ਉਸ ਨੇ ਆਪਣੀ ਮੌਤ ਨੂੰ ਲੈ ਕੇ ਡਰਾਮਾ ਕਿਉਂ ਰਚਿਆ ਸੀ। ਆਪਣੀਆਂ ਵੀਡੀਓਜ਼ ’ਚ ਉਸ ਨੇ ਕਿਹਾ, ‘‘ਮੈਂ ਜ਼ਿੰਦਾ ਹਾਂ। ਮੈਂ ਸਰਵਾਈਕਲ ਕੈਂਸਰ ਕਰਕੇ ਨਹੀਂ ਮਰੀ। ਬਦਕਿਸਮਤੀ ਨਾਲ ਮੈਂ ਇਹ ਉਨ੍ਹਾਂ ਲੱਖਾਂ ਔਰਤਾਂ ਲਈ ਨਹੀਂ ਕਹਿ ਸਕਦੀ, ਜਿਨ੍ਹਾਂ ਨੇ ਸਰਵਾਈਕਲ ਕੈਂਸਰ ਕਾਰਨ ਆਪਣੀ ਜਾਨ ਗਵਾਈ ਹੈ। ਮੈਂ ਇਥੇ ਤੁਹਾਨੂੰ ਇਹ ਦੱਸਣ ਆਈ ਹਾਂ ਕਿ ਦੂਜੇ ਕੈਂਸਰਾਂ ਵਾਂਗ ਸਰਵਾਈਕਲ ਕੈਂਸਰ ਵੀ ਰੋਕਥਾਮਯੋਗ ਹੈ। ਤੁਹਾਨੂੰ ਬੱਸ ਸਾਰੇ ਟੈਸਟ ਕਰਵਾਉਣੇ ਹਨ ਤੇ HPV ਵੈਕਸੀਨ ਲਗਵਾਉਣੀ ਹੈ।’’

ਪੂਨਮ ਨੇ ਮੁਆਫ਼ੀ ਮੰਗ ਲਈ ਹੈ ਪਰ ਲੋਕ ਉਸ ਨੂੰ ਝਿੜਕ ਰਹੇ ਹਨ
ਹਾਲਾਂਕਿ ਪੂਨਮ ਨੇ ਸੋਸ਼ਲ ਮੀਡੀਆ ’ਤੇ ਇਸ ਸਟੰਟ ਲਈ ਮੁਆਫ਼ੀ ਵੀ ਮੰਗੀ ਹੈ ਤੇ ਕਿਹਾ ਹੈ ਕਿ ਉਸ ਦਾ ਮਕਸਦ ਸਿਰਫ਼ ਜਾਗਰੂਕਤਾ ਫੈਲਾਉਣਾ ਸੀ, ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਸਗੋਂ ਲੋਕਾਂ ਦਾ ਧਿਆਨ ਉਸ ਮੁੱਦੇ ਵੱਲ ਦਿਵਾਉਣਾ ਸੀ, ਜਿਸ ਬਾਰੇ ਅਸੀਂ ਓਨੀ ਗੱਲ ਨਹੀਂ ਕਰਦੇ, ਜਿੰਨੀ ਸਾਨੂੰ ਕਰਨੀ ਚਾਹੀਦੀ ਹੈ। ਹਾਲਾਂਕਿ ਪੂਨਮ ਨੂੰ ਉਸ ਦੇ ਇਸ ਕੰਮ ਲਈ ਤਾੜਨਾ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh