ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਜਿਊਂਦੇ ਨੇ ਸ਼ਾਹੀ ਜ਼ਿੰਦਗੀ, ਹਰ ਮਹੀਨੇ ਕਰਦੈ ਕਰੋੜਾਂ ਦੀ ਕਮਾਈ, ਜਾਣੋ ਕੁੱਲ ਜਾਇਦਾਦ

01/12/2022 9:59:04 AM

ਜਲੰਧਰ (ਵੈੱਬ ਡੈਸਕ) - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਨੈੱਟਫਲਿਕਸ 'ਤੇ ਡੈਬਿਊ ਕਰਨ ਜਾ ਰਹੇ ਹਨ। ਇਸ ਸ਼ੋਅ 'ਚ ਵੀ ਕਪਿਲ ਸ਼ਰਮਾ ਲੋਕਾਂ ਨੂੰ ਖੂਬ ਹਸਾਉਣ ਵਾਲੇ ਹਨ। ਕਪਿਲ ਦਾ ਇਹ ਸਟੈਂਡ ਅੱਪ ਕਾਮੇਡੀ ਸ਼ੋਅ 28 ਜਨਵਰੀ ਤੋਂ ਪ੍ਰਸਾਰਿਤ ਹੋਣ ਜਾ ਰਿਹਾ ਹੈ। ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੇ 13 ਸਾਲ ਤੱਕ ਡੇਟ ਕਰਨ ਤੋਂ ਬਾਅਦ ਸਾਲ 2018 ਨੂੰ ਵਿਆਹ ਕਰਵਾਇਆ ਸੀ। ਹੁਣ ਕਪਿਲ ਸ਼ਰਮਾ ਤੇ ਗਿੰਨੀ 2 ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕੇ ਹਨ।

ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਉਹ ਸਭ ਹਾਸਲ ਕੀਤਾ ਹੈ, ਜਿਸ ਦਾ ਅੱਜ ਦੇ ਦੌਰ 'ਚ ਹਰ ਮਨੁੱਖ ਸੁਫ਼ਨਾ ਲੈਂਦਾ ਹੈ। ਜਿਸ ਰਫ਼ਤਾਰ ਨਾਲ ਉਸ ਨੇ ਸਫ਼ਲਤਾ ਹਾਸਲ ਕੀਤੀ, ਸ਼ਾਇਦ ਹੀ ਕਿਸੇ ਨੇ ਉਸ ਰਫ਼ਤਾਰ ਨਾਲ ਸਫ਼ਲਤਾ ਦੇਖੀ ਹੋਵੇ। ਅੱਜ ਕਪਿਲ ਸ਼ਰਮਾ ਟੀ. ਵੀ. ਦੀ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ 'ਚੋਂ ਇੱਕ ਹੈ।

ਕਪਿਲ ਕਰਦੈ ਕਰੋੜਾਂ ਦੀ ਕਮਾਈ
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਹਰ ਮਹੀਨੇ ਦੀ ਕਮਾਈ ਕਰੋੜਾਂ 'ਚ ਹੈ। ਫੋਰਬਸ 2019 ਦੀ ਸੂਚੀ ਮੁਤਾਬਕ, ਸਾਲ 2019 'ਚ ਕਪਿਲ ਦੀ ਕਮਾਈ 35 ਕਰੋੜ ਰੁਪਏ ਸੀ। ਕਪਿਲ ਆਪਣੇ ਪ੍ਰੋਡਕਸ਼ਨ ਹਾਊਸ 'ਕੇ9' ਪ੍ਰੋਡਕਸ਼ਨ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੈਨਰ ਹੇਠ ਫ਼ਿਲਮਾਂ ਬਣਾ ਕੇ ਵੀ ਕਾਫ਼ੀ ਕਮਾਈ ਕਰਦੇ ਹਨ। ਉਨ੍ਹਾਂ ਦਾ ਮੁੰਬਈ 'ਚ ਆਲੀਸ਼ਾਨ ਘਰ ਹੈ।

ਮਹਿੰਗੀਆਂ ਤੇ ਲਗਜ਼ਰੀਆਂ ਗੱਡੀਆਂ ਦੇ ਨੇ ਮਾਲਕ
ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਸ਼ਰਮਾ ਕੋਲ ਆਪਣੀ ਇੱਕ ਲਗਜ਼ਰੀ ਵੈਨਿਟੀ ਵੈਨ ਵੀ ਹੈ, ਜਿਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕਪਿਲ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਕਪਿਲ ਸ਼ਰਮਾ ਕੋਲ ਕਈ ਲਗਜ਼ਰੀ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਕੋਲ Mercedes Benz S350 CDI ਅਤੇ Range Rover Evoque SD4 ਵਰਗੀਆਂ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਹਨ। ਕਪਿਲ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਕਾਫ਼ੀ ਕਮਾਈ ਕਰਦੇ ਹਨ। ਉਹ ਹਰ ਐਪੀਸੋਡ ਲਈ ਸ਼ੋਅ ਦੇ ਮੇਕਰਸ ਤੋਂ 60-70 ਲੱਖ ਰੁਪਏ ਵਸੂਲਦਾ ਹੈ।

