ਕੱਲ ਨੂੰ ਗਿੱਪੀ ਤੇ ਐਮੀ ਦੀ ਆਵਾਜ਼ ’ਚ ਰਿਲੀਜ਼ ਹੋਵੇਗਾ ‘ਕੈਰੀ ਆਨ ਜੱਟਾ 3’ ਦਾ ਗੀਤ ‘ਜੱਟੀ’

05/17/2023 1:34:23 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਆਪਣੇ ਟੀਜ਼ਰ ਤੇ ਗੀਤਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਥੇ ਲੋਕਾਂ ਵਲੋਂ ‘ਕੈਰੀ ਆਨ ਜੱਟਾ 3’ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਇਸ ਫ਼ਿਲਮ ਦੇ ਰਿਲੀਜ਼ ਹੋਏ ਹੁਣ ਤਕ ਦੋ ਗੀਤਾਂ ਫ਼ਿਲਮ ਦੇ ਟਾਈਟਲ ਟਰੈਕ ਤੇ ‘ਫਰਿਸ਼ਤੇ’ ਨੂੰ ਵੀ ਲੋਕ ਖ਼ੂਬ ਪਸੰਦ ਕਰ ਰਹੇ ਹਨ।

ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਂਦਿਆਂ ਹੁਣ ਫ਼ਿਲਮ ਦਾ ਤੀਜਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦੇ ਤੀਜੇ ਗੀਤ ਦਾ ਨਾਂ ‘ਜੱਟੀ’ ਹੈ, ਜੋ ਗਿੱਪੀ ਗਰੇਵਾਲ ਤੇ ਐਮੀ ਵਿਰਕ ਦੀ ਆਵਾਜ਼ ’ਚ ਰਿਲੀਜ਼ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਇਸ ਗੀਤ ਦੇ ਬੋਲ, ਕੰਪੋਜ਼ੀਸ਼ਨ ਤੇ ਸੰਗੀਤ ਜਾਨੀ ਵਲੋਂ ਤਿਆਰ ਕੀਤਾ ਗਿਆ ਹੈ, ਜੋ ਕੱਲ ਯਾਨੀ 18 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸਿਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਤਵ ਨੇ ਲਿਖਿਆ ਹੈ, ਜਿਸ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh