ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

11/22/2023 11:38:49 AM

ਮੁੰਬਈ (ਬਿਊਰੋ)– ਸਾਊਥ ਸਿਨੇਮਾ ਦੇ ਅਦਾਕਾਰ ਮੰਸੂਰ ਅਲੀ ਖ਼ਾਨ ਨੇ ਹਾਲ ਹੀ ’ਚ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਨੂੰ ਲੈ ਕੇ ਅਜਿਹਾ ਇਤਰਾਜ਼ਯੋਗ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਸੁਪਰਸਟਾਰ ਚਿਰੰਜੀਵੀ ਨੇ ਮੰਸੂਰ ਅਲੀ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਤ੍ਰਿਸ਼ਾ ਕ੍ਰਿਸ਼ਨਨ ਨੂੰ ਲੈ ਕੇ ਮੰਸੂਰ ਦੇ ਬਿਆਨ ਦੀ ਸਖ਼ਤ ਨਿੰਦਿਆ ਕੀਤੀ ਹੈ ਤੇ ਉਨ੍ਹਾਂ ਨੂੰ ਝਿੜਕਿਆ ਹੈ।

ਚਿਰੰਜੀਵੀ ਨੇ ਮੰਸੂਰ ਅਲੀ ਦੇ ਬਿਆਨ ਦੀ ਕੀਤੀ ਨਿੰਦਿਆ
ਚਿਰੰਜੀਵੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ’ਚ ਲਿਖਿਆ ਹੈ, ‘‘ਮੈਨੂੰ ਅਦਾਕਾਰ ਮੰਸੂਰ ਅਲੀ ਖ਼ਾਨ ਵਲੋਂ ਤ੍ਰਿਸ਼ਾ ਬਾਰੇ ਕੀਤੀਆਂ ਕੁਝ ਨਿੰਦਣਯੋਗ ਟਿੱਪਣੀਆਂ ਬਾਰੇ ਪਤਾ ਲੱਗਾ। ਉਸ ਦੀਆਂ ਟਿੱਪਣੀਆਂ ਇਕ ਕਲਾਕਾਰ ਲਈ ਹੀ ਨਹੀਂ, ਸਗੋਂ ਕਿਸੇ ਔਰਤ ਜਾਂ ਲੜਕੀ ਲਈ ਵੀ ਘਿਣਾਉਣੀਆਂ ਹਨ। ਇਸ ਤਰ੍ਹਾਂ ਦੀਆਂ ਘਿਣਾਉਣੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਮੈਂ ਤ੍ਰਿਸ਼ਾ ਕ੍ਰਿਸ਼ਨਨ ਤੇ ਹਰ ਉਸ ਔਰਤ ਨਾਲ ਖੜ੍ਹਾ ਹਾਂ, ਜਿਸ ਨੂੰ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।’’ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਤ੍ਰਿਸ਼ਾ ਕ੍ਰਿਸ਼ਨਨ ਨੇ ਲਿਖਿਆ, ‘‘ਧੰਨਵਾਦ ਚਿਰੂ ਸਰ।’’

ਕੀ ਹੈ ਪੂਰਾ ਮਾਮਲਾ?
ਇਕ ਇੰਟਰਵਿਊ ਦੌਰਾਨ ਮੰਸੂਰ ਅਲੀ ਖ਼ਾਨ ਨੇ ਤ੍ਰਿਸ਼ਾ ਕ੍ਰਿਸ਼ਨਨ ਬਾਰੇ ਬਿਆਨ ਦਿੱਤਾ ਸੀ, ‘‘ਜਦੋਂ ਮੈਂ ਤ੍ਰਿਸ਼ਾ ਨਾਲ ਕੰਮ ਕਰ ਰਿਹਾ ਸੀ ਤਾਂ ਮੈਂ ਸੋਚਿਆ ਸੀ ਕਿ ਫ਼ਿਲਮ ’ਚ ਇਕ ਬੈੱਡਰੂਮ ਸੀਨ ਹੋਵੇਗਾ, ਜਿਥੇ ਮੈਂ ਉਸ ਨੂੰ ਲੈ ਜਾਵਾਂਗਾ। ਜਿਵੇਂ ਕਿ ਮੈਂ ਪਿਛਲੀਆਂ ਫ਼ਿਲਮਾਂ ’ਚ ਕਈ ਅਦਾਕਾਰਾਂ ਨਾਲ ਕੀਤਾ ਹੈ। ਮੈਂ ਕਈ ਫ਼ਿਲਮਾਂ ’ਚ ਰੇਪ ਸੀਨ ਕੀਤੇ ਹਨ ਤੇ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਇਨ੍ਹਾਂ ਲੋਕਾਂ ਨੇ ਕਸ਼ਮੀਰ ’ਚ ਸ਼ੂਟਿੰਗ ਦੌਰਾਨ ਮੈਨੂੰ ਤ੍ਰਿਸ਼ਾ ਨੂੰ ਸੈੱਟ ’ਤੇ ਵੀ ਨਹੀਂ ਦਿਖਾਇਆ।’’

ਇਹ ਖ਼ਬਰ ਵੀ ਪੜ੍ਹੋ : ਸਟੇਜ ’ਤੇ ਡਾਂਸ ਕਰਦਿਆਂ ਅਚਾਨਕ ਡਿੱਗੇ ਸ਼ਾਹਿਦ ਕਪੂਰ, ਫਿਰ ਇਸ ਤਰ੍ਹਾਂ ਖ਼ੁਦ ਨੂੰ ਸੰਭਾਲਿਆ

