ਮਿਲਿੰਦ ਸੋਮਨ ਨੇ ਸਾਂਝੀ ਕੀਤੀ ਇਤਰਾਜ਼ਯੋਗ ਤਸਵੀਰ, ਐੱਫ. ਆਈ. ਆਰ. ਦਰਜ

11/07/2020 12:36:39 PM

ਨਵੀਂ ਦਿੱਲੀ (ਬਿਊਰੋ) : ਫ਼ਿਲਮ ਅਦਾਕਾਰ ਤੇ ਭਾਰਤ ਦੇ ਆਇਰਨ ਮੈਨ ਮਿਲਿੰਦ ਸੋਮਨ ਅੱਜਕਲ੍ਹ ਆਪਣੀ ਇਤਰਾਜ਼ਯੋਗ ਤਸਵੀਰ ਕਾਰਨ ਖ਼ਬਰਾਂ 'ਚ ਹਨ। ਅਸਲ 'ਚ ਮਿਲਿੰਦ ਸੋਮਨ ਨੇ ਜਨਮਦਿਨ 'ਤੇ ਆਪਣੀ ਇਤਰਾਜ਼ਯੋਗ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ। ਕਈ ਲੋਕ ਉਨ੍ਹਾਂ ਦੇ ਇਸ ਫੋਟੋਸ਼ੂਟ ਦਾ ਵਿਰੋਧ ਕਰ ਰਹੇ ਹਨ ਤੇ ਹੁਣ ਤਾਂ ਮਿਲਿੰਦ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕਰ ਦਿੱਤੀ ਹੈ।

PunjabKesari

ਨਿਊਜ਼ ਏਜੰਸੀ ਏ. ਐੱਨ. ਆਈ. ਮੁਤਾਬਕ, ਮਾਡਲ-ਅਦਾਕਾਰ-ਫਿਟਨੈੱਸ ਪ੍ਰਮੋਟਰ ਮਿਲਿੰਦ ਸੋਮਨ ਖ਼ਿਲਾਫ਼ ਆਈ. ਪੀ. ਸੀ. ਸੈਕਸ਼ਨ 294 (ਅਸ਼ਲੀਲ ਅਦਾਕਾਰ ਤੇ ਸੌਂਗ) ਤੇ ਸੈਕਸ਼ਨ 67 (ਇਲੈਕਟ੍ਰੌਨਿਕ ਫਾਰਮ 'ਚ ਅਸ਼ਲੀਲ ਸਮੱਗਰੀ ਪੋਸਟ ਕਰਨ ਲਈ ਦੰਡ) ਤਹਿਤ ਮਾਮਲਾ ਦਰਜ ਕੀਤਾ ਹੈ। ਅਦਾਕਾਰ ਖ਼ਿਲਾਫ਼ ਉਸ ਸੋਸ਼ਲ ਮੀਡੀਆ ਪੋਸਟ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਗੋਆ ਬੀਚ 'ਤੇ ਇਤਰਾਜ਼ਯੋਗ ਤਸਵੀਰ ਸ਼ੇਅਰ ਕੀਤੀ ਸੀ।

PunjabKesari

ਇਸ ਤਸਵੀਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆ ਆ ਰਹੀਆਂ ਸਨ। ਉੱਥੇ ਹੀ ਇਸੇ ਦੌਰਾਨ ਅਦਾਕਾਰਾ ਪੂਨਮ ਪਾਂਡੇ ਨੂੰ ਵੀ ਅਸ਼ਲੀਲ ਵੀਡੀਓ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਈ ਲੋਕਾਂ ਦਾ ਦੋਸ਼ ਸੀ ਕਿ ਅਜਿਹੇ 'ਚ ਮਿਲਿੰਦ ਸੋਮਨ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।

PunjabKesari


sunita

Content Editor

Related News