ਮੁੜ ਮੁਸ਼ਕਿਲਾਂ ''ਚ ਘਿਰ ਸਕਦੇ ਨੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ, ਕੋਰਟ ਨੇ ਪੁਲਸ ਤੋਂ ਮੰਗੀ ਰਿਪੋਰਟ

09/02/2021 2:25:44 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਇਕ ਹੋਰ ਖ਼ਬਰ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਆ ਰਹੀ ਹੈ। ਧੋਖਾਧੜੀ ਅਤੇ ਪੈਸਿਆਂ ਦੀ ਹੇਰਾਫੇਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ਼ ਸ਼ਿਕਾਇਤ ਦਰਜ ਕਰਨ ਦੀ ਇਕ ਵਪਾਰੀ ਦੀ ਮੰਗ 'ਤੇ ਤੀਸ ਹਜ਼ਾਰੀ ਕੋਰਟ ਨੇ ਦਿੱਲੀ ਪੁਲਸ ਤੋਂ ਕਾਰਵਾਈ ਰਿਪੋਰਟ ਮੰਗੀ ਹੈ। ਦੋਸ਼ ਹੈ ਕਿ ਰਾਜ ਕੁੰਦਰਾ ਨੇ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਤੇ ਪ੍ਰਸਾਰ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੰਦੇ ਹੋਏ ਤੀਸ ਹਜ਼ਾਰੀ ਕੋਰਟ ਦੀ ਮੈਟ੍ਰੋਪੋਲਿਟਨ ਮਜਿਸਟ੍ਰੇਟ ਮਾਨਸੀ ਮਲਿਕ ਨੇ ਮਾਮਲੇ ਦੀ ਸੁਣਵਾਈ 9 ਨਵੰਬਰ ਲਈ ਮੁਲਤਵੀ ਕਰ ਦਿੱਤੀ ਹੈ।

ਇਹ ਵੀ ਖ਼ਬਰ ਪੜ੍ਹੋ - ਵੱਡੀ ਖ਼ਬਰ : ਮਸ਼ਹੂਰ ਟੀ. ਵੀ. ਅਦਾਕਾਰ ਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਹਾਂਤ

ਦੱਸ ਦਈਏ ਕਿ ਆਰਟੇਕ ਬਿਲਡਰਸ ਨੇ ਆਪਣੇ ਵਿਸ਼ਾਲ ਗੋਇਲ ਦੇ ਮਾਧਿਅਮ ਨਾਲ ਦਿੱਲੀ ਕੀਤੀ ਗਈ ਸ਼ਿਕਾਇਤ 'ਚ ਕਿਹਾ ਕਿ ''ਸ਼ਿਲਪਾ ਤੇ ਰਾਜ ਕੁੰਦਰਾ ਨੇ ਇਕ ਯੋਜਨਾਬੱਧ ਸਾਜਿਸ਼ ਤਹਿਤ ਉਸ ਨੂੰ ਆਪਣੀ ਕੰਪਨੀ ਵਿਯਾਨ ਇੰਡਸਟਰੀ ਦੀ ਇਕ ਸ਼ਾਨਦਾਰ ਤਸਵੀਰ ਦਿਖਾਈ।''

ਇਹ ਵੀ ਖ਼ਬਰ ਪੜ੍ਹੋ - ਮੌਤ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਮਾਂ ਰੀਤਾ ਸ਼ੁਕਲਾ ਨਾਲ ਆਏ ਸਨ ਨਜ਼ਰ, ਵੇਖੋ ਆਖਰੀ ਤਸਵੀਰਾਂ

ਐਡਵੋਕੇਟ ਸਾਹਿਲ ਮੁੰਜਾਲ ਤੇ ਵਕੀਲ ਰਿਆ ਗਾਂਧੀ ਦੇ ਮਾਧਿਅਮ ਨਾਲ ਦਾਇਰ ਮੁਕੱਦਮੇ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਗੇਮਿੰਗ, ਐਨੀਮੇਸ਼ਨ, ਲਾਈਸੈਂਸਿੰਗ, ਪ੍ਰਯੋਗਿਕੀ, ਸੁੰਦਰਤਾ ਉਤਪਾਦਾਂ ਦੇ ਕਾਰੋਬਾਰ 'ਚ ਲੱਗੀ ਹੋਈ ਹੈ। ਹਾਲਾਂਕਿ ਦਿੱਤੀ ਗਈ ਸ਼ਿਕਾਇਤ 'ਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਰੋਬਾਰੀ ਨਾਲ 41 ਲੱਖ ਤੋਂ ਜ਼ਿਆਦਾ ਨਿਵੇਸ਼ ਕੀਤਾ ਗਿਆ ਤੇ ਫਿਰ ਇਸ ਰਕਮ ਦਾ ਗਲਤ ਉਦੇਸ਼ਾਂ ਲਈ ਇਸਤੇਮਾਲ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ।

ਇਹ ਵੀ ਖ਼ਬਰ ਪੜ੍ਹੋ - ਸਿਧਾਰਥ ਸ਼ੁਕਲਾ ਦੀ ਮੌਤ ਨੇ ਤੋੜੀ ‘ਸਿਡਨਾਜ਼’ ਦੀ ਜੋੜੀ, ਸ਼ਹਿਨਾਜ਼ ਗਿੱਲ ਨੂੰ ਛੱਡ ਗਿਆ ਇਕੱਲਿਆਂ

sunita

This news is Content Editor sunita