ਤ੍ਰਿਸ਼ਾ ਕ੍ਰਿਸ਼ਨਨ ਨੇ ਮੰਸੂਰ ਅਲੀ ਖ਼ਾਨ ਨੂੰ ਝਿੜਕਿਆ
ਜਦੋਂ ਤ੍ਰਿਸ਼ਾ ਨੂੰ ਮੰਸੂਰ ਅਲੀ ਖ਼ਾਨ ਦੇ ਇਸ ਬਿਆਨ ਬਾਰੇ ਪਤਾ ਲੱਗਾ ਤਾਂ ਉਸ ਨੇ ਅਦਾਕਾਰ ਨੂੰ ਖ਼ੂਬ ਝਿੜਕਿਆ। ਐਕਸ ’ਤੇ ਪੋਸਟ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ, ‘‘ਮੈਨੂੰ ਇਕ ਵੀਡੀਓ ਬਾਰੇ ਪਤਾ ਲੱਗਾ ਹੈ, ਜਿਸ ’ਚ ਮੰਸੂਰ ਅਲੀ ਖ਼ਾਨ ਨੇ ਮੇਰੇ ਬਾਰੇ ਮਾੜੀਆਂ ਤੇ ਅਸ਼ਲੀਲ ਗੱਲਾਂ ਆਖੀਆਂ ਹਨ। ਮੈਂ ਇਸ ਦੀ ਸਖ਼ਤ ਨਿਖੇਧੀ ਕਰਦੀ ਹਾਂ। ਮੈਨੂੰ ਇਹ ਲਿੰਗੀ, ਅਪਮਾਨਜਨਕ, ਦੁਰਵਿਹਾਰਵਾਦੀ ਤੇ ਘੋਰ ਲੱਗੀਆਂ ਹਨ। ਸ਼ੁਕਰ ਹੈ ਮੈਂ ਉਸ ਵਰਗੇ ਬੁਰੇ ਵਿਅਕਤੀ ਨਾਲ ਕਦੇ ਵੀ ਸਕ੍ਰੀਨ ਸਾਂਝੀ ਨਹੀਂ ਕੀਤੀ ਤੇ ਇਹ ਯਕੀਨੀ ਬਣਾਵਾਂਗੀ ਕਿ ਭਵਿੱਖ ’ਚ ਅਜਿਹਾ ਕਦੇ ਨਾ ਹੋਵੇ। ਉਸ ਵਰਗੇ ਲੋਕ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ।’’

ਮੰਸੂਰ ਅਲੀ ਖ਼ਾਨ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕੀਤਾ
ਅਦਾਕਾਰ ਮੰਸੂਰ ਅਲੀ ਖ਼ਾਨ ਦੇ ਇਸ ਬਿਆਨ ਦੀ ਸਾਊਥ ਸਿਤਾਰੇ ਸਖ਼ਤ ਨਿੰਦਿਆ ਕਰ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਬਾਡੀ ਨਦੀਗਰ ਸੰਗਮ ਨੇ ਉਸ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ’ਤੇ ਮੰਸੂਰ ਅਲੀ ਖ਼ਾਨ ਦਾ ਕਹਿਣਾ ਹੈ, ‘‘ਨਦੀਗਰ ਸੰਗਮ ਨੇ ਵੱਡੀ ਗਲਤੀ ਕੀਤੀ ਹੈ। ਇਸ ਮੁੱਦੇ ਬਾਰੇ ਮੇਰੇ ਤੋਂ ਕੋਈ ਸਪੱਸ਼ਟੀਕਰਨ ਨਹੀਂ ਮੰਗਿਆ ਗਿਆ। ਉਨ੍ਹਾਂ ਨੂੰ ਮੈਨੂੰ ਬੁਲਾਉਣਾ ਚਾਹੀਦਾ ਸੀ ਜਾਂ ਮੇਰਾ ਜਵਾਬ ਮੰਗਣ ਲਈ ਨੋਟਿਸ ਜਾਰੀ ਕਰਨਾ ਚਾਹੀਦਾ ਸੀ। ਜਾਂਚ ਹੋਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਮੈਂ ਨਦੀਗਰ ਸੰਗਮ ਨੂੰ ਆਪਣੇ ਖ਼ਿਲਾਫ਼ ਬਿਆਨ ਵਾਪਸ ਲੈਣ ਲਈ ਚਾਰ ਘੰਟੇ ਦਾ ਸਮਾਂ ਦੇਵਾਂਗਾ। ਮੈਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕੀ ਇਹ ਲੱਗਦਾ ਹੈ ਕਿ ਮੈਂ ਮੁਆਫ਼ੀ ਮੰਗਣ ਜਾ ਰਿਹਾ ਹਾਂ? ਤੁਸੀਂ ਜੋ ਚਾਹੋ ਮੀਡੀਆ ’ਚ ਮੇਰੇ ਖ਼ਿਲਾਫ਼ ਲਿਖਿਆ ਜਾ ਸਕਦਾ ਹੈ। ਲੋਕ ਜਾਣਦੇ ਹਨ ਕਿ ਮੈਂ ਕੌਣ ਹਾਂ। ਮੈਨੂੰ ਤਾਮਿਲ ਲੋਕਾਂ ਦਾ ਸਮਰਥਨ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh