ਸਿਨੇਮਾ ਬੰਦ, 2020 ’ਚ ਹਿੱਟ ਰਿਹਾ ਓ. ਟੀ. ਟੀ., 7 ਬਾਲੀਵੁੱਡ ਸਟਾਰਸ ਨੇ ਕੀਤਾ ਡੈਬਿਊ

12/31/2020 5:35:18 PM

ਜਲੰਧਰ (ਬਿਊਰੋ) : ਕੋਰੋਨਾ ’ਚ ਜਦ ਸਿਨੇਮਾ ਹਾਲ ਅਤੇ ਮਨੋਰੰਜਨ ਦੇ ਹੋਰ ਸਾਧਨ ਬੰਦ ਹੋਏ ਤਾਂ ਇਸ ਦਾ ਸਿੱਧਾ ਫਾਇਦਾ ਦੇਸ਼ ਦੀ ਓ. ਟੀ. ਟੀ. (ਓਵਰ ਦਿ ਟਾਪ ਸਟ੍ਰੀਮਿੰਗ) ਇੰਡਸਟਰੀ ਨੂੰ ਹੋਇਆ। ਅਪ੍ਰੈਲ ਅਤੇ ਜੂਨ ਦੇ ਮੱਧ ’ਚ ਦੇਸ਼ ਦੇ ਓ. ਟੀ. ਟੀ. ਦੇ ਸਬਸਕ੍ਰਾਈਬਰਸ 30 ਫੀਸਦੀ ਤੱਕ ਵਧ ਗਏ। ਮਾਰਚ ’ਚ ਦੇਸ਼ ’ਚ 22.2 ਮਿਲੀਅਨ ਓ. ਟੀ. ਟੀ. ਸਬਸਕ੍ਰਾਈਬਰ ਸਨ, ਜੋ ਜੁਲਾਈ ’ਚ ਵਧ ਕੇ 29 ਮਿਲੀਅਨ ਹੋ ਗਏ। ਹਾਲ ਹੀ ’ਚ ਆਈ ਰਿਪੋਰਟ ਮੁਤਾਬਕ ਅਗਲੇ 4 ਸਾਲ ’ਚ ਦੇਸ਼ ’ਚ ਓ. ਟੀ. ਟੀ. ਪਲੇਟਫਾਰਮ ਪ੍ਰਤੀ ਸਾਲ 28 ਫੀਸਦੀ ਦੀ ਰਫਤਾਰ ਨਾਲ ਵਧੇਗਾ ਅਤੇ 2024 ’ਚ ਭਾਰਤ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਓ. ਟੀ. ਟੀ. ਮਾਰਕੀਟ ਹੋਵੇਗਾ। ਓ. ਟੀ. ਟੀ. ਦੇ ਵਧਦੇ ਪ੍ਰਭਾਵ ਦਾ ਅਸਰ ਇਹ ਹੋਇਆ ਹੈ ਕਿ ਇਸ ਸਾਲ ਬਾਲੀਵੁੱਡ ਦੇ 7 ਸਟਾਰਸ ਵੀ ਇਸ ਪਲੇਟਫਾਰਮ ’ਤੇ ਆ ਗਏ ਤੇ ਉਨ੍ਹਾਂ ਨੇ ਦਰਸ਼ਕਾਂ ਨਾਲ ਜੁੜਨ ਦੀ ਨਵੀਂ ਸ਼ੁਰੂਆਤ ਕੀਤੀ।

ਅਭਿਸ਼ੇਕ ਬੱਚਨ : ਅਭਿਸ਼ੇਕ ਬੱਚਨ ਇਸ ਸਾਲ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ‘ਬ੍ਰੀਦ ਇਨ ਟੂ ਦਿ ਸ਼ੈਡੋ ’ਚ ਨਜ਼ਰ ਆਏ। ਇਸ ਵੈੱਬ ਸੀਰੀਜ਼ ’ਚ ਨਿਤਯ ਨੇ ਵੀ ਕੰਮ ਕੀਤਾ ਤੇ ਦਰਸ਼ਕਾਂ ਨੂੰ ਅਭਿਸ਼ੇਕ ਬੱਚਨ ਦਾ ਕੰਮ ਖੂਬ ਪਸੰਦ ਆਇਆ।

ਇਹ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ-ਖ਼ੁਦਕੁਸ਼ੀ ਜਾਂ ਕਤਲ? ਮੌਤ ਤੋਂ ਬਾਅਦ ਬਾਲੀਵੁੱਡ 'ਚ ਉੱਠੇ ਕਈ ਵੱਡੇ ਵਿਵਾਦ

ਸੁਸ਼ਮਿਤਾ ਸੇਨ: ਮੇਨ ਸਟ੍ਰੀਮ ਬਾਲੀਵੁੱਡ ਤੋਂ ਦੂਰ ਨਜ਼ਰ ਆ ਰਹੀ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਵੀ ਇਸ ਸਾਲ ਓ. ਟੀ. ਟੀ. ਪਲੇਟਫਾਰਮ ’ਤੇ ਡੈਬਿਊ ਕੀਤਾ ਅਤੇ ਡਿਜ਼ਨੀ ਅਤੇ ਹਾਟਸਟਾਰ ਦੀ ਵੈੱਬ ਸੀਰੀਜ਼ ‘ਆਰਿਆ’ ’ਚ ਨਜ਼ਰ ਆਈ। ਇਹ ਵੈੱਬ ਸੀਰੀਜ਼ ਡੱਚ ਡਰਾਮੇ ’ਤੇ ਅਧਾਰਿਤ ਹੈ ਤੇ ਇਹ ਫੈਮਿਲੀ ਬਿਜ਼ਨੈੱਸ ’ਚ ਇਕ ਔਰਤ ਦੇ ਦਾਖਲੇ ਨੂੰ ਲੈ ਕੇ ਬਣਾਈ ਗਈ ਹੈ।

ਨੇਹਾ ਸ਼ਰਮਾ: ਬਾਲੀਵੁੱਡ ਦੀਆਂ ਫਿਲਮਾਂ ‘ਕਰੁੱਕ ’ ਤੇ ‘ਜਯੰਤ ਭਾਈ ਕੀ ਲਵ ਸਟੋਰੀ’ ਵਰਗੀਆਂ ਫਿਲਮਾਂ ’ਚ ਕੰਮ ਕਰ ਚੁੱਕੀ ਨੇਹਾ ਸ਼ਰਮਾ ਇਸ ਸਾਲ ਵੂਟ ਸਿਲੈਕਟ ਦੀ ਵੈੱਬ ਸੀਰੀਜ਼ ‘ਇਲਲੀਗਲ’’ਚ ਨਜ਼ਰ ਆਈ।

ਇਹ ਵੀ ਪੜ੍ਹੋ : ਸੋਨੂੰ ਸੂਦ ਨੇ ਕੱਸਿਆ ਕੰਗਨਾ ਰਣੌਤ ’ਤੇ ਤੰਜ, ਕਿਹਾ- ‘ਕੁਝ ਆਪਣਿਆਂ ਨੇ ਹੀ ਇੰਡਸਟਰੀ ’ਤੇ ਚੁੱਕੇ ਸਵਾਲ’

ਕਰਿਸ਼ਮਾ ਕਪੂਰ : 90 ਦੇ ਦਹਾਕੇ ਦੀ ਸੁਪਰ ਸਟਾਰ ਕਰਿਸ਼ਮਾ ਕਪੂਰ ਨੇ ਵੀ ਆਲਟ ਬਾਲਾ ਦੀ ਵੈੱਬ ਸੀਰੀਜ਼ ‘ਮੈਂਟਲਹੁੱਡ’ ਨਾਲ ਓ. ਟੀ. ਟੀ. ਪਲੇਟਫਾਰਮ ’ਤੇ ਡੈਬਿਊ ਕੀਤਾ। ਇਸ ’ਚ ਕਰਿਸ਼ਮਾ ਨੇ ਮਲਟੀ ਟਾਸਕਿੰਗ ਮਾਂ ਦੀ ਭੂਮਿਕਾ ਨਿਭਾਈ।

