CHRISTMAS 2020: ਬੱਚਨ ਪਰਿਵਾਰ ’ਚ ਸ਼ੁਰੂ ਹੋਇਆ ਸੈਲੀਬਿਰੇਸ਼ਨ, ਇੰਝ ਮਨਾਇਆ ਜਸ਼ਨ

12/25/2020 1:01:03 PM

ਮੁੰਬਈ: ਸਾਲ 2020 ਖਤਮ ਹੋਣ ਵਾਲਾ ਹੈ। ਇਸ ਦੇ ਨਾਲ ਹੀ ਇਸ ਸਾਲ ਦਾ ਆਖ਼ਿਰੀ ਤਿਓਹਾਰ ਭਾਵ ਕ੍ਰਿਸਮਿਸ 25 ਦਸੰਬਰ ਨੂੰ ਦੇਸ਼ ਭਰ ’ਚ ਧੂਮਧਾਮ ਨਾਲ ਸੈਲੀਬਿਰੇਟ ਕੀਤਾ ਜਾ ਰਿਹਾ ਹੈ। ਇਸ ਤਿਓਹਾਰ ਨੂੰ ਲੈ ਕੇ ਪੂਰੇ ਦੇਸ਼ ’ਚ ਧੂਮ ਮਚੀ ਹੋਈ ਹੈ। ਬਾਲੀਵੁੱਡ ਇੰਡਸਟਰੀ ਵੀ ਕ੍ਰਿਸਮਿਸ ਦੇ ਰੰਗ ’ਚ ਰੰਗ ਹੋਈ ਹੈ। ਅਜਿਹੇ ’ਚ ਬੱਚਨ ਪਰਿਵਾਰ ਕਿੰਝ ਪਿੱਛੇ ਰਹਿ ਸਕਦਾ ਹੈ। 


ਇਸ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਘਰ ’ਚ ਇਕ ਵੱਡਾ ਜਿਹਾ ਕ੍ਰਿਸਮਿਸ ਟ੍ਰੀ ਸਜਾਇਆ ਹੋਇਆ ਹੈ ਜੋ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ। ਇਸ ਦੇ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਮਹਾਨਾਇਕ ਅਮਿਤਾਭ ਬੱਚਨ ਦੀ ਦੋਤੀ ਨਵਿਆ ਨਵੇਲੀ ਨੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। 


ਤਸਵੀਰਾਂ ’ਚ ਨਵਿਆ ਨੰਦਾ ਆਪਣੀ ਨਾਨੀ ਜਯਾ ਬੱਚਨ ਦੇ ਨਾਲ ਪੋਜ ਦਿੰਦੀ ਨਜ਼ਰ ਆ ਰਹੀ ਹੈ। ਉੱਧਰ ਤੀਜੀ ਤਸਵੀਰ ਪੂਰੀ ਬੱਚਨ ਪਰਿਵਾਰ ਇਕੱਠੇ ਪੋਜ ਦਿੰਦੇ ਨਜ਼ਰ ਆ ਰਹੇ ਹਨ। ਤਸਵੀਰ ’ਚ ਅਮਿਤਾਭ ਬੱਚਨ ਦੇ ਨਾਲ-ਨਾਲ ਜਯਾ ਬੱਚਨ, ਅਭਿਸ਼ੇਕ ਬੱਚਨ, ਸ਼ਵੇਤਾ ਬੱਚਨ, ਐਸ਼ਵਰਿਆ ਰਾਏ ਬੱਚਨ, ਅਰਾਧਿਆ ਬੱਚਨ ਅਤੇ ਨਿਤਾਸ਼ਾ ਨੰਦਾ ਨਜ਼ਰ ਆ ਰਹੇ ਹਨ। 


ਦੱਸ ਦੇਈਏ ਕਿ ਦੋਤੀ ਨਵਿਆ ਨਵੇਲੀ ਨੰਦਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਪਬਲਿਕ ਕਰ ਦਿੱਤਾ ਹੈ। ਦੋਤੀ ਨਵਿਆ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰਕਿਡਸ ’ਚੋਂ ਇਕ ਹੈ। ਉਹ ਹਮੇਸ਼ਾ ਆਪਣੀਆਂ ਤਸਵੀਰਾਂ ਦੀ ਵਜ੍ਹਾ ਨਾਲ ਚਰਚਾ ’ਚ ਰਹਿੰਦੀ ਹੈ। 

Aarti dhillon

This news is Content Editor Aarti dhillon