ਗਿੰਨੀ ਲਈ ਕਪਿਲ ਸ਼ਰਮਾ ਨੂੰ ਕੀਤਾ ਸੀ ਰਿਜੈਕਟ
ਕਪਿਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਪਹਿਲੀ ਵਾਰ ਵਿਆਹ ਦਾ ਪ੍ਰਸਤਾਵ ਲੈ ਕੇ ਗਿੰਨੀ ਦੇ ਪਿਤਾ ਕੋਲ ਗਈ ਤਾਂ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ। ਕਪਿਲ ਸ਼ਰਮਾ ਨੇ ਅਜਿਹਾ ਸਮਾਂ ਵੀ ਦੇਖਿਆ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ।

ਆਰਥਿਕ ਤੰਗੀ 'ਚੋਂ ਗੁਜ਼ਰ ਚੁੱਕੇ ਕਪਿਲ ਸ਼ਰਮਾ ਟੀ. ਵੀ. ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਆਪਣੇ ਇੰਟਰਵਿਊ 'ਚ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਜਦੋਂ ਮੈਨੂੰ ਪਤਾ ਲੱਗਾ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਿਸ ਕਾਰ 'ਚ ਆਉਂਦੇ ਹੋ, ਉਸ ਦੀ ਕੀਮਤ ਮੇਰੇ ਪਰਿਵਾਰ ਦੀ ਕਮਾਈ ਤੋਂ ਜ਼ਿਆਦਾ ਹੈ, ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਰੱਖ ਸਕਦੇ।

ਮਾੜੇ ਸਮੇਂ 'ਚ ਗਿੰਨੀ ਨੇ ਦਿੱਤਾ ਪੂਰਾ ਸਾਥ 
ਕਪਿਲ ਸ਼ਰਮਾ ਨੇ ਇਸ ਇੰਟਰਵਿਊ 'ਚ ਆਪਣੀ ਜ਼ਿੰਦਗੀ ਦੇ ਕਈ ਰਾਜ਼ ਦੱਸੇ। ਪਤਨੀ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਗਿੰਨੀ ਮੇਰੇ ਤੋਂ 3-4 ਸਾਲ ਜੂਨੀਅਰ ਸੀ। ਉਹ ਜਲੰਧਰ ਦੇ ਗਰਲਜ਼ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਮੈਂ ਕਮਰਸ਼ੀਅਲ ਆਰਟਸ 'ਚ ਪੀਜੀ ਡਿਪਲੋਮਾ ਕੀਤਾ ਹੈ। ਉਸ ਸਮੇਂ ਪੈਸਿਆਂ ਦੀ ਬਹੁਤ ਘਾਟ ਸੀ, ਇਸ ਲਈ ਮੈਂ ਜੇਬ ਖਰਚ ਲਈ ਥਿਏਟਰ ਕਰਦਾ ਸੀ, ਜਿਸ ਕਾਰਨ ਮੈਂ ਦੂਜੇ ਕਾਲਜਾਂ 'ਚ ਜਾਂਦਾ ਰਿਹਾ।''

ਕਪਿਲ ਸ਼ਰਮਾ ਨੇ ਅੱਗੇ ਕਿਹਾ, ''ਗਿੰਨੀ ਮੇਰੀ ਬਹੁਤ ਚੰਗੀ ਵਿਦਿਆਰਥੀ ਸੀ। ਵਾਸਤਵ 'ਚ ਉਹ ਸਕਿਟਸ ਅਤੇ ਹਿਸਟਰੀਓਨਿਕਸ 'ਚ ਬਹੁਤ ਚੰਗੀ ਸੀ, ਇਸ ਲਈ ਮੈਂ ਉਸ ਨੂੰ ਇੱਕ ਸਹਾਇਕ ਬਣਾਉਣ ਦਾ ਫ਼ੈਸਲਾ ਕੀਤਾ। ਵੈਸੇ, ਹੁਣ ਵਿਆਹ ਤੋਂ ਬਾਅਦ ਉਹ ਮੇਰੀ ਟੀਚਰ ਬਣ ਗਈ ਹੈ।''

sunita

This news is Content Editor sunita