ਬਾਬੀ ਦਿਓਲ ਦੀ ਮੈਕਸ ਪਲੇਅਰ ’ਚ ਆਈ ਪਹਿਲੀ ਮੂਵੀ ‘ਆਸ਼ਰਮ’ ਨੇ ਵੀ ਪੂਰਾ ਸਾਲ ਸੁਰਖੀਆਂ ਬਟੋਰੀਆਂ। ਇਸ ਦਾ ਦੂਸਰਾ ਸੀਜ਼ਨ ਵੀ ਆ ਚੁੱਕਾ ਹੈ। ਅਜੇ ਵੀ ਸਟੋਰੀ ਅਧੂਰੀ ਹੈ। ‘ਫੁਕਰੇ’ ’ਚ ਕੰਮ ਕਰ ਚੁੱਕੀ ਪ੍ਰਿਆ ਆਨੰਦ ਨੀ ਇਸ ਸਾਲ ਸੋਨੀ ਲਿਵ ਦੀ ਵੈੱਬ ਸੀਰੀਜ਼ ‘ਸਿੰਪਲ ਮਰਡਰ’ ਜ਼ਰੀਏ ਓ. ਟੀ. ਟੀ. ਪਲੇਟਫਾਰਮ ’ਤੇ ਦਰਸ਼ਕਾਂ ਦੇ ਰੂ-ਬਰੂ ਹੋਈ। ‘ਕਸੂਰ’ ਤੇ ‘ਰੇਡ’ ਫਿਲਮਾਂ ’ਚ ਕੰਮ ਕਰ ਚੁੱਕੇ ਆਫਤਾਬ ਸ਼ਿਵਦਾਸਾਨੀ ਨੇ ਫਾਈਬ ਦੀ ਵੈੱਬ ਸੀਰੀਜ਼ ‘ਪਾਇਸਨ 2’ ਨਾਲ ਓ. ਟੀ. ਟੀ. ਪਲੇਟਫਾਰਮ ’ਤੇ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ, ਅਰਸ਼ਦ ਵਾਰਸੀ, ਲਾਰਾ ਦੱਤਾ ਤੇ ਹੋਰ ਕਈ ਸਟਾਰ ਵੀ ਓ. ਟੀ. ਟੀ. ਪਲੇਟਫਾਰਮ ’ਤੇ ਆਏ।

ਇਹ ਵੀ ਪੜ੍ਹੋ :ਬੱਬੂ ਮਾਨ, ਸਿੱਧੂ ਮੂਸੇ ਵਾਲਾ ਦੀ ਲੜਾਈ ਤੋਂ ਲੈ ਕੇ ਦਿਲਪ੍ਰੀਤ-ਅੰਬਰ ਦੇ ਵਿਆਹ ਤਕ, ਇਹ ਰਹੇ ਸਾਲ 2020 ਦੇ ਵੱਡੇ ਵਿਵਾਦ

ਓ. ਟੀ. ਟੀ. ’ਤੇ 2020 ਦੇ ਹਿੱਟ--

* ਗੁੰਜਨ ਸਕਸੈਨਾ
* ਰਾਤ ਅਕੇਲੀ ਹੈ
* ਕ੍ਰਿਸ਼ਣਾ ਐਂਡ ਹਿਜ਼ ਲੀਲਾ
* ਲਾਕ ਅਪ
*ਪ੍ਰੀਕਸ਼ਾ
* ਚਿੰਟੂ ਕਾ ਬਰਥਡੇ
* ਭਾਨੂਮਤੀ ਐਂਡ ਰਾਮ ਕ੍ਰਿਸ਼ਣਾ
* ਲੂਟ ਕੇਸ
* ਸੀ ਯੂ ਸੂਨ
* ਤਾਸ਼ਰ ਘਾਰਵ

ਟਾਪ ਓ. ਟੀ. ਟੀ. ਪਲੇਟਫਾਰਮ
*ਨੈੱਟਫਲਿਕਸ
* ਐਮਾਜ਼ਾਨ ਪ੍ਰਾਈਮ ਵੀਡੀਓ
* ਡਿਜ਼ਨੀ + ਹਾਟਸਟਾਰ
* ਸੋਨੀ ਲਿਵ
* ਵੂਟ
* ਆਲਟ ਬਾਲਾ ਜੀ
*ਟੀ. ਵੀ. ਐੱਫ.
* ਐੱਮ ਐਕਸ ਪਲੇਅਰ
*ਜ਼ੀ5
*ਮੂਵੀ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

 

 

 

Anuradha

This news is Content Editor Anuradha