ਸੇਲਿਨਾ ਜੇਤਲੀ ਨੂੰ ਰਾਜ ਕੁੰਦਰਾ ਦੇ ਐਪ ‘ਹਾਟਸ਼ਾਟ’ ਲਈ ਕੀਤਾ ਗਿਆ ਸੀ ਅਪ੍ਰੋਚ, ਅਦਾਕਾਰਾ ਨੇ ਕੀਤਾ ਖੁਲਾਸਾ

07/28/2021 2:04:12 PM

ਮੁੰਬਈ: ਅਸ਼ਲੀਲ ਵੀਡੀਓ ਦੇ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਫ਼ਿਲਮ ਇੰਡਸਟਰੀ ਤੋਂ ਵੀ ਕਈ ਸਿਤਾਰੇ ਇਸ ਮਾਮਲੇ ’ਚ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਇਸ ਕੇਸ ’ਚ ਕਈ ਰਾਜ ਕੁੰਦਰਾ ਦੀ ਸਪੋਰਟ ’ਚ ਨਜ਼ਰ ਆ ਰਹੇ ਹਨ ਤਾਂ ਕੋਈ ਉਨ੍ਹਾਂ ਦੇ ਖ਼ਿਲਾਫ਼ ਹੈਰਾਨ ਕਰਨ ਵਾਲੇ ਖੁਲਾਸੇ ਕਰ ਰਿਹਾ ਹੈ। ਇਸ ਦੌਰਾਨ ਰਾਜ ਕੁੰਦਰਾ ਦੇ ਐਪ ‘ਹਾਟਸ਼ਾਟ’ ਲਈ ਅਪ੍ਰੋਚ ਕੀਤੇ ਜਾਣ ਦੀਆਂ ਖ਼ਬਰਾਂ ’ਤੇ ਅਦਾਕਾਰਾ ਸੇਲਿਨਾ ਜੇਤਲੀ ਦਾ ਬਿਆਨ ਸਾਹਮਣੇ ਆਇਆ ਹੈ।


ਸੇਲਿਨਾ ਜੇਤਲੀ ਨੇ ਰਾਜ ਕੁੰਦਰਾ ਦੇ ਐਪ ਹਾਟਸ਼ਾਟ ਨਾਲ ਜੁੜਨ ਦੀ ਗੱਲ ਤੋਂ ਮਨ੍ਹਾ ਕਰ ਦਿੱਤਾ ਸੀ। ਅਦਾਕਾਰਾ ਵਲੋਂ ਇਕ ਸਪੋਕਸਪਰਸਨ ਨੇ ਦੱਸਿਆ ਕਿ ਸੇਲਿਨਾ ਦਾ ਰਾਜ ਕੁੰਦਰਾ ਦੇ ਐਪ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਿਪੋਰਟ ਮੁਤਾਬਕ ਉਨ੍ਹਾਂ ਨੂੰ ਅਪ੍ਰੋਚ ਤਾਂ ਕੀਤਾ ਗਿਆ ਸੀ ਪਰ ਸ਼ਿਲਪਾ ਸ਼ੈੱਟੀ ਦੇ ਐਪ JL Streams ਲਈ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਜੁਆਇਨ ਨਹੀਂ ਕੀਤਾ ਸੀ।


ਇਹ ਪ੍ਰੋਫੈਸ਼ਨਲਸ ਲਈ ਇਕ ਡੀਸੈਂਟ ਐਪ ਹੈ। ਉਨ੍ਹਾਂ ਨੂੰ ਹਾਟਸ਼ਾਟ ਲਈ ਅਪ੍ਰੋਚ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਇਸ ਐਪ ’ਚ ਹੈ ਕੀ। ਸ਼ਿਲਪਾ ਅਤੇ ਸੇਲਿਨਾ ਚੰਗੇ ਦੋਸਤ ਹਨ ਇਸ ਲਈ ਉਨ੍ਹਾਂ ਨੂੰ ਜੁਆਇਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਕਮਿਟਮੈਂਟ ਦੇ ਚੱਲਦੇ ਸੇਲਿਨਾ ਉਸ ਐਪ ਨੂੰ ਵੀ ਜੁਆਇਨ ਨਹੀਂ ਕਰ ਪਾਈ ਸੀ।


ਜਾਣਕਾਰੀ ਲਈ ਦੱਸ ਦੇਈਏ ਕਿ ਰਾਜ ਕੁੰਦਰਾ ਨੂੰ ਅਸ਼ਲੀਲ ਵੀਡੀਓਜ਼ ਬਣਾਉਣ ਦੇ ਮਾਮਲੇ ’ਚ 19 ਜੁਲਾਈ ਨੂੰ ਮੁੰਬਈ ਪੁਲਸ ਨੇ ਗਿ੍ਰਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ 23 ਜੁਲਾਈ ਤੱਕ ਪੁਲਸ ਰਿਮਾਂਡ ’ਤੇ ਰੱਖਿਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਦੀ ਪੁਲਸ ਹਿਰਾਸਤ ਨੂੰ ਵਧਾ ਕੇ 27 ਜੁਲਾਈ ਤੱਕ ਕਰ ਦਿੱਤਾ ਸੀ। ਹੁਣ ਬੀਤੇ ਮੰਗਲਵਾਰ ਨੂੰ ਇਸ ’ਤੇ ਸੁਣਵਾਈ ਕਰਦੇ ਹੋਏ ਰਾਜ ਕੁੰਦਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

Aarti dhillon

This news is Content Editor Aarti dhillon