ਹਿੰਦੀ ਸਿਨੇਮਾ ਦੀ ਵਿਰਾਸਤ ਨੂੰ ਖੂਬਸੂਰਤੀ ਨਾਲ ਅੱਗੇ ਵਧਾ ਰਹੇ ਸੰਜੇ ਲੀਲਾ ਭੰਸਾਲੀ

10/06/2023 1:07:39 PM

ਮੁੰਬਈ (ਵਿਸ਼ੇਸ਼) – ਰਾਜ ਕਪੂਰ, ਕੇ. ਆਸਿਫ. ਮਹਿਬੂਬ ਖਾਨ, ਵੀ. ਸ਼ਾਂਤਾਰਾਮ, ਗੁਰੂ ਦੱਤ ਅਤੇ ਕਮਾਲ ਅਮਰੋਹੀ ਵਰਗੇ ਮਹਾਨ ਫਿਲਮਕਾਰਾਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਵਾਲੇ ਅੱਜ ਦੇ ਸਮੇਂ ਦੇ ਇਕਲੌਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹਨ।
ਉਹ ਭਾਰਤ ਦੇ ਬੇਹੱਦ ਖਾਸ ਫਿਲਮ ਨਿਰਮਾਤਾ ਹਨ। ਉਹ ਅਸਲ ’ਚ ਹਰ ਉਸ ਚੀਜ਼ ’ਤੇ ਨਜ਼ਰ ਟਿਕਾ ਕੇ ਰੱਖਦੇ ਹਨ, ਜੋ ਇਕ ਫਿਲਮ ਬਣਾਉਣ ’ਚ ਲੱਗਦੀ ਹੈ, ਜਿਵੇਂ ਕਿ ਇਹ ਕਿਸ ਤਰ੍ਹਾਂ ਦਿਸਦੀ ਹੈ, ਅਭਿਨੈ, ਕਹਾਨੀ, ਸੰਗੀਤ ਅਤੇ ਇਥੋਂ ਤੱਕ ਕਿ ਉਸ ਦੇ ਬੈਕਗ੍ਰਾਊਂਡ ’ਤੇ ਵੀ। ਉਨ੍ਹਾਂ ਨੇ ‘ਮਹਾਨ ਭਾਰਤੀ ਫਿਲਮ ਨਿਰਮਾਣ’ ਦੀ ਵਿਰਾਸਤ ਨੂੰ ਸਭ ਤੋਂ ਸ਼ਾਨਦਾਰ ਢੰਗ ਨਾਲ ਜਾਰੀ ਰੱਖਿਆ ਹੈ ਅਤੇ ਅਜਿਹੀਆਂ ਫਿਲਮਾਂ ਬਣਾਈਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਸ਼ਨ ਤੋਂ ਘੱਟ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ - ED ਨੇ ਸ਼ਰਧਾ ਕਪੂਰ ਨੂੰ ਵੀ ਭੇਜਿਆ ਸੰਮਨ, ਅੱਜ ਹੋ ਸਕਦੀ ਹੈ ਪੁੱਛਗਿੱਛ

ਇਕ ਤਰ੍ਹਾਂ ਨਾਲ ਦਰਸ਼ਕਾਂ ਨੂੰ ਅਸਲ ’ਚ ਸ਼ਾਨਦਾਰ ਸਿਨੇਮਾ ਦੇਣ ਤੋਂ ਬਾਅਦ ਉਹ ਇਕ ਅਜਿਹੇ ਫਿਲਮ ਨਿਰਮਾਤਾ ਹਨ, ਜੋ ਭਾਰਤੀ ਫਿਲਮ ਵਿਰਾਸਤ ਦੇ ਸੱਚੇ ਵਾਰਿਸ ਦੇ ਰੂਪ ’ਚ ਅੱਗੇ ਵਧ ਰਹੇ ਹਨ ਅਤੇ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀਆਂ ਫਿਲਮਾਂ ਨੇ ਹਮੇਸ਼ਾ ਸ਼ਾਨੋ-ਸ਼ੌਕਤ ਤੇ ਕਲਾਤਮਕ ਪ੍ਰਤਿਭਾ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਹਰ ਫਿਲਮ ਲੋਕਾਂ ਲਈ ਯਾਦਗਾਰ ਬਣ ਜਾਂਦੀ ਹੈ। ਇਨ੍ਹਾਂ ’ਚ ‘ਦੇਵਦਾਸ’, ਪਦਮਾਵਤ, ਬਾਜ਼ੀਰਾਵ ਮਸਤਾਨੀ, ਗੰਗੂਬਾਈ ਕਾਠੀਆਵਾੜੀ ਵਰਗੀਆਂ ਕੁਝ ਸ਼ਾਨਦਾਰ ਫਿਲਮਾਂ ਦੇ ਨਾਲ ਬਲਾਕਬਸਟਰ ਹਿੱਟ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਵੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ - ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਭੇਜੇ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਫਿਲਹਾਲ ਫਿਲਮ ਨਿਰਮਾਤਾ ਆਪਣੀ ਅਗਲੀ ਫਿਲਮ ‘ਹੀਰਾਮੰਡੀ’ ’ਤੇ ਕੰਮ ਕਰ ਰਹੇ ਹਨ। ਫਿਲਮ ਦਾ ਪਹਿਲਾ ਲੁਕ ਹਾਲ ਹੀ ’ਚ ਜਾਰੀ ਕੀਤਾ ਗਿਆ ਹੈ, ਇਸ ਨੇ ਦਰਸ਼ਕਾਂ ਨੂੰ ਉਸ ਦੁਨੀਆ ਤੋਂ ਜਾਣੂ ਕਰਵਾਇਆ ਹੈ, ਜਿਥੇ ਵੈਸ਼ਿਆਵਾਂ ਰਾਣੀਆਂ ਸਨ।

ਔਸਤ ਦਰਜੇ ਦੀਆਂ ਚੀਜ਼ਾਂ ਉਨ੍ਹਾਂ ਨੂੰ ਪਸੰਦ ਨਹੀਂ : ਰਣਵੀਰ
ਰਣਵੀਰ ਸਿੰਘ ਨੇ ਕਿਹਾ ਕਿ ਸੰਜੇ ਲੀਲਾ ਭੰਸਾਲੀ ਅਸਲ ’ਚ ਇਕ ਬੁਝਾਰਤ ਹੈ। ਉਹ ਇਕ ਖਾਸ ਇਨਸਾਨ ਹਨ। ਉਹ ਗੈਰ-ਹਕੀਕੀ ਪ੍ਰਤਿਭਾ ਨਾਲ ਭਰੇ ਹੋਏ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੋਣ ਦੇ ਨਾਲ ਹੀ ਬੁੱਧੀਮਾਨ ਹਨ। ਔਸਤ ਦਰਜੇ ਦੀਆਂ ਚੀਜ਼ਾਂ ਉਨ੍ਹਾਂ ਨੂੰ ਪਸੰਦ ਨਹੀਂ ਹਨ। ਮਿਸਟਰ ਭੰਸਾਲੀ ਦੀ ਵਿਆਖਿਆ ਕਰਨ ਵਾਲੇ ਮੁਹਾਵਰਾ ਉੱਤਮਤਾ ਦੀ ਨਿਰੰਤਰ ਖੋਜ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ, ਕਿਹਾ– ‘ਮੈਂ ਪੱਥਰ ਦੀ ਨਹੀਂ...’

ਸੰਜੇ ਇਕ ਪ੍ਰਫੈਕਸ਼ਨਿਸਟ : ਮਨੀਸ਼ਾ ਕੋਇਰਾਲਾ
ਮਨੀਸ਼ਾ ਕੋਇਰਾਲਾ ਨੇ ਕਿਹਾ ਕਿ ਸੰਜੇ ਇਕ ਪ੍ਰਫੈਕਸ਼ਨਿਸਟ ਹਨ ਅਤੇ ਉਹ ਹਰ ਅਭਿਨੇਤਾ ਤੋਂ ਬੈਸਟ ਤੋਂ ਇਲਾਵਾ ਕੁਝ ਨਹੀਂ ਚਾਹੁੰਦੇ ਹਨ। ਐੱਸ. ਐੱਲ. ਬੀ. ਸੈੱਟ ’ਤੇ ਕੋਈ ਸਮਝੌਤਾ ਨਹੀਂ ਹੈ। ਤੁਹਾਨੂੰ ਬੈਸਟ ਦੇਣਾ ਹੀ ਪਵੇਗਾ।

ਉਨ੍ਹਾਂ ਨਾਲ ਕੰਮ ਕਰ ਕੇ ਖੁਦ ’ਚ ਬਦਲਾਅ ਪਾਇਆ : ਰਿਚਾ
ਰਿਚਾ ਚੱਢਾ ਕਹਿੰਦੀ ਹੈ ਕਿ ਮੈਂ ਵੱਡੇ ਖੁਦਮੁਖਤਿਆਰ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੂੰ ਕਲਟ (ਫਿਲਮ ਨਿਰਮਾਤਾ) ਮੰਨਿਆ ਜਾਂਦਾ ਹੈ ਪਰ ਜਦ ਮੈਂ ਭੰਸਾਲੀ ਸਾਹਿਬ ਨਾਲ ਕੰਮ ਕੀਤਾ, ਤਾਂ ਮੈਨੂੰ ਲੱਗੇਗਾ ਕਿ ਮੈਂ ਇਕ ਅਭਿਨੇਤਾ ਦੇ ਰੂਪ ’ਚ ਖੁਦ ’ਚ ਬਦਲਾਅ ਪਾਇਆ। ਕੁਝ ਅਜਿਹਾ ਜੋ ਮੇਰੇ ’ਚ ਸਰਗਰਮ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

sunita

This news is Content Editor